Mon. May 20th, 2019

ਮਲੋਟ ਵਾਸੀ ਅਰਸ਼ਦੀਪ ਦੇ ”ਮਿਸਟਰ ਪੰਜਾਬ” ਫਾਈਨਲ ‘ਚ ਪੁੱਜਣ ਨਾਲ ਸ਼ਹਿਰ ਦੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ

ਮਲੋਟ ਵਾਸੀ ਅਰਸ਼ਦੀਪ ਦੇ ”ਮਿਸਟਰ ਪੰਜਾਬ” ਫਾਈਨਲ ‘ਚ ਪੁੱਜਣ ਨਾਲ ਸ਼ਹਿਰ ਦੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ

05malout03ਮਲੋਟ, 5 ਦਸੰਬਰ (ਆਰਤੀ ਕਮਲ) : ਮਲੋਟ ਸ਼ਹਿਰ ਦਾ 20 ਵਰਿਆਂ ਦਾ ਨੌਜਵਾਨ ਲੜਕਾ ਪੰਜਾਬੀ ਟੀਵੀ ਚੈਨਲ ‘ਤੇ ਚੱਲਣ ਵਾਲੇ ਪ੍ਰੋਗਰਾਮ ‘ਮਿਸਟਰ ਪੰਜਾਬ’ ਵਿੱਚ ਆਪਣੀ ਕਲਾਂ ਦਾ ਰੰਗ ਬਿਖੇਰਦਾ ਹੋਇਆ ਮਲੋਟ ਦਾ ਨਾਂਅ ਰੌਸ਼ਨ ਕਰ ਰਿਹਾ ਹੈ ਅਤੇ ਫਾਈਨਲ ਵਿਚ ਪੁੱਜ ਚੁੱਕਾ ਹੈ। ਸਥਾਨਕ ਗੁਰੂ ਨਾਨਕ ਨਗਰੀ ਮਲੋਟ ਵਿੱਚ ਵਸਦੇ ਅਰਸ਼ਦੀਪ ਔਲਖ ਸਪੁੱਤਰ ਪਰਮਜੀਤ ਸਿੰਘ ਨੇ ਸ਼ੌਂਕ ਨੂੰ ਕਾਇਮ ਰੱਖਦਿਆਂ ਪੰਜਾਬੀ ਟੀਵੀ ਚੈਨਲ ‘ਤੇ ਚੱਲਣ ਵਾਲੇ ਪ੍ਰੋਗਰਾਮ ‘ਮਿਸਟਰ ਪੰਜਾਬ’ ਵਿੱਚ ਪਹਿਲਾਂ ਆਪਣੀ ਚੋਣ ਲਈ ਖੂਬ ਮਿਹਨਤ ਕੀਤੀ ਅਤੇ ਚੋਣ ਉਪਰੰਤ ਇਹ ਨੌਜਵਾਨ ਦ੍ਰਿੜ ਇਰਾਦੇ ਨਾਲ ਆਪਣੀ ਹਰ ਕਲਾ ਵਿੱਚ ਰੰਗ ਬਿਖੇਰ ਰਿਹਾ ਹੈ ਅਤੇ ਦਰਸ਼ਕਾਂ ਦੀ ਵਾਹ-ਵਾਹ ਖੱਟਦਾ ਕਈਆਂ ਲਈ ਚਹੇਤਾ ਨੌਜਵਾਨ ਵੀ ਬਣ ਗਿਆ। ਇਸ ਪ੍ਰੋਗਰਾਮ ਵਿੱਚ ਭਾਗ ਲੈ ਰਹੇ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਨੌਜਵਾਨਾਂ ਵਿੱਚੋਂ ਫ਼ਾਈਨਲ ਮੁਕਾਬਲੇ ਵਿੱਚ ਦਾਖ਼ਲੇ ਹੋਏ 10 ਨੌਜਵਾਨਾਂ ਵਿੱਚ ਅਰਸ਼ਦੀਪ ਦਾ ਨਾਂਅ ਵੀ ਆਉਂਦਾ ਹੈ। ਜੋ ਕਿ ਮਲੋਟ ਸ਼ਹਿਰ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਇਸ ਨੌਜਵਾਨ ਦਾ ਕਹਿਣਾ ਹੈ ਕਿ ਮਾਂ-ਬਾਪ ਦੀਆਂ ਦੁਆਵਾਂ ਅਤੇ ਦਰਸ਼ਕਾਂ ਦੇ ਭਰਪੂਰ ਹੌਂਸਲੇ ਨੇ ਉਸ ਨੂੰ ਇਸ ਮੁਕਾਮ ‘ਤੇ ਪਹੁੰਚਾਇਆ ਹੈ। ਜਿਕਰਯੋਗ ਹੈ ਕਿ ਇਸ ਪ੍ਰੋਗਰਾਮ ਵਿਚ ਹਰ ਨੌਜਵਾਨ ਨੂੰ ਉਸਦੇ ਬੋਲਚਾਲ, ਸਭਿਆਚਾਰ, ਪਰਸੈਨਲਿਟੀ ਤੇ ਠਾਠਬਾਠ ਦੇ ਸਿਰ ਤੇ ਅੱਗੇ ਵਧਾਇਆ ਜਾਂਦਾ ਹੈ । ਅਰਸ਼ਦੀਪ ਨੇ ਦੱਸਿਆ ਕਿ ਉਨਾਂ ਦਾ ਫ਼ਾਈਨਲ ਮੁਕਾਬਲਾ 10 ਦਸੰਬਰ ਨੂੰ ਹੋਵੇਗਾ। ਅਰਸ਼ ਨੇ ਦਰਸ਼ਕਾਂ ਖਾਸ ਕਰਕੇ ਮਲੋਟ ਇਲਾਕੇ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ 10 ਦਸੰਬਰ ਦਿਨ ਸ਼ਨੀਵਾਰ ਨੂੰ ੇ ਪ੍ਰੋਗਰਾਮ ‘ਮਿਸਟਰ ਪੰਜਾਬ’ ਵਿੱਚ ਉਸ ਦਾ ਲਾਈਵ ਫਾਈਨਲ ਮੁਕਾਬਲਾ ਜ਼ਰੂਰ ਵੇਖਣ। ਇਸ ਨੌਜਵਾਨ ਨੂੰ ਯੂਥ ਅਕਾਲੀ ਦਲ ਦੇ ਜਿਲਾ ਪ੍ਰਧਾਨ ਜਗਤਾਰ ਬਰਾੜ ਦੀ ਅਗਵਾਈ ਵਿਚ ਨੌਜਵਾਨਾਂ ਵੱਲੋਂ ਖੂਬ ਹੌਂਸਲਾ ਅਫਜਾਈ ਕਰਦਿਆਂ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ।

Leave a Reply

Your email address will not be published. Required fields are marked *

%d bloggers like this: