ਮਨੀਸਟਰੀਅਲ ਸਟਾਫ ਦੀ ਹੜਤਾਲ ਸੱਤਵੇਂ ਦਿਨ ਵੀ ਜਾਰੀ, ਕੀਤੀ ਨਾਅਰੇਬਾਜੀ

ਮਨੀਸਟਰੀਅਲ ਸਟਾਫ ਦੀ ਹੜਤਾਲ ਸੱਤਵੇਂ ਦਿਨ ਵੀ ਜਾਰੀ, ਕੀਤੀ ਨਾਅਰੇਬਾਜੀ
9 ਨਵੰਬਰ ਨੁੰ ਮੁਹਾਲੀ ਵਿਖੇ ਕੀਤੀ ਜਾਵੇਗੀ ਰੈਲੀ

7-ministrial-staffਬੁਢਲਾਡਾ 7, ਨਵੰਬਰ(ਤਰਸੇਮ ਸ਼ਰਮਾਂ): ਪੰਜਾਬ ਦੇ ਡੀ ਸੀ ਦਫਤਰਾਂ ਵਿੱਚ ਕੰਮ ਕਰਦੇ ਮਨੀਸਟਰੀਅਲ ਸਟਾਫ ਦੀਆਂ ਪੰਜਾਬ ਸਰਕਾਰ ਵੱਲੋਂ ਪਹਿਲਾ ਹੀ ਮੰਨੀਆਂ ਗਈਆਂ ਹੱਕੀ ਮੰਗਾਂ ਨੂੰ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਡੀ ਸੀ ਦਫਤਰ ਦਰਜਾ ਤਿੰਨ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਐੱਸ ਡੀ ਐੱਮ ਦਫਤਰ ਵਿਖੇ ਮਨੀਸਟਰੀਅਲ ਸਟਾਫ ਵੱਲੋਂ ਲਗਾਤਾਰ ਸੱਤਵੇਂ ਦਿਨ ਹੜਤਾਲ ਕਰਕੇ ਦਫਤਰੀ ਕੰਮ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਗਿਆ ਅਤੇ ਧਰਨਾ ਦੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਤੇ ਰਾਮ ਕੁਮਾਰ ਸੁਪਰਡੈਂਟ, ਸੁਖਦਰਸ਼ਨ ਸਿੰਘ ਕੁਲਾਣਾ ਜੂਨੀਅਰ ਸਹਾਇਕ, ਪਰਮਿੰਦਰ ਕੋਰ ਰੀਡਰ ਟੂ ਐੱਸ ਡੀ ਐੱਮ, ਕਮਲਪ੍ਰੀਤ ਸਿੰਘ ਰੀਡਰ ਤਹਿਸੀਲਦਾਰ ਤੋਂ ਇਲਾਵਾ ਕਈ ਹੋਰ ਕਰਮਚਾਰੀਆਂ ਨੇ ਵੀ ਸੰਬੋਧਨ ਕੀਤਾ ਅਤੇ ਸਰਕਾਰ ਨੂੰ ਮੰਨੀਆਂ ਹੋਇਆਂ ਹੱਕੀ ਮੰਗਾਂ ਨੂੰ ਜਲਦੀ ਲਾਗੁ ਕਰਨ ਦੀ ਅਪੀਲ ਕੀਤੀ ਗਈ। ਇਸ ਮੋਕੇ ਸੁਖਦਰਸ਼ਨ ਸਿੰਘ ਕੁਲਾਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੇਕਰ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ ਤਾ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ 9 ਨਵੰਬਰ ਨੂੰ ਸਮੂਹ ਕਰਮਚਾਰੀ ਛੁੱਟੀ ਲੈ ਕੇ ਮੁਹਾਲੀ ਰੈਲੀ ਕਰਨਗੇ ਅਤੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ।

Share Button

Leave a Reply

Your email address will not be published. Required fields are marked *

%d bloggers like this: