ਮਜਬੂਰੀ ਜਾ ਪਖੰਡ

ss1

ਮਜਬੂਰੀ ਜਾ ਪਖੰਡ

ਛੁੱਟੀ ਹੋਣ ਦੇ ਕਾਰਨ ਮੈ ਘਰ ਹੀ ਸੀ ਪਰ ਸਵੇਰੇ ਕੁਝ ਕੰਮ ਹੋਣ ਕਰਕੇ ਛੇਤੀ ਉਠ ਗਿਆ ਸੀ।ਥੋੜੀ ਦੇਰ ਬਾਅਦ ਹੀ ਕੁਝ ਵਿਦਿਆਰਥੀ ਘਰ ਆ ਗਏ।ਉਹਨਾ ਨੇ ਇਕ ਕੰਪੀਟੀਸਨ ਵਿਚ ਭਾਗ ਲੈਣਾ ਸੀ ।ਉਹ ਆਪਣਾ ਪ੍ਰੋਜੈਕਟ ਲੈ ਕੇ ਆਏ ਸਨ ਤਾ ਜੋ ਮੈ ਉਹਨਾ ਦੀ ਕੁਝ ਮਦਦ ਕਰ ਸਕਾ।ਨੈਸਨਲ ਲੇਵਲ ਤੱਕ ਵਿਗਿਆਨ ਨਾਲ ਜੁੜਿਆ ਹੋਣ ਕਰਕੇ ਉਹ ਵਿਦਿਆਰਥੀ ਮੇਰੇ ਕੋਲੋ ਕੁਝ ਸਿਖਣ ਆਏ ਸਨ ਤਾ ਜੋੋ ਉਹਨਾ ਦੀ ਚੰਗੀ ਤਿਆਰੀ ਹੋ ਸਕੇ ਤੇ ਉਹ ਵੀ ਨੈਸਨਲ ਲੇਵਲ ਤੱਕ ਪਹੁੰਚ ਸਕਣ।ਚਾਹ ਪਾਣੀ ਪਿਆਉਣ ਮਗਰੋ ਅਤੇ ਉਹਨਾ ਦਾ ਪ੍ਰੋਜੈਕਟ ਸੁਣਨ ਮਗਰੋ ਮੈ ਉਹਨਾ ਨੂੰ ਅਭਿਆਸ ਕਰਨ ਲਈ ਕਹਿ ਕੇ ਕਮਰੇ ਤੋ ਬਾਹਰ ਆ ਗਿਆ।ਇੰਨੇ ਨੂੰੰ ਇਕ ਸਾਧੂ ਜਿਹਾ ਬੰਦਾ ਜਾ ਕਹਿ ਲਵੋ ਕਿ ਇਕ ਮੈਲੇ ਜਿਹੇ ਕਪੜਿਆ ਵਾਲਾ ਬੰਦਾ ਘਰ ਦੇ ਗੇਟ ਕੋਲ ਆ ਕੇ ਖੜਾ ਹੋ ਗਿਆ।ਉਸ ਨੇ ਮੇਰੇ ਕੋਲੋ ਦਸ ਰੁਪਏ ਦਾਨ ਵਜੋ ਮੰਗੇ।ਮੈ ਉੇਸ ਨੂੰ ਭੇਜਣ ਦੀ ਕੋਸਿਸ ਕੀਤੀ ਪਰ ਉਹ ਜਾਣ ਨੂੰ ਤਿਆਰ ਨਹੀ ਸੀ ।ਜਦ ਮੈ ਉਸ ਵੱਲ ਧਿਆਨ ਨਾਲ ਵੇਖਿਆ ਤਾ ਉਸ ਦੇ ਹੱਥ ਵਿਚ ਇਕ ਸੱਪ ਸੀ।ਮੈ ਉਸ ਕੋਲ ਗਿਆ ਤੇ ਪੰਜ ਰੁਪਏ ਦੇ ਕੇ ਉਸ ਕੋਲੋ ਪੁਛਿਆ ਕਿ ਉਸ ਨੇ ਇਹ ਸੱਪ ਕਿਉ ਪਕੜਿਆ ਹੋਇਆ ਹੈ??ਉਸ ਨੇ ਕਿਹਾ ਕਿ ਇਹ ਤਾ ਉਸ ਨੇ ਇਵੇਂ ਹੀ ਪਕੜਿਆ ਹੋਇਆ ਹੈ।ਜਦ ਮੈ ਉਸ ਕੋਲੋ ਪੁਛਿਆ ਕੀ ਤੂੰ ਉਸ ਦੇ ਜਹਿਰ ਵਾਲੇ ਦੰਦ ਤੋੜ ਦਿੱਤੇ ਹਨ ਤਾ ਉਸ ਨੇ ਕਿਹਾ ਕਿ “ਹਾਂ” ਮੈ ਇਸ ਦੇ ਜਹਿਰ ਵਾਲੇ ਦੰਦ ਤੋੜ ਦਿੱਤੇ ਹਨ।ਇਹ ਸੁਣ ਕੇ ਮੇਰੇ ਦਿਲ ਨੂੰ ਇਕ ਧੱਕਾ ਜਿਹਾ ਲੱਗਾ।ਕਿਸੇ ਜੀਵ ਨੂੰ ਮਜਬੂਰ ਕਰਕੇ ਪਕੜ ਕੇ ਰੱਖਣਾ ਕਿੰਨਾ ਕੁ ਸਹੀ ਹੈ।ਕੀ ਉਹਨਾ ਦਾ ਮਨ ਨਹੀ ਕਰਦਾ ਕਿ ਉਹ ਵੀ ਅਜਾਦੀ ਦਾ ਅਨੰਦ ਮਾਣਨ।ਉਸ ਸਾਧੂ ਜਿਹੇ ਬੰਦੇ ਨੇ ਅੱਗੇ ਮੈਨੂੰ ਦੱਸਿਆ ਕਿ ਉਹ ਇਹਨਾ ਸੱਪਾ ਨੂੰ ਆਪਣੀਆ ਬੇਟੀਆ ਦੇ ਵਿਆਹ ਵਿਚ ਦਹੇਜ ਵਜੋਂ ਦਿੰਦੇ ਹਨ।ਇਸ ਲਈ ਉਹਨਾ ਨੂੰ ਕਈ ਕਈ ਸੱਪ ਰੱਖਣੇ ਪੈਦੇ ਹਨ।ਉਸ ਨੇ ਦੱਸਿਆ ਕਿ ਉਹ ਸੱਪਾ ਨੂੰ ਇਸ ਤਰਾ ਖਿੱਚਦੇ ਹਨ ਕਿ ਉਹਨਾ ਦੀ ਰੀਡ ਦੀ ਹੱਡੀ ਦੇ ਮਣਕੇ ਟੁਟ ਜਾਣ ਫਿਰ ਉਹ ਜੀਵਤ ਹੁੰਦੇ ਹੋਏ ਵੀ ਤੁਰ ਫਿਰ ਨਹੀ ਸਕਦੇ।ਫਿਰ ਉਹਨਾ ਨੂੰ ਦਾਜ ਵਿਚ ਰੱਖ ਕੇ ਕੰਨਿਆ ਨਾਲ ਭੇਜ ਦਿੱਤਾ ਜਾਦਾ ਹੈ।ਅੱਗੇ ਮੁੰਡੇ ਵਾਲਿਆਂ ਦੀ ਮਰਜੀ ਕਿ ਉਹ ਇਸ ਸੱਪ ਨੂੰ ਰੱਖ ਲੈਣ ਜਾ ਫਿਰ ਕਿਥੇ ਛੱਡ ਦੇਣ।ਸੱਪਾ ਦੀ ਇਹ ਦਰਦ ਭਰੀ ਦਾਸਤਾਨ ਸੁਣ ਕੇ ਮੇਰਾ ਮਨ ਭਰ ਆਇਆ।ਉਹ ਸੱਪ ਮੇਰੇ ਵਲ ਜੀਵਾਂ ਕੱਢ ਕੱਢ ਕੇ ਦੇਖ ਰਿਹਾ ਸੀ ਜਿਵੇ ਮੇਰੇ ਤੇ ਲਾਹਣਤਾਂ ਪਾ ਰਿਹਾ ਹੋਵੇ ਕਿ ਕੀ ਫਾਇਦਾ ਪਰਿਆਵਰਨ ਪ੍ਰੇਮੀ ਹੋਣ ਦਾ ਜੇਕਰ ਤੁਸੀ ਮੈਨੂੰ ਅਜਾਦ ਹੀ ਨਹੀ ਕਰਾ ਸਕੇ ਤਾ।ਉਹ ਸਾਧੂ ਜਿਹਾ ਬੰਦਾ ਸੱਪ ਲੇ ਕੇ ਚਲਾ ਗਿਆ।ਮੈਨੂੰ ਹੁਣ ਤੱਕ ਇਹ ਸਮਝ ਨਹੀ ਆ ਰਿਹਾ ਕਿ ਇਹ ਸਭ ਕੁਝ ਉਸ ਸਾਧੂ ਜਿਹੇ ਦਿਖ ਰਹੇ ਬੰਦੇ ਦੀ ਮਜਬੂਰੀ ਸੀ ਜਾ ਪਖੰਡ।

ਫੈਸਲ ਖਾਨ
(ਪਰਿਆਵਰਨ ਪ੍ਰੇਮੀ)
ਜਿਲਾ ਰੋਪੜ
ਮੋਬ:- 99149-65937

Share Button

Leave a Reply

Your email address will not be published. Required fields are marked *