ਮਲੇਰਕੋਟਲਾ ਪਲੇਅ ਸਕੂਲ ਦੇ ਬੱਚਿਆ ਨੇ ਇਕ ਦਿਨ ਵਿਦਿਅਕ ਟੂਰ ਕੀਤਾ

ss1

ਮਲੇਰਕੋਟਲਾ ਪਲੇਅ ਸਕੂਲ ਦੇ ਬੱਚਿਆ ਨੇ ਇਕ ਦਿਨ ਵਿਦਿਅਕ ਟੂਰ ਕੀਤਾ

ਮਲੇਰਕੋਟਲਾ, 15 ਦਸੰਬਰ (ਪ.ਪ.): ਮਲੇਰਕੋਟਲਾ ਪਲੇਅ ਸਕੂਲ ਦੇ ਵਿਦਿਆਰਥੀਆਂ ਨੇ ਇਕ ਦਿਨਾਂ ਹੁਸੈਨੀ ਵਾਲਾ ਬਾਰਡਰ ਦਾ ਵਿਦਿਅਕ ਟੂਰ ਕੀਤਾ। ਜਿਸ ਵਿਚ ਪਹਿਲੀ ਕਲਾਸ ਤੋਂ ਲੈ ਕੇ ਪੰਜਵੀ ਕਲਾਸ ਦੇ ਸਾਰੇ ਹੀ ਬੱਚਿਆ ਨੂੰ ਸਿਰਕਤ ਕੀਤੀ। ਵਿਦਿਆਰਥੀਆ ਦੇ ਰਹਿਨਮਾਈ ਲਈ ਸਕੂਲ ਦੇ ਡਾਇਰੈਕਟਰ ਡੀ.ਪੀ ਅਬਦੁੱਲ ਹਮੀਦ ਅਤੇ ਗੁਲਜਾਰਾ ਬੇਗਮ ਨੇ ਕੀਤੀ । ਸਕੂਲ ਦਾ ਸਟਾਫ ਅਤੇ ਪਿ੍ਰੰਸ਼ੀਪਲ ਮੈਡਮ ਸੁਨੀਤਾ ਨੇ ਬੱਚਿਆਂ ਨੂੰ ਇਤਿਹਾਸਿਕ ਸਥਾਨ ਦੀ ਜਾਣਕਾਰੀ ਦਿੱਤੀ। ਬੱਚਿਆ ਨੇ ਹੁਸ਼ੈਨੀ ਵਾਲਾ ਬਾਰਡਰ ਤੇ ਫਲੈਗ ਸਰਮਨੀ ਦਾ ਅਨੰਦ ਮਾਣਿਆ । ਸਕੂਲ ਦੇ ਡਾਇਰੈਕਟਰ ਡੀ.ਪੀ ਅਬਦੁਲ ਹਮੀਦ ਨੇ ਦੱਸਿਆ ਕਿ ਇਸ ਤਰਾਂ ਦੇ ਵਿਦਿਅਕ ਟੂਰ ਬੱਚਿਆ ਵਿਚ ਨਵੀਂ ਊਰਜਾ ਪੈਦਾ ਕਰਦੇ ਹਨ ਅਤੇ ਬੱਚਿਆ ਦੇ ਗਿਆਨ ਵਿਚ ਵਾਧਾ ਕਰਦੇ ਹਨ।

Share Button

Leave a Reply

Your email address will not be published. Required fields are marked *