ਮਚਾਕੀ ਕਲਾਂ ਵਿਖੇ ਮਨਾਇਆ ਮਮਤਾ ਦਿਵਸ

ss1

ਮਚਾਕੀ ਕਲਾਂ ਵਿਖੇ ਮਨਾਇਆ ਮਮਤਾ ਦਿਵਸ
ਮੁਫਤ ਸਿਹਤ ਸਹੂਲਤਾਂ ਅਤੇ ਸੁਵਿਧਾਵਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ

photoਸਾਦਿਕ, 26 ਅਕਤੂਬਰ (ਗੁਲਜ਼ਾਰ ਮਦੀਨਾ)-ਸਿਵਲ ਸਰਜਨ, ਫਰੀਦਕੋਟ ਡਾ. ਸੰਪੂਰਨ ਸਿੰਘ ਦੀ ਯੋਗ ਅਗਵਾਈ ਤਹਿਤ ਲੋਕਾਂ ਨੂੰ ਭਿਆਨਕ ਬਿਮਾਰੀਆ ਤੋਂ ਬਚਾਅ ਅਤੇ ਵਿਭਾਗ ਵੱਲੋਂ ਮੁਹਈਆਂ ਕਰਵਾਈਆ ਜਾ ਰਹੀਆ ਸਿਹਤ ਸੇਵਾਵਾਂ ਸਬੰਧੀ ਜਾਣਕਾਰੀ ਘਰ-ਘਰ ਪਹੁੰਚਾਉਣ ਲਈ ਮਾਸ ਮੀਡੀਆ ਸ਼ਾਖਾ ਅਧੀਨ ਜ਼ਿਲੇ ਭਰ ਵਿੱਚ ਵੱਖ-ਵੱਖ ਕੈਂਪ, ਸੈਮੀਨਾਰ ਅਤੇ ਵਰਕਸ਼ਾਪ ਦਾ ਆਯੋਜਨ ਕੀਤਾ ਜਾਂਦਾ ਹੈ ਡਾ. ਮਨਜੀਤ ਕ੍ਰਿਸ਼ਨ ਭੱਲਾ ਸੀਨੀਅਰ ਮੈਡੀਕਲ ਅਫਸਰ, ਪੀ.ਐਚ.ਸੀ ਜੰਡ ਸਾਹਿਬ ਦੀ ਦੇਖ-ਰੇਖ ਹੇਠ ਪਿੰਡ ਮਚਾਕੀ ਕਲਾਂ ਆਂਗਣਵਾੜੀ ਸੈਂਟਰ ਵਿਖੇ ਮਮਤਾ ਦਿਵਸ ਮਨਾਇਆ ਗਿਆ। ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਗਰਭਵਤੀ ਔਰਤਾਂ ਅਤੇ ਨਵ-ਜਨਮੇ ਬੱਚਿਆ ਲਈ ਸਰਕਾਰੀ ਹਸਪਤਾਲਾਂ ਵਿਖੇ ਸਰਕਾਰ ਵੱਲੋਂ ਮੁਫਤ ਮੁਹਈਆਂ ਕਰਵਾਈਆ ਜਾ ਰਹੀਆ ਸਿਹਤ ਸਹੂਲਤਾਂ ਅਤੇ ਸੁਵਿਧਾਵਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨਾਂ ਸਰਕਾਰੀ ਸੰਸਥਾਂ ਤੋਂ ਹੀ ਜਨੇਪਾ ਕਰਵਾਉਣ ਲਈ ਪ੍ਰੇਰਿਤ ਵੀ ਕੀਤਾ। ਮਲਟੀ ਪਰਪਜ਼ ਹੈਲਥ ਵਰਕਰ ਮੈਡਮ ਜਗਪਾਲ ਕੌਰ ਅਤੇ ਸੋਨੀਆ ਰਾਣੀ ਨੇ ਗਰਭਵਤੀ ਮਾਂ ਲਈ ਆਇਓਡੀਨ ਦੀ ਲੋੜ ਤੇ ਵਿਚਾਰ ਪੇਸ਼ ਕੀਤੇ ਅਤੇ ਆਇਓਡੀਨ ਯੁਕਤ ਲੂਣ ਹੀ ਖਰੀਦਣ ਅਤੇ ਵਰਤੋ ਲਈ ਪ੍ਰੇਰਿਤ ਕੀਤਾ। ਉਨਾਂ ਨਮਕ ਦੀ ਸਾਂਭ-ਸੰਭਾਲ ਅਤੇ ਆਇਓਡੀਨ ਦੀ ਮਹੱਤੱਤਾ ਸਬੰਧੀ ਜਾਗਰੂਕਤਾ ਪ੍ਰਦਾਨ ਕੀਤੀ ਅਤੇ ਆਇਓਡੀਨ ਦੀ ਕਮੀ ਨਾਲ ਹੋਣ ਵਾਲੀਆਂ ਬਿਮਾਰੀਆ ਸਬੰਧੀ ਜਾਣਕਾਰੀ ਦਿੱਤੀ। ਇਸ ਦਿਵਸ ਮੌਕੇ ਬੱਚਿਆ ਅਤੇ ਗਰਭਵਤੀ ਅੋਰਤਾਂ ਦਾ ਟੀਕਾਕਰਨ ਵੀ ਕੀਤਾ ਗਿਆ। ਸਮਾਗਮ ਦੀ ਸਫਲਤਾ ਵਿੱਚ ਆਸ਼ਾ ਫੈਸਿਲੀਟੇਟਰ ਗੁਰਮੀਤ ਕੌਰ, ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰ ਦਾ ਅਹਿਮ ਯੋਗਦਾਨ ਰਿਹਾ।

Share Button

Leave a Reply

Your email address will not be published. Required fields are marked *