ਮਜੀਠੀਆ ਨੇ ਸਬ ਤਹਿਸੀਲ ਤਰਸਿਕਾ ਵਿਖੇ ਕਾਨੂੰਗੋ ਐਡ ਪਟਵਾਰ ਵਰਕਸ ਸਟੇਸ਼ਨ ਦਾ ਕੀਤਾ ਉਦਘਾਟਨ

ਮਜੀਠੀਆ ਨੇ ਸਬ ਤਹਿਸੀਲ ਤਰਸਿਕਾ ਵਿਖੇ ਕਾਨੂੰਗੋ ਐਡ ਪਟਵਾਰ ਵਰਕਸ ਸਟੇਸ਼ਨ ਦਾ ਕੀਤਾ ਉਦਘਾਟਨ

19-nov-tarsikkaਤਰਸਿਕਾ 19 ਨਵੰਬਰ (ਕੰਵਲ ਜੋਧਾ ਨਗਰੀ)- ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਦੇ ਹਿਤਾਂ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦੇਵਾਂਗੇ। ਪੰਜਾਬ ਨਾਲ ਪੈਰ ਪੈਰ ‘ਤੇ ਧ੍ਰੋਹ ਕਮਾਉਣ ਵਾਲਿਆਂ ਅਤੇ ਪੰਜਾਬ ਦੀ ਸਤਾ ਲਈ ਤਰਲੋਮੱਛੀ ਹੋ ਰਹੇ ਇਹਨਾਂ ਲੋਕਾਂ ਦੀਆਂ ਇੱਛਾਵਾਂ ਤੇ ਸੁਪਨੇ ਪੰਜਾਬ ਦੇ ਸੰਘਰਸ਼ਸ਼ੀਲ ਅਣਖੀ ਲੋਕ ਕਦੇ ਪੂਰੇ ਨਹੀਂ ਹੋਣ ਦੇਣਗੇ।ਸ: ਮਜੀਠੀਆ ਅੱਜ ਸਬ ਤਹਿਸੀਲ ਤਰਸਿਕਾ ਵਿਖੇ ਕਰੀਬ ਇੱਕ ਕਰੋੜ ਦੀ ਲਾਗਤ ਨਾਲ 7 ਮਹੀਨਿਆਂ ਦੇ ਰਿਕਾਰਡ ਸਮੇਂ ਅੰਦਰ ਤਿਆਰ ਕੀਤੇ ਗਏ ਕਾਨੂੰਗੋ ਐਡ ਪਟਵਾਰ ਵਰਕਸ ਸਟੇਸ਼ਨ ਦਾ ਉਦਘਾਟਨ ਆਏ ਸਨ। ਸ: ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਪੰਜਾਬ ਦੀ ਮਿਟੀ ਅਤੇ ਆਉਣ ਵਾਲੀਆ ਪੀੜੀਆਂ ਦੇ ਭਵਿੱਖ ਪ੍ਰਤੀ ਫਰਜ਼ ਨਿਭਾਉਂਦਿਆਂ ਲੱਖ ਅੜਚਣਾਂ ਦੇ ਬਾਵਜੂਦ ਦ੍ਰਿੜ ਅਤੇ ਮਜ਼ਬੂਤ ਸਿਆਸੀ ਇੱਛਾ ਸ਼ਕਤੀ ਅਤੇ ਪੂਰੀ ਜ਼ਿੰਮੇਵਾਰੀ ਨਾਲ ਫੈਸਲੇ ਲੈ ਰਹੀ ਹੈ। ਉਹਨਾਂ ਕਿਹਾ ਕਿ ਐੱਸ ਵਾਈ ਐੱਲ ਦੀ ਡੀ-ਨੋਟੀਫਾਈ ਕੀਤੀਆਂ ਜ਼ਮੀਨਾਂ ਅਸਲ ਮਾਲਕਾਂ ਦੇ ਨਾਮ ਇੰਤਕਾਲ ਕਰ ਕੇ ਮੁਫ਼ਤ ਵਾਪਸ ਕਰਨ ਦਾ ਕੰਮ 90 ਫੀਸਦੀ ਪੂਰਾ ਕਰ ਲਿਆ ਗਿਆ ਹੈ ਤੇ ਬਾਕੀ ਦਾ ਕੰਮ ਜਲਦ ਪੂਰਾ ਕਰ ਲਿਆ ਜਾਵੇਗਾ।ਉਹਨਾਂ ਵਿਧਾਨ ਸਭਾ ਦੇ ਆਦੇਸ਼ ਅਤੇ ਕੈਬਨਿਟ ਦੇ ਫੈਸਲੇ ‘ਤੇ ਅਮਲ ਕਰਦਿਆਂ ਉਕਤ ਕੰਮ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕਰਨ ਵਾਲੇ ਮਾਲ ਅਧਿਕਾਰੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾਂ ਦਾ ਅਜਿਹਾ ਇਤਿਹਾਸਕ ਕਦਮ ਸਦਾ ਯਾਦ ਰੱਖਿਆ ਜਾਵੇਗਾ। ਸ: ਮਜੀਠੀਆ ਨੇ ਕਿਹਾ ਕਿ ਐੱਸ ਵਾਈ ਐੱਲ ਦੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਉਣ ਲਈ ਜਾਂ ਪੰਜਾਬ ਲਈ ਰਾਸ਼ਟਰਪਤੀ ਰਾਜ ਦੀ ਮੰਗ ਕਰਨ ਵਾਲਿਆਂ ਦਾ ਪੰਜਾਬ ਦੇ ਹੱਕਾਂ ਹਿਤਾਂ ਨਾਲ ਕੋਈ ਸਰੋਕਾਰ ਨਹੀਂ, ਅਜਿਹਾ ਕਰਕੇ ਇਹ ਲੋਕ ਪੰਜਾਬ ਦੀ ਮਿੱਟੀ ਨਾਲ ਧ੍ਰੋਹ ਕਮਾ ਰਹੇ ਹਨ। ਸ. ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਦਾ ਲੋਟੂ ਟੋਲਾ ਪੰਜਾਬ ਦੇ ਦੁਸ਼ਮਣ ਬਣ ਕੇ ਪੈਰ-ਪੈਰ ‘ਤੇ ਪੰਜਾਬ ਦੇ ਹੱਕਾਂ, ਹਿੱਤਾਂ ਨਾਲ ਖਿਲਵਾੜ ਕਰ ਰਹੇ ਹਨ ਜਿਸ ਨੂੰ ਪੰਜਾਬੀ ਕਦੀ ਸਹਿਣ ਨਹੀਂ ਕਰਨਗੇ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਇਹਨਾਂ ਢੌਂਗੀ ਤੇ ਝੂਠੇ ਲੋਕਾਂ ਦੇ ਕਿਰਦਾਰ ਨੂੰ ਪਛਾਣ ਚੁੱਕੇ ਹਨ, ਤਾਂ ਹੀ ਇਹਨਾਂ ਨੂੰ ਪੰਜਾਬ ਵਿੱਚੋ ਕੋਈ ਹੁੰਗਾਰਾ ਨਹੀਂ ਮਿਲ ਰਿਹਾ ਅਤੇ ਆਪ ਦਾ ਕਪੂਰੀ ਮੋਰਚਾ ਬੁਰੀ ਤਰਾਂ ਫਲਾਪ ਹੋ ਕੇ ਰਹਿ ਗਿਆ। ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਆਪ ਕਨਵੀਨਰ ਗੁਰਪ੍ਰੀਤ ਘੁੱਗੀ ਵਿੱਚ ਪੰਜਾਬ ਪ੍ਰਤੀ ਰੱਤੀ ਭਰ ਵੀ ਵਫ਼ਾਦਾਰੀ ਹੈ ਜਾਂ ਐਸੇ ਵਾਈਫ਼ ਐੱਲ ਦੇ ਮੁੱਦੇ ‘ਤੇ ਪੰਜਾਬ ਦੀ ਦਿਲੋਂ ਹਮਾਇਤ ਕਰਦੇ ਹਨ ਤਾਂ ਉਹ ਦਿੱਲੀ ਜਾ ਕੇ ਆਪਣੇ ਆਕਾ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੋਂ ਪੰਜਾਬ ਦੇ ਪਾਣੀ ਲਈ ਰਾਇਲਟੀ ਲੈ ਕੇ ਆਉਣ। ਉਹਨਾਂ ਕਿਹਾ ਕਿ ਕੇਜਰੀਵਾਲ ਪੰਜਾਬ ਪ੍ਰਤੀ ਦੋਗਲੀ ਨੀਤੀ ਦਾ ਪਰਦਾਫਾਸ਼ ਤਾਂ ਉਸ ਸਮੇਂ ਹੀ ਹੋ ਗਿਆ ਸੀ ਜਦ ਉਸ ਨੇ ਪੰਜਾਬ ਵਿੱਚ ਐੱਸ ਵਾਈ ਐੱਲ ਦੇ ਵਿਰੁੱਧ ਬਿਆਨ ਦਿੱਤਾ ਤੇ ਦਿਲੀ ਜਾ ਕੇ ਪੰਜਾਬ ਦੇ ਵਿਰੁੱਧ ਹੀ ਨਹੀਂ ਬੋਲਿਆ ਸਗੋਂ ਅਦਾਲਤ ਵਿੱਚ ਵੀ ਪੰਜਾਬ ਦੇ ਵਿਰੁੱਧ ਭੁਗਤਿਆ ਜਿਸ ਬਾਰੇ ਅਦਾਲਤ ਨੇ ਵੀ ਰੌਸ਼ਨੀ ਪਾਈ ਤੇ ਕਿਹਾ ਕਿ ਦਿੱਲੀ ਸਰਕਾਰ ਨੇ ਪੰਜਾਬ ਦੇ ਪੱਖ ਦਾ ਵਿਰੋਧ ਕੀਤਾ। ਕੈਪਟਨ ਅਮਰਿੰਦਰ ਸਿੰਘ ਵੱਲੋਂ ਐਸੇ ਵਾਈਫ਼ ਐੱਲ ਨਹਿਰ ‘ਤੇ ਅਕਾਲੀ ਦਲ ਖ਼ਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ‘ਤੇ ਪਲਟ ਵਾਰ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਐੱਸ ਵਾਈ ਐੱਲ ਦਾ ਮੁੱਦਾ ਕਾਂਗਰਸ ਅਤੇ ਇੰਦਰਾ ਗਾਂਧੀ ਦੀ ਦੇਣ ਹੈ। 1982 ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਇੰਦਰਾ ਗਾਂਧੀ ਨੂੰ ਚਾਂਦੀ ਦੀ ਕਹੀ ਭੇਟ ਕਰਦਿਆਂ ਐਸੇ ਵਾਈਫ਼ ਐੱਲ ਦਾ ਟੱਕ ਲਗਵਾਇਆ, ਇੰਦਰਾ ਨੂੰ ਜੀ ਆਇਆਂ ਕਹਿੰਦੇ ਹੋਏ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤੇ। ਜਦ ਕਿ ਅਕਾਲੀ ਦਲ ਉਸ ਵਕਤ ਜੇਲਾਂ ਭਰ ਕੇ ਨਹਿਰ ਦਾ ਡਟਵਾਂ ਵਿਰੋਧ ਕੀਤਾ ਸੀ। ਉਹਨਾਂ ਕਿਹਾ ਕਿ ਅੱਜ ਇਹੀ ਲੋਕ ਅਸਤੀਫ਼ਾ ਦੇ ਕੇ ਪੰਜਾਬੀਆਂ ਨਾਲ ਖੜਨ ਦਾ ਡਰਾਮਾ ਰਚ ਰਹੇ ਹਨ। ਜੇ ਕਾਂਗਰਸ ਲਈ ਅਸਤੀਫ਼ਾ ਹੀ ਪੰਜਾਬ ਹਿਤੈਸ਼ੀ ਹੋਣ ਦਾ ਸਬੂਤ ਹੈ ਤਾਂ ਪ੍ਰਤਾਪ ਸਿੰਘ ਬਾਜਵਾ, ਚੌਧਰੀ ਸੰਤੋਖ ਸਿੰਘ, ਸ਼ਮਸ਼ੇਰ ਸਿੰਘ ਢੂਲੋਂ,ਰਵਨੀਤ ਸਿੰਘ ਬਿੱਟੂ ਆਦਿ ਨੇ ਅਸਤੀਫ਼ੇ ਕਿਉਂ ਨਹੀਂ ਦਿੱਤੇ। ਸ. ਮਜੀਠੀਆ ਨੇ ਕਿਹਾ ਕਿ ਜੇਕਰ ਇੰਨਾ ਨੂੰ ਸੱਚਮੁੱਚ ਪੰਜਾਬ ਪ੍ਰਤੀ ਪਿਆਰ ਜਾਗਿਆ ਹੈ ਤਾਂ ਗਾਂਧੀ ਪਰਿਵਾਰ ਵੱਲੋਂ ਪੰਜਾਬ ਨਾਲ ਕੀਤੇ ਗਏ ਵਿਤਕਰਿਆਂ ਅਤੇ ਧੱਕੇਸ਼ਾਹੀਆਂ ਲਈ ਸੋਨੀਆ ਗਾਂਧੀ ਅਤੇ ਰਾਹੁਲ ਤੋਂ ਮੁਆਫ਼ੀ ਮੰਗਾਉਣ। ਉਹਨਾਂ ਕਿਹਾ ਕਿ ਚੰਗਾ ਹੋਵੇਗਾ ਜੇ ਕੈਪਟਨ ਕਾਂਗਰਸ ਤੋਂ ਅਸਤੀਫ਼ੇ ਦੇ ਕੇ ਗਾਂਧੀ ਪਰਿਵਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਪੰਜਾਬ ਪੱਖੀ ਹੋਣ ਦਾ ਸਬੂਤ ਦੇ ਦੇਵੇ। ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਹਿਤਾਂ ਦੀ ਪੈਰਵਾਈ ਪੰਜਾਬੀ ਹੀ ਕਰ ਸਕਦੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਲਈ ਮੁਦਈ ਪਾਰਟੀ ਹੈ।ਪੰਜਾਬ ਕੋਲ ਇਸ ਵੇਲੇ ਇੱਕ ਤੁਪਕਾ ਵਾਧੂ ਪਾਣੀ ਕਿਸੇ ਰਾਜ ਨੂੰ ਦੇਣ ਲਈ ਨਹੀਂ ਅਤੇ ਅਕਾਲੀ ਦਲ ਇਸ ਲਈ ਹਰ ਤਰਾਂ ਦੀ ਕੁਰਬਾਨੀ ਦੇਣ ਲਈ ਤਿਆਰ ਹੈ। ਇਸ ਮੌਕੇ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ, ਸਾਬਕਾ ਵਿਧਾਇਕ ਡਾ: ਦਲਬੀਰ ਸਿੰਘ ਵੇਰਕਾ, ਸ: ਮਲਕੀਤ ਸਿੰਘ ਏ ਆਰ, ਏ ਡੀ ਸੀ ਤੇਜਿੰਦਰਪਾਲ ਸਿੰਘ ਸੰਧੂ, ਮੇਜਰ ਸ਼ਿਵੀ, ਸੁਖਵਿੰਦਰ ਸਿੰਘ ਗੋਲਡੀ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਭਗਵੰਤ ਸਿੰਘ ਸਿਆਲਕਾ, ਤਰਸੇਮ ਸਿੰਘ ਸਿਆਲਕਾ, ਮਨਜੀਤ ਸਿੰਘ ਤਰਸਿਕਾ, ਜ਼ੈਲ ਸਿੰਘ ਗੋਪਾਲਪੁਰਾ, ਬਲਜਿੰਦਰ ਸਿੰਘ ਤਹਿਸੀਲਦਾਰ, ਗੁਰਪ੍ਰੀਤ ਸਿੰਘ ਗਿੱਲ ਤਹਿਸੀਲਦਾਰ, ਡਾ: ਕੁਲਦੀਪ ਸਿੰਘ ਮੱਤੇਵਾਲ, ਪ੍ਰੋ: ਪ੍ਰਮਬੀਰ ਸਿੰਘ ਮੱਤੇਵਾਲ, ਕੰਵਰਦੀਪ ਸਿੰਘ ਮਾਨ, ਰਾਜਬੀਰ ਸਿੰਘ ਉਦੋਨੰਗਲ, ਹਰਜੀਤ ਸਿੰਘ ਪ੍ਰਧਾਨ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: