ਮਲੇਸ਼ੀਆ ਦੇ ਉਘੇ ਪ੍ਰਵਾਸੀ ਭਾਰਤੀ ਡਾ.ਜਸਵਿੰਦਰ ਸਿੰਘ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਹੋਏ ਨਤਮਸਤਕ

ss1

ਮਲੇਸ਼ੀਆ ਦੇ ਉਘੇ ਪ੍ਰਵਾਸੀ ਭਾਰਤੀ ਡਾ.ਜਸਵਿੰਦਰ ਸਿੰਘ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਹੋਏ ਨਤਮਸਤਕ
ਸ਼੍ਰੌਮਣੀ ਕਮੇਟੀ ਦੇ ਜਨ:ਸਕੱਤਰ ਭਾਈ ਚਾਵਲਾ ਵਲੋਂ ਸਿਰੋਪਾੳ ਦੇਕੇ ਕੀਤਾ ਸਨਮਾਨਿਤ

ਸ੍ਰੀ ਅਨੰਦਪੁਰ ਸਾਹਿਬ 20 ਜੂਨ(ਦਵਿੰਦਰਪਾਲ ਸਿੰਘ/ਅੰਕੁਸ਼): ਮਲੇਸ਼ੀਆ ਦੇ ਪੈਰਾ ਸੂਬੇ ਦੇ ਮੁੱਖ ਮੰਤਰੀ ਦੇ ਨਿੱਜੀ ਸਹਾਇਕ ਡੱਟੋਂ ਡਾ.ਜਸਵਿੰਦਰ ਸਿੰਘ ਅਤੇ ਉਸ ਦੀ ਭੈਣ ਡਾ.ਸੁਰਿੰਦਰ ਕੌਰ ਪ੍ਰੋਫੈਸਰ ਯੂਨੀਵਰਸਿਟੀ ਆਫ ਮਲਾਇਆ ਕੁਆਲਮਪੁਰ ਨੇ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਮੱਥਾ ਟੇਕਿਆ। ਜਿਸ ਤੋ ਬਾਅਦ ਸ੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਉਨਾਂ ਨੂੰ ਸਿਰਾਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਤੋ ਬਾਅਦ ਡਾ.ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨਾ ਵਲੋਂ ਪੈਰਾ ਸੂਬੇ ਦੇ 40 ਗੁਰਧਾਮਾ ਨਾਲ ਰਲ ਕੇ ਹਰ ਸਾਲ ਇੱਕ ਵੱਡਾ ਖਾਲਸਾ ਸਾਜਨਾ ਦਿਵਸ ਵਿਸਾਖੀ ਮੇਲਾ ਕਰਵਾਇਆ ਜਾਦਾ ਹੈ ਜਿਸ ਵਿਚ ਦੁਨੀਆ ਦੇ ਵੱਖ ਵੱਖ ਕੋਨਿਆ ਤੋਂ ਵੱਡੀ ਗਿਣਤੀ ਵਿਚ ਸਿੱਖ ਉਥੇ ਪਹੁੰਚਦੇ ਹਨ। ਉਨਾ ਦੱਸਿਆ ਕਿ ਉਹ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਦਰਸ਼ਨਾ ਲਈ ਪੰਜਾਬ ਆਏ ਹਨ ਅਤੇ ਉਨਾ ਦਾ ਪਿਛੋਕੜ ਤਰਨਤਾਰਨ ਦੇ ਜਿਉਵਾਲਾ ਪਿੰਡ ਨਾਲ ਹੈ। ਇਸ ਮੋਕੇ ਮੈਨੇਜਰ ਰਣਜੀਤ ਸਿੰਘ, ਸੂਚਨਾ ਅਫਸਰ ਹਰਦੇਵ ਸਿੰਘ ਹੈਪੀ, ਮੈਂਬਰ ਜਿਲਾ ਪ੍ਰੀਸ਼ਦ ਨਿਰਮਲ ਸਿੰਘ ਹਰੀਵਾਲ, ਗੁਰਦੀਪ ਸਿੰਘ,ਰਵਿੰਦਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *