Tue. Apr 23rd, 2019

ਮਲੂਕਾ ਵੱਲੋ ਰਾਮਪੁਰਾ ਵਿਖੇ ਮੁੱਖ ਚੋਣ ਦਫਤਰ ਦੇ ਉਦਘਾਟਨ ਨਾਲ ਕੀਤੀ ਚੋਣ ਮੁਹਿੰਮ ਆਰੰਭ

ਮਲੂਕਾ ਵੱਲੋ ਰਾਮਪੁਰਾ ਵਿਖੇ ਮੁੱਖ ਚੋਣ ਦਫਤਰ ਦੇ ਉਦਘਾਟਨ ਨਾਲ ਕੀਤੀ ਚੋਣ ਮੁਹਿੰਮ ਆਰੰਭ
ਰਾਮਪੁਰਾ ਵਿਖੇ ਹੋਇਆ ਅੱਜ ਤੱਕ ਦਾ ਸਭ ਤੋਂ ਵੱਡਾ ਸਿਆਸੀ ਇਕੱਠ- ਮਲੂਕਾ

ਰਾਮਪੁਰਾ ਫੂਲ 26 ਦਸੰਬਰ (ਕੁਲਜੀਤ ਸਿੰਘ ਢੀਗਰਾ): ਹਲਕਾ ਰਾਮਪੁਰਾ ਫੂਲ ਵਿਖੇ ਚੋਣ ਅਖਾੜਾ ਉਸ ਮੌਕੇ ਪੂਰੀ ਤਰਾਂ ਭੱਖ ਗਿਆ ਜਦ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਵੱਲੋ ਰਾਮਪੁਰਾ ਦੇ ਕਚਿਹਰੀ ਬਜਾਰ ਵਿੱਚ ਆਪਣੇ ਮੁੱਖ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਰਾਮਪੁਰਾ ਦੀ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਜੱਥੇਬੰਦੀ ਵੱਲੋ ਸ਼੍ਰੀ ਰਮਾਇਨ ਪਾਠ ਕਰਵਾਇਆ । ਇਸ ਮੋਕੇ ਮਾਂ ਵੈਸਨੂੰ ਭਜਨ ਮੰਡਲੀ ਵੱਲੋ ਕੀਰਤਨ ਕਰਕੇ ਸੰਗਤਾ ਨੂੰ ਨਿਹਾਲ ਕੀਤਾ ਗਿਆ। ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਉਪਰੰਤ ਸ. ਮਲੂਕਾ ਦੀ ਜਿੱਤ ਤੇ ਪਾਰਟੀ ਦੀ ਚੜਦੀਕਲਾ ਲਈ ਅਰਦਾਸ ਕੀਤੀ ਗਈ। ਦਫਤਰ ਦੇ ਉਦਘਾਟਨ ਮੌਕੇ ਪੂਰੇ ਹਲਕੇ ਅਤੇ ਵਿਸ਼ੇਸ਼ ਤੌਰ ਤੇ ਰਾਮਪੁਰਾ ਸ਼ਹਿਰ ਦੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਲੋਕ ਅਤੇ ਦੋਨਾਂ ਪਾਰਟੀਆਂ ਦੇ ਅਹੁੱਦੇਦਾਰ ਪਿੰਡਾਂ ਦੇ ਪੰਚ ਸਰਪੰਚ ਹਾਜਰ ਸਨ। ਪੰਚਾਇਤ ਮੰਤਰੀ ਮਲੂਕਾ ਨੇ ਦਾਅਵਾ ਕੀਤਾ ਕਿ ਕਿਸੇ ਵੀ ਉਮੀਦਵਾਰ ਦੇ ਦਫਤਰ ਉਦਘਾਟਨ ਮੌਕੇ ਹੋਣ ਵਾਲਾ ਤੇ ਰਾਮਪੁਰਾ ਦੀ ਧਰਤੀ ਤੇ ਅੱਜ ਤੱਕ ਦਾ ਇਹ ਸਭ ਤੋਂ ਵੱਡਾ ਸਿਆਸੀ ਇਕੱਠ ਹੈ।

                             ਚੋਣ ਦਫਤਰ ਦੇ ਉਦਘਾਟਨ ਵਿੱਚ ਔਰਤ ਵਰਗ ਵੱਲੋ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ ਜਿਸ ਤੋਂ ਪ੍ਰਭਾਵਿਤ ਹੋ ਕੇ ਪੰਚਾਇਤ ਮੰਤਰੀ ਮਲੂਕਾ ਨੇ ਕਿਹਾ ਕਿ ਜਿਸ ਪਾਰਟੀ ਮਗਰ ਔਰਤ ਵਰਗ ਦਾ ਇਨਾਂ ਵੱਡਾ ਸਹਿਯੋਗ ਹੋਵੇ ਉਸ ਦੀ ਵੱਡੀ ਜਿੱਤ ਯਕੀਨੀ ਹੈ। ਇਸ ਮੌਕੇ ਪੰਚਾਇਤ ਮੰਤਰੀ ਵੱਲੋ ਹਲਕੇ ਵਿੱਚ ਕੀਤੇ ਵਿਕਾਸ ਅਤੇ ਸਰਕਾਰ ਵੱਲੋ ਦਿੱਤੀਆਂ ਜਾ ਰਹੀਆਂ ਬੁਨਿਆਦੀ ਸਹੁਲਤਾਂ ਬਾਰੇ ਲੋਕਾਂ ਨੂੰ ਦੱਸਦਿਆਂ ਦਾਅਵਾ ਕੀਤਾ ਕਿ ਸ਼ੋ੍ਰਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਵੱਲੋ ਜਿਨਾਂ ਵਿਕਾਸ ਕਰਵਾਇਆ ਗਿਆ ਤੇ ਜੋ ਲੋਕ ਭਲਾਈ ਦੀਆਂ ਸਕੀਮਾਂ ਲਾਗੂ ਕੀਤੀਆਂ ਗਈਆਂ, ਕਾਂਗਰਸ ਵੱਲੋ ਆਪਣੇ 50 ਸਾਲਾਂ ਦੇ ਰਾਜ ਦੌਰਾਨ ਉਸ ਦਾ 10 ਫੀਸਦੀ ਵੀ ਨਹੀ ਕੀਤਾ ਗਿਆ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਕਾਰਗੁਜਾਰੀ ਅਤੇ ਵਿਕਾਸ ਦੇ ਮੁੱਦੇ ਤੇ ਹੀ ਚੋਣਾਂ ਲੜ ਰਿਹਾ ਹੈ ਤੇ ਵਿਰੋਧੀਆਂ ਕੋਲ ਕੋਈ ਵੀ ਠੋਸ ਮੁੱਦਾ ਨਾ ਹੋਣ ਕਾਰਨ ਪੰਜਾਬ ਵਿੱਚ ਲਗਾਤਾਰ ਤੀਸਰੀ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਜਿੱਤ ਯਕੀਨੀ ਹੈ। ਇਸ ਮੌਕੇ ਚੇਅਰਮੈਨ ਪ੍ਰਵੀਨ ਕਾਂਸਲ, ਜੱਥੇਦਾਰ ਸਤਨਾਮ ਸਿੰਘ ਭਾਈਰੁਪਾ, ਸੀਨੀਅਰ ਭਾਜਪਾ ਆਗੂ ਮੱਖਣ ਜਿੰਦਲ ਵੱਲੋ ਵੀ ਸੰਬੋਧਨ ਕੀਤਾ ਗਿਆ। ਇਸ ਮੌਕੇ ਬੀ ਸੀ ਸੈਲ ਦੇ ਜਿਲਾ ਪ੍ਰਧਾਨ ਸੁਰਿੰਦਰ ਜੌੜਾ, ਪਵਨ ਕੁਮਾਰ , ਸੁਰੇਸ ਕੁਮਾਰ ਲੀਲਾ, ਯੂਥ ਆਗੂ ਨੀਰਜ ਸਿੰਗਲਾ, ਜਗਜੀਤ ਸਿੰਘ , ਅਰੁਣ ਗੋਇਲ, ਜਿੰਮੀ ਗਰਗ ,ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ, ਜਸਵੰਤ ਭਾਈਰੁਪਾ, ਮੇਵਾ ਕੋਠਾਗੁਰੂ ਕਾ, ਮਨਜੀਤ ਸਿੰਘ ਧੁੰਨਾ ਆਦਿ ਸਾਮਲ ਸਨ।

Share Button

Leave a Reply

Your email address will not be published. Required fields are marked *

%d bloggers like this: