ਮਲੇਸ਼ੀਆ ਵਿੱਚ ਕੱਬਡੀ ਨੂੰ ਪ੍ਰਫੁਲਿਤ ਕਰਨ ਲਈ ਪੰਜਾਬੀਆਂ ਨੇ ਬਣਾਇਆ ਸਪੋਰਟਸ ਕਲੱਬ

ss1

ਮਲੇਸ਼ੀਆ ਵਿੱਚ ਕੱਬਡੀ ਨੂੰ ਪ੍ਰਫੁਲਿਤ ਕਰਨ ਲਈ ਪੰਜਾਬੀਆਂ ਨੇ ਬਣਾਇਆ ਸਪੋਰਟਸ ਕਲੱਬ
ਰਾਜ ਬਠਿੰਡਾ ਪ੍ਰਧਾਨ ਅਤੇ ਸ਼ਾਹੀ ਠਾਕੁਰ ਬਣੇ ਜਨਰਲ ਸਕੱਤਰ

img-20161031-wa0013ਰਾਮਪੁਰਾ ਫੂਲ 31 ਅਕਤੂਬਰ (ਕੁਲਜੀਤ ਸਿੰਘ ਢੀਂਗਰਾ) : ਆਪਣੇ ਪੰਜਾਬ ਵਤਨ ਤੋਂ ਸਮੁੰਦਰੋਂ ਪਾਰ ਰਹਿ ਕੇ ਵੀ ਆਪਣੀ ਮਿੱਟੀ ਦਾ ਮੋਹ ਨਾ ਭੁੱਲਣਾ ਸਿਰਫ਼ ਪੰਜਾਬੀਆਂ ਦੇ ਹਿੱਸੇ ਆਇਆ ਹੈ।ਬਾਹਰਲੇ ਦੇਸ਼ਾਂ ਵਿੱਚ ਜਾ ਕੇ ਪੰਜਾਬੀ ਲੋਕ ਆਪਣੀਆਂ ਰਵਾਇਤੀ ਖੇਡਾਂ ਨੂੰ ਵਿਦੇਸ਼ਾਂ ਵਿੱਚ ਪ੍ਰਚਲਿਤ ਕਰਦੇ ਹਨ।

         ਇਸੇ ਕੜੀ ਤਹਿਤ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਪੰਜਾਬੀਆਂ ਦੀ ਮਾਂ ਖੇਡ ਕੱਬਡੀ ਨੂੰ ਪ੍ਰਮੋਟ ਕਰਨ ਲਈ ਪੰਜਾਬ ਸਪੋਰਟਸ ਕਲੱਬ ਦਾ ਗਠਨ ਕੀਤਾ ਗਿਆ। ਕਲੱਬ ਵਿੱਚ ਪ੍ਰਧਾਨ ਰਾਜ ਸਿੰਘ ਬਠਿੰਡਾ, ਮੀਤ ਪ੍ਰਧਾਨ ਬਿੱਟੂ ਬਠਿੰਡਾ, ਜਨਰਲ ਸਕੱਤਰ ਸ਼ਾਹੀ ਠਾਕੁਰ ਰਾਮਪੁਰਾ ਫੂਲ, ਸਕੱਤਰ ਗੁਰਮੀਤ ਸਿੰਘ ਬਠਿੰਡਾ, ਮੀਡੀਆ ਇੰਚਾਰਜ ਸ਼ਰਨਦੀਪ ਸਿੰਘ ਸ਼ੀਹ, ਕੁਲਵਿੰਦਰ ਦੇਹਲਾ ਸੰਗਰੂਰ, ਕੈਸ਼ੀਅਰ ਹਰਦੀਪ ਸਿੰਘ ਗਗੋਵਾਲੀਆ, ਸਲਾਹਕਾਰ ਗੁਰਮੇਲ ਸਿੰਘ ਫਰੀਦਕੋਟ, ਰਾਮ ਸਿੰਘ ਅਤੇ ਸੰਦੀਪ ਸਿੰਘ ਨੂੰ ਚੁਣਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਬਠਿੰਡਾ ਅਤੇ ਸ਼ਾਹੀ ਠਾਕੁਰ ਨੇ ਦੱਸਿਆ ਕਿ ਜਿੱਥੇ ਇਹ ਕਲੱਬ ਮਲੇਸ਼ੀਆ ਵਿੱਚ ਕੱਬਡੀ ਨੂੰ ਪ੍ਰਮੋਟ ਕਰੇਗਾ, ਉਥੇ ਹੀ ਨੋਜਵਾਨ ਵਰਗ ਨੂੰ ਆਪਣੇ ਵਿਰਸੇ ਨਾਲ ਜੋੜਣ ਲਈ ਦਸਤਾਰ ਮੁਕਾਬਲੇ ਵੀ ਕਰਵਾਏਗਾ।

Share Button

Leave a Reply

Your email address will not be published. Required fields are marked *