ਮਜਾਰੀ ਦੇ ਜਮਪਲ ਬਾਂਠ ਹੋਏ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਾਮਜ਼ਦ

ss1

ਮਜਾਰੀ ਦੇ ਜਮਪਲ ਬਾਂਠ ਹੋਏ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਾਮਜ਼ਦ

ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ: ਇਥੋ ਨੇੜਲੇ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਪਿੰਡ ਮਜਾਰੀ ਦੇ ਜਮਪਲ ਕੁਲਵੰਤ ਸਿੰਘ ਬਾਂਠ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਤੋਂ ਮੈਂਬਰ ਨਾਮਜਦ ਕੀਤਾ ਗਿਆ ਹੈ। ਜਿਸ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਮਜਾਰੀ ਦੇ ਤਾਰਾ ਸਿੰਘ ਦਾ ਪੋਤਰਾ ਬਾਂਠ ਕਾਫੀ ਲੰਬੇ ਸਮੇਂ ਤੋ ਦਿੱਲੀ ਵਿਖੇ ਟ੍ਰਾਸਪੋਰਟ ਦਾ ਕਾਰੋਬਾਰ ਕਰ ਰਹੇ ਹਨ ਜੋ ਕਿ ਦੂਸਰੀ ਵਾਰ ਨਵੀਨ ਸ਼ਾਹਦਰਾ ਹਲਕੇ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣੇ ਹਨ। ਇਸ ਵਾਰ ਜਿੱਥੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਮੈਂਬਰ ਲੋਕ ਸਭਾ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਦੇ ਯਤਨਾ ਨਾਲ ਦਿੱਲੀ ਗੁਰਦੁਆਰਾ ਕਮੇਟੀ ਦੀ ਕਾਰਜਕਾਰਨੀ ਵਿਚ ਸ਼ਾਮਲ ਹੋਏ ਹਨ ਉਥੇ ਹੀ ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿਤਸਰ ਦੇ ਨਾਮਜਦ ਮੈਬਰ ਵਜੋਂ ਵੀ ਵੱਡਾ ਮਾਣ ਮਿਲਿਆ ਹੈ। ਬਾਂਠ ਨੇ ਕਿਹਾ ਕਿ ਉਹ ਬਹੁਤ ਧੰਨਵਾਦੀ ਹਨ ਕਿ ਖਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਨੂੰ ਦਿੱਲੀ ਅਤੇ ਪੰਜਾਬ ਵਿਚ ਸਿੱਖ ਮਸਲਿਆ ਦੇ ਹੱਲ ਲਈ ਗੁਰਦੁਆਰਾ ਕਮੇਟੀ ਦੇ ਮੈਬਰ ਬਣਾਇਅ ਗਿਆ ਹੈ। ਉਨਾ ਦੀ ਨਿਯੁਕਤੀ ਤੇ ਇਸਤਰੀ ਅਕਾਲੀ ਦਲ ਦੀ ਜਿਲਾ ਪ੍ਰਧਾਨ ਬੀਬੀ ਕੁਲਵਿੰਦਰ ਕੌਰ, ਬਲਾਕ ਪ੍ਰਧਾਨ ਮਨਜੀਤ ਸਿੰਘ ਬਾਸੋਵਾਲ, ਹਰਜੀਤ ਸਿੰਘ ਅਚਿੰਤ, ,ਪਰਮਜੀਤ ਸਿੰਘ ਅਟਵਾਲ, ਗੁਰਦੀਪ ਸਿੰਘ ਅਟਵਾਲ, ਡਾ.ਰਵਿੰਦਰ ਸਿੰਘ ਰੇਖੀ, ਪੋ.ਸੁਰਿੰਦਰ ਸ਼ਰਮਾ, ਤਜਿੰਦਰ ਸਿੰਘ, ਕੁਲਦੀਪ ਸਿੰਘ ਥਲੂਹ, ਕਰਨੈਲ ਸਿੰਘ, ਰਣਜੀਤ ਸਿੰਘ ਅਟਵਾਲ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

Share Button

Leave a Reply

Your email address will not be published. Required fields are marked *