Fri. Apr 26th, 2019

ਮਨਰੇਗਾ ਮਜ਼ਦੂਰਾਂ ਨੇ ਆਪਣੇ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਬੀ ਡੀ ਪੀ ਓ ਅੱਗੇ ਰੋਸ ਧਰਨਾ ਦੇ ਕੇ ਕੀਤੀ ਨਾਅਰੇਬਾਜ਼ੀ

ਮਨਰੇਗਾ ਮਜ਼ਦੂਰਾਂ ਨੇ ਆਪਣੇ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਬੀ ਡੀ ਪੀ ਓ ਅੱਗੇ ਰੋਸ ਧਰਨਾ ਦੇ ਕੇ ਕੀਤੀ ਨਾਅਰੇਬਾਜ਼ੀ

ਮਹਿਲ ਕਲਾਂ 15 ਦਸੰਬਰ (ਗੁਰਭਿੰਦਰ ਗੁਰੀ)-ਮਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਪ੍ਰਧਾਨ ਜੁਗਰਾਜ ਸਿੰਘ ਰਾਮਾਂ ਅਤੇ ਜਿਲਾ ਪ੍ਰਧਾਨ ਭਾਨ ਸਿੰਘ ਸੰਘੇੜਾ ਦੀ ਬਲਕਾਮਹਿਲ ਕਲ ਕਲਾਂ ਦੇ ਮਨਰੇਗਾ ਮਨਰੇਗਾ ਮਜ਼ਦੂਰਾਂ ਦੀਆਂ ਭਖਦੀਆ ਮੰਗਾਂ ਦੀ ਪ੍ਰਾਪਤੀ ਸਬੰਧੀ ਅੱਜ ਬੀ ਡੀ ਪੀ ਓ ਦਫ਼ਤਰ ਮਹਿਲ ਕਲਾਂ ਅੱਗੇ ਰੋਸ ਧਰਨਾ ਦੇ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਇਸ ਤੋਂ ਪਹਿਲਾ ਮਜ਼ਦੂਰਾਂ ਨੇ ਅਨਾਜ ਮੰਡੀ ਮਹਿਲ ਕਲਾਂ ਤੋਂ ਲੈ ਕੇ ਬੀ ਡੀ ਪੀ ਓ ਦਫ਼ਤਰ ਤੱਕ ਰੋਸ ਮਾਰਚ ਕੀਤਾ, ਜਿਸ ਵਿੱਚ ਔਰਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਮੌਕੇ ਮਨਰੇਗਾ ਯੂਨੀਅਨ ਦੇ ਜਿਲਾ ਸਕੱਤਰ ਖੁਸੀਆ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਨਦਰ ਦੀ ਮੋਦੀ ਤੇ ਪੰਜਾਬ ਦੀ ਬਾਦਲ ਸਰਕਾਰ ਵਲੋਂ ਸਰਮੇਦਾਰ ਨੀਤੀਆ ਲਾਗੂ ਕਰਕੇ ਅਤੇ ਕਿਰਤ ਕਾਨੂੰਨਾਂ ਨੂੰ ਤੋੜ ਕੇ ਮਜਦੂਰਾਂ ਤੋਂ ਰੁਜਗਾਰ ਖੋਹਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਖੱਬੀਆ ਧਿਰਾਂ ਵੱਲੋਂ ਪਿਛਲੇੇ ਸਮੇਂ ਕੇਂਦਰ ਵਿੱਚ ਯੂ ਪੀ ਏ ਸਰਕਾਰ ਵਿੱਚ ਭਾਈਵਾਲ ਹੁੰਦਿਆਂ ਹੋਇਆ ਮਜਦੂਰਾਂ ਨੂੰ 100 ਦਿਨਾਂ ਗਰੰਟੀ ਯੋਜਨਾ ਰੁਜਗਾਰ ਦਿਵਾਇਆ ਗਿਆ ਸੀ। ਪਰ ਹੁਣ ਕੇਂਦਰ ਤੇ ਰਾਜ ਸਰਕਾਰਾਂ ਇਸ ਸਕੀਮ ਨੂੰ ਖਤਮ ਕਰਕੇ ਮਜਦੂਰਾਂ ਨੂੰ ਦੋ ਡੰਗ ਦੀ ਰੋਟੀ ਤੋਂ ਮੁਥਾਜ ਕਰਕੇ ਰੱਖ ਦਿੱਤਾ ਹੈ ਕਿਉਕਿ ਪਿਛਲੇ ਸਮੇਂ ਮਜਦੂਰਾਂ ਵੱਲੋਂ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਹੋਰ ਸਾਂਝੀਆ ਥਾਂਵਾਂ ਦੀ ਸਪਾਈ ਦੇ ਪੈਸਟ ਅੱਜ ਤੱਕ ਮਜਦੂਰਾਂ ਨੂੰ ਨਹੀ ਦਿੱਤੇ ਗਏ। ਇਸ ਸਮੇਂ ਦਿਹਾਤੀ ਮਜ਼ਦੂਰ ਸਭਾ ਦੇ ਜਿਲਾ ਪ੍ਰਧਾਨ ਂਭਾਨ ਸਿੰਘ ਸੰਘੇੜਾ ਤੇ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਅਪ੍ਰੈਲ 2016 ਤੋਂ ਲੈ ਕੇ ਨਵੰਬਰ ਤੱਕ ਮਨਰੇਗਾ ਮਜ਼ਦੂਰਾਂ ਦੇ ਜੌਬ ਕਾਰਡਾਂ ਉੱਪਰ ਹਾਜਰੀ ਨੂੰ ਯਕੀਨੀ ਬਣਾ ਕੇ ਬਿਨਾਂ ਮਸਟਰੋਲ ਕੱਢੇ ਮਨਰੇਗਾ ਮਜ਼ਦੂਰਾਂ ਪਾਸੋਂ ਕੰਮ ਕਰਵਾਉਣਾ ਬੰਦ ਕੀਤਾ ਜਾਵੇ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਵਧ ਰਹੀ ਮਹਿੰਗਾਈ,ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਤੇ ਕਾਬੂ ਪਾਉਣ ਦੀ ਬਜਾਏ ਸਗੋਂ ਮਜ਼ਦੂਰ ਗਰੀਬਾਂ ਨੂੰ ਆਪਣੇ ਪੈਸੇ ਲੈਣ ਦੀ ਖ਼ਤਰੇ ਬੈਂਕਾਂ ਅੱਗੇ ਲਾਇਨਾ ਵਿੱਚ ਖੜੇ ਕਰਕੇ ਰੱਖ ਦਿੱਤਾ ਹੈ। ਜਿਸ ਦੀ ਉਹ ਨਿਖੇਧੀ ਕਰਦੇ ਹਨ। ਉਨਾਂ ਚਿਤਾਵਨੀ ਦਿੱਤੀ ਕਿ ਜੇਕਰ 22 ਦਸੰਬਰ ਤੱਕ ਮਨਰੇਗਾ ਮਜ਼ਦੂਰਾਂ ਨੂੰ ਕੀਤੇ ਕੰਮ ਦੇ ਫ਼ੈਸਲੇ ਨਾ ਦਿੱਤੇ ਗਏ ਤਾਂ ਜਥੇਬੰਦੀ ਸੰਘਰਸ਼ ਨੂੰ ਹੋਰ ਤੇਜ ਕਰੇਗੀ। ਇਸ ਸਮੇਂ ਸੀ ਪੀ ਆਈ ਦੇ ਜਿਲਾ ਅਜੈਕਟਿਵ ਮੈਂਬਰ ਕਾਮਰੇਡ ਪ੍ਰੀਤਮ ਸਿੰਘ ਦਰਦੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਾਧੂ ਸਿੰਘ ਤੇ ਪਰਮਜੀਤ ਸਿੰਘ ਛੀਨੀਵਾਲ ਕਲਾਂ, ਕਰਨੈਲ ਸਿੰਘ ਤੇ ਬਿੱਕਰ ਸਿੰਘ ਕੁਰੜ, ਇਕਬਾਲ ਸਿੰਘ ਭੋਲਾ ਤੇ ਗਿੰਦਰ ਸਿੰਘ ਲੋਹਗੜ, ਅੰਗਰੇਜ਼ ਕੌਰ ਤੇ ਸੁਰਜੀਤ ਕੌਰ ਲੋਹਗੜ, ਰਾਣੀ ਕੌਰ ਤੇ ਪਰਮਜੀਤ ਕੌਰ ਕੁਰੜ,ਰਾਣੋ ਕੌਰ ਤੇ ਕਰਮਜੀਤ ਕੌਰ ਸਹੌਰ ਆਦਿ ਹਾਜਰ ਸਨ। ਇਸ ਮੌਕੇ ਆਤਮਾ ਸਿੰਘ ਕ੍ਰਿਪਾਲ ਸਿੰਘ ਵਾਲਾ ਤੇ ਜਗਨ ਸਿੰਘ ਧਨੇਰ ਨੇ ਇਨਕਲਾਬੀ ਗੀਤ ਪੇਸ਼ ਕੀਤੇ।

Share Button

Leave a Reply

Your email address will not be published. Required fields are marked *

%d bloggers like this: