ਮਨੁੱਖੀ ਜੀਵਨ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਜੈਵਿਕ ਖੇਤੀ ਜਰੂਰੀ- ਉੱਪਲ

ss1

ਮਨੁੱਖੀ ਜੀਵਨ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਜੈਵਿਕ ਖੇਤੀ ਜਰੂਰੀ- ਉੱਪਲ

17malout01ਮਲੋਟ, 17 ਨਵੰਬਰ (ਆਰਤੀ ਕਮਲ) : ਭਾਰਤ ਵਿਚ ਹਰੀ ਕ੍ਰਾਂਤੀ ਆਉਣ ਤੋਂ ਬਾਅਦ ਕਿਸਾਨ ਲਗਾਤਾਰ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਦੇ ਆ ਰਹੇ ਹਨ, ਜਿਸ ਦੇ ਨਾਲ ਅਨੇਕਾਂ ਬੀਮਾਰੀਆਂ ਜਿਵੇਂ ਕਿ ਸ਼ੂਗਰ, ਕੈਂਸਰ, ਹੈਪੇਟਾਈਟਸ ਬੀ ਅਤੇ ਸੀ, ਦਮਾਂ, ਸ਼ੁਕਰਾਣੂਆਂ ਦੀ ਘਾਟ, ਕਈ ਤਰਾਂ ਦੇ ਬੁਖਾਰ, ਯੂਰਿਕ ਐਸਿਡ, ਹਾਰਟ ਐਟਕ, ਲਿਵਰ ਵਿੱਚ ਸੋਜ਼ ਵਰਗੇ ਰੋਗ ਬੜੀ ਤੇਜ਼ੀ ਨਾਲ ਫੈਲ ਰਹੇ ਹਨ। ਪਿੰਡਾਂ ਦੇ ਪਿੰਡ ਹਸਪਤਾਲਾਂ ਵਿੱਚ ਬਦਲ ਰਹੇ ਹਨ। ਛੋਟੇ ਤੋਂ ਲੈ ਕੇ ਵੱਡੇ ਤੱਕ ਕੈਂਸਰ ਦੀ ਲਪੇਟ ਵਿਚ ਆ ਰਹੇ ਹਨ। ਡਾ: ਆਰ.ਕੇ.ਉੱਪਲ, ਮੁੱਖੀ ਅਰਥਸ਼ਾਸ਼ਤਰ ਵਿਭਾਗ ਡੀ.ਏ.ਵੀ. ਕਾਲਜ ਮਲੋਟ ਦਾ ਕਹਿਣਾ ਹੈ ਕਿ ਜਿਹੜੇ ਕਿਸਾਨ ਬਦਲਦੇ ਢੰਗਾਂ ਅਤੇ ਜੈਵਿਕ ਖਾਦਾਂ ਦੇ ਆਧਾਰ ‘ਤੇ ਜੈਵਿਕ ਖੇਤੀ ਕਰਦੇ ਹਨ, ਉਨਾਂ ਦਾ ਉਤਪਾਦਨ ਕੁਝ ਦੇਰ ਲਈ ਹੀ ਘੱਟਦਾ ਫਿਰ ਇਕ ਦਮ ਵੱਧ ਜਾਂਦਾ ਹੈ ਅਤੇ ਇਹ ਹੰਢਣਸਾਰ ਵੀ ਹੁੰਦਾ ਹੈ, ਜਿਸ ਨਾਲ ਨਾ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਅਤੇ ਨਾ ਹੀ ਖੁਰਾਕ ਅਤੇ ਹੋਰ ਫਸਲਾਂ ਵਿਚ ਜ਼ਹਿਰ ਘੋਲਦੇ ਹਨ। ਜੋ ਕਿਸਾਨ ਜੈਵਿਕ ਖੇਤੀ ਕਰਕੇ ਵੱਧ ਉਪਜ ਦੇ ਰਹੇ ਹਨ, ਉਨਾਂ ਨੂੰ ਮਾਡਲ ਵੱਜੋਂ ਸਾਹਮਣੇ ਰੱਖ ਕੇ ਹੋਰ ਕਿਸਾਨ ਵੀ ਚੰਗੇ ਸਿੱਟੇ ਪ੍ਰਾਪਤ ਕਰ ਸਕਦੇ ਹਨ, ਪਰ ਇਸ ਲਈ ਲੋੜ ਹੈ ਇਹ ਚੇਤਨਾ ਪੈਦਾ ਕਰਨ ਦੀ ਕਿ ਰਸਾਇਣਾਂ ਆਧਾਰਿਤ ਖੇਤੀ ਲਗਾਤਾਰ ਵਿਕਾਸ ਨਹੀਂ ਕਰਵਾ ਸਕਦੀ ਅਤੇ ਦਿਨ ਬ ਦਿਨ ਸਿਰਫ ਲਾਗਤਾਂ ਵੱਧ ਰਹੀਆਂ ਹਨ, ਸਗੋਂ ਦਿਨ-ਬ ਦਿਨ ਹਵਾ, ਪਾਣੀ, ਭੂਮੀ ਅਤੇ ਖੁਰਾਕ ਵਿੱਚ ਜ਼ਹਿਰ ਫੈਲਣ ਕਰਕੇ ਵੱਡੀਆਂ ਮੁਸ਼ਕਿਲਾਂ ਦਾ ਰਾਹ ਵੀ ਖੁੱਲਦਾ ਜਾ ਰਿਹਾ ਹੈ। ਖੇਤੀ ਬਾੜੀ ਨਾਲ ਸਬੰਧਿਤ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਮਨੁੱਖੀ ਜੀਵਨ ਬੀਮਾਰੀਆਂ ਦਾ ਸ਼ਿਕਾਰ ਨਾ ਹੋਵੇ। ਖੇਤੀ ਬਾੜੀ ਵਿਚ ਆਈ ਅਜਿਹੀ ਖੜੌਤ ਨੂੰ ਤੋੜਨਾ ਬਹੁਤ ਹੀ ਜ਼ਰੂਰੀ ਹੈ, ਨਹੀਂ ਤਾਂ ਪਿੰਡ ਹਸਪਤਾਲਾਂ ਦਾ ਰੂਪ ਧਾਰਨ ਕਰ ਲੈਣਗੇ। ਸਰਕਾਰ ਖੇਤੀਬਾੜੀ ਨਾਲ ਸਬੰਧਤ ਸੰਸਥਾਵਾਂ, ਯੂਨੀਵਰਸਿਟੀਆਂ ਦਾ ਫਾਇਦਾ ਜ਼ਰੂਰ ਉਠਾਏ, ਬਾਬਾ ਰਾਮਦੇਵ ਦੇ ਫਾਰਮੂਲੇ ਵੀ ਜੈਵਿਕ ਖੇਤੀ ਲਈ ਲਾਭਦਾਇਕ ਹੋ ਸਕਦੇ ਹਨ। ਬਾਹਰਲੇ ਦੇਸ਼ ਜਿਵੇਂ ਕਿ ਯੂਰਪ, ਅਮਰੀਕਾ ਅਤੇ ਆਸਟਰੇਲੀਆ ਵਰਗੇ ਦੇਸ਼ਾਂ ਦੇ ਤਜ਼ਰਬੇ ਪੰਜਾਬ ਦੇ ਕਿਸਾਨਾਂ ਨਾਲ ਸਾਂਝੇ ਕਰਨੇ ਚਾਹੀਦੇ ਹਨ। ਇਸ ਕੰਮ ਲਈ ਅਨੇਕਾਂ ਸੰਸਥਾਵਾਂ, ਮੀਡੀਆ ਅਹਿਮ ਰੋਲ ਅਦਾ ਕਰ ਸਕਦਾ ਹੈ। ਇਹ ਚੰਗੀਆਂ ਰਵਾਇਤਾਂ ਸਾਨੂੰ ਕਈ ਬੀਮਾਰੀਆਂ ਤੋਂ ਬਚਾਉਣਗੀਆਂ ਅਤੇ ਖੇਤੀ ਬਾੜੀ ਦਾ ਵਿਕਾਸ ਵੀ ਹੰਢਣਸਾਰ ਹੋਵੇਗਾ।

Share Button

Leave a Reply

Your email address will not be published. Required fields are marked *