ਮਗਸੀਪਾ ਵੱਲੋਂ ਸੇਵਾ ਉੱਤਮ ਵਿਸ਼ੇ ‘ਤੇ ਇੱਕ ਦਿਨਾਂ ਸਿਖਲਾਈ ਪ੍ਰੋਗਰਾਮ ਦਾ ਆਯੋਜਨ

ss1

ਮਗਸੀਪਾ ਵੱਲੋਂ ਸੇਵਾ ਉੱਤਮ ਵਿਸ਼ੇ ‘ਤੇ ਇੱਕ ਦਿਨਾਂ ਸਿਖਲਾਈ ਪ੍ਰੋਗਰਾਮ ਦਾ ਆਯੋਜਨ

img-20160920-wa0073_1474368603374

ਬਰਨਾਲਾ 20 ਸਤੰਬਰ (ਪ੍ਰਦੀਪ ਕੁਮਾਰ) ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨੀਸਟ੍ਰੇਸ਼ਨ ਪੰਜਾਬ (ਮਗਸੀਪਾ) ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਸੇਵਾ ਉੱਤਮ (ਉੱਤਮ-ਸੇਵਾ) ਵਿਸ਼ੇ ਤੇ ਇੱਕ ਦਿਨ ਦਾ ਸਿਖਲਾਈ ਪ੍ਰੋਗਰਾਮ ਸਥਾਨਕ ਰੈਡ ਕਰਾਸ ਭਵਨ ਵਿਖੇ ਕਰਵਾਇਆ ਗਿਆ।ਇਸ ਸਿਖਲਾਈ ਪ੍ਰੋਗਰਾਮ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ, ਐੱਸ.ਡੀ.ਐੱਮ. ਦਫ਼ਤਰ ਅਤੇ ਸਬ ਡਵੀਜਨ ਤਪਾ ਦੇ ਅਧਿਕਾਰੀਆਂ/ ਕਰਮਚਾਰੀਆਂ ਨੇ ਭਾਗ ਲਿਆ। ਇਸ ਸਿਖਲਾਈ ਪੋ੍ਰਗਰਾਮ ਵਿੱਚ ਮਗਸੀਪਾ ਵੱਲੋਂ ਆਏ ਵਿਸ਼ਾ ਮਾਹਿਰ ਇੰਜੀਨੀਅਰ ਹਰਜੀਤ ਸਿੰਘ ਜਨਰਲ ਮੈਨੇਜਰ (ਰਿਟਾ:) ਮਲਟੀ ਨੈਸ਼ਨਲ ਕੰਪਨੀ ਅਤੇ ਡੀ. ਸੀ. ਗੁਪਤਾ ਆਈ.ਡੀ.ਏ.ਐੱਸ. (ਰਿਟਾ:) ਵੱਲੋਂ ਸੂਚਨਾ ਅਧਿਕਾਰ ਐਕਟ 2005 ਅਤੇ ਪੰਜਾਬ ਸੇਵਾ ਅਧਿਕਾਰ ਐਕਟ 2011 ਬਾਰੇ ਅਤੇ ਸਹਾਇਕ ਡਾਇਰੈਕਟਰ (ਰਿਟਾ:) ਸ੍ਰੀ ਯਸ਼ਪਾਲ ਮਾਨਵੀ ਵੱਲੋਂ ਦੂਜੇ ਰਿਫਾਰਮ ਕਮਿਸ਼ਨ ਦੀ ਰਿਪੋਰਟ ਬਾਰੇ ਸੰਖੇਪ/ ਗੁਡ ਗਵਰਨੈਂਸ ਤੇ ਭਾਗੀਦਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਪ੍ਰੋਗਰਾਮ ਦੇ ਅੰਤ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਨਦੀਪ ਬਾਂਸਲ ਵੱਲੋਂ ਭਾਗੀਦਾਰਾਂ ਨੂੰ ਪਾਰਟੀਸੀਪੇਸ਼ਨ ਸਰਟੀਫਿਕੇਟ ਅਤੇ ਕੋਰਸ ਸਮੱਗਰੀ ਦੀ ਸੀ.ਡੀ. ਦਿੱਤੀ ਗਈ। ਉਨ੍ਹਾਂ ਮਗਸੀਪਾ ਦਾ ਇਹ ਸੈਮੀਨਾਰ ਕਰਵਾਉਣ ਤੇ ਧੰਨਵਾਦ ਕੀਤਾ। ਕੋਰਸ ਕੋਆਰਡੀਨੇਟਰ ਮਗਸੀਪਾ ਖੇਤਰੀ ਕੇਂਦਰ ਪਟਿਆਲਾ ਸ. ਅਮਰਜੀਤ ਸਿੰਘ ਸੋਢੀ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਦਾ ਮਕਸਦ ਆਮ ਲੋਕਾਂ ਨੂੰ ਉੱਤਮ ਤਰੀਕੇ ਨਾਲ ਸੇਵਾ ਪ੍ਰਦਾਨ ਕਰਨ ਸਬੰਧੀ ਜਾਗਰੂਕ ਕਰਨਾ ਹੈ।

Share Button

Leave a Reply

Your email address will not be published. Required fields are marked *