ਭੱਠਲ ਇੰਜਨੀਅਰਿੰਗ ਕਾਲਜ ਵਿਖੇ ‘ਇੰਜਨੀਅਰ ਦਿਵਸ’ ਮਨਾਇਆ ਗਿਆ

ss1

ਭੱਠਲ ਇੰਜਨੀਅਰਿੰਗ ਕਾਲਜ ਵਿਖੇ ‘ਇੰਜਨੀਅਰ ਦਿਵਸ’ ਮਨਾਇਆ ਗਿਆ

engineers-day-celebrations-4ਲ਼ਹਿਰਾਗਾਗਾ 16 ਸਤੰਬਰ (ਕੁਲਵੰਤ ਛਾਜਲੀ) ਭੱਠਲ ਇੰਜਨੀਅਰਿੰਗ ਕਾਲਜ ਵਿਖੇ ਮਨਾਇਆ ਗਿਆ ‘ਇੰਜਨੀਅਰਜ-ਦਿਵਸ’ਸੀਨੀਅਰ ਕਾਰਜਕਾਰੀ ਇੰਜਨੀਅਰ ਸ. ਸੁਖਵੰਤ ਸਿੰਘ ਧੀਮਾਨ ਨੇ ਬਤੌਰ ਮੁੱਖ ਮਹਿਮਾਨ ਕੀਤੀ ਸ਼ਿਰਕਤ ਵਿਦਿਆਰਥੀ ਆਪਣੀ ਯੋਗਤਾ ਦੇਸ਼ ਦੀ ਸੇਵਾ ਲਈ ਵਰਤਣ -ਧੀਮਾਨ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜਨਿਅਰਿੰਗ ਅਤੇ ਟੈਕਨਾਲੋਜੀ, ਲਹਿਰਾਗਾਗਾ ਵਿਖੇ ਬੀਤੇ ਦਿਨ ਸੰਸਥਾ ਦੇ ਆਈ.ਐਸ.ਟੀ.ਈ. ਵਿਦਿਆਰਥੀ-ਚੈਪਟਰ ਵੱਲੋਂ ਵਲੋਂ ਭਾਰਤ ਰਤਨ ਨਾਲ ਸਨਮਾਨਿਤ ਸਰ ਮੋਕਸ਼ਗੰਦਮ ਵਿਸਵੇਸਵਰਾਇਆ ਜੀ ਦੇ ਜਨਮ-ਦਿਨ ਨੂੰ ਸਮਰਪਿਤ ਇੰਜਨੀਅਰਜ-ਦਿਵਸ ਮਨਾਇਆ ਗਿਆ। ਇਸ ਦੌਰਾਨ ਸੰਸਥਾ ਦੇ ਵਿਦਿਆਰਥੀਆਂ ਦੇ ਵੱਖ-ਵੱਖ ਗਤੀਵਿਧੀਆਂ ਦੇ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਆਮ-ਗਿਆਨ ਮੁਕਾਬਲੇ ਵਿੱਚੋਂ ਰਮਨ ਕੁਮਾਰ ਸਿੰਘ, ਪੱਪੂ ਕੁਮਾਰ ਅਤੇ ਅਰੁਣ ਕੁਮਾਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।ਸਮੂਹ-ਪ੍ਰਸ਼ਨੋਤਰੀ ਮੁਕਾਬਲਿਆਂ ਵਿੱਚੋਂ ਰਮੇਸ਼ ਸਿੰਘ ਰਾਠੋਰ ਅਤੇ ਪੱਪੂ ਕੁਮਾਰ, ਅਮਿਤ ਮਿਸ਼ਰਾ ਅਤੇ ਰੋਹਿਤ ਕੁਮਾਰ, ਅਕਾਸ਼ਾਂ ਅਤੇ ਜਸ਼ਨਪ੍ਰੀਤ ਕੌਰ ਦੀ ਟੀਮ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਸਪੈਲ-ਬੀ ਦੇ ਮੁਕਾਬਲੇ ਵਿੱਚੋਂ ਧੀਰਜ ਕੁਮਾਰ ਅਤੇ ਦੀਪਕ ਸਿੰਘ, ਹਰਿਤਕ ਕੁਮਾਰ ਅਤੇ ਰਾਜਨ ਕੁਮਾਰ, ਰਵੀ ਕੁਮਾਰ ਅਤੇ ਸੂਰਜ ਕੁਮਾਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਮਿਊਜੀਕਲ-ਚੇਅਰ ਵਿੱਚੋਂ ਸੋਨਾਲੀ ਅਤੇ ਸੁਮਿਤ ਕੁਮਾਰ, ਹਰਮਨ ਅਤੇ ਚੰਦਰ ਭੂਸ਼ਣ, ਅੰਕਿਤ ਦੂਬੇ ਅਤੇ ਕੁਲਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।

ਇਹਨਾਂ ਮੁਕਾਬਲਿਆਂ ਉਪਰੰਤ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੀਨੀਅਰ ਕਾਰਜਕਾਰੀ ਇੰਜੀਨਿਅਰ ਸ਼੍ਰੀ ਸੁਖਵੰਤ ਸਿੰਘ ਧੀਮਾਨ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।ਆਈ.ਐਸ.ਟੀ.ਈ. ਵਿਦਿਆਰਥੀ ਚੈਪਟਰ ਦੇ ਫੈਕਲਟੀ ਅਡਵਾਇਜਰ ਪ੍ਰੋ.ਰਾਮ ਸਿੰਘ ਸਰਾਂ ਵੱਲੋਂ ਆਏ ਮਹਿਮਾਨਾਂ ਨੂੰ ਜੀ-ਆਇਆਂ ਆਖਿਆ ਗਿਆ।ਉਹਨਾਂ ਆਪਣੇ ਸੰਬੋਧਨ ਵਿੱਚ ਇੰਜੀਨਿਅਰਜ-ਦਿਵਸ ਅਤੇ ਇਸ ਦੀ ਮਹਾਨਤਾ ਬਾਰੇ ਚਾਨਣਾ ਪਾਇਆ ਅਤੇ ਉਕਤ ਕਰਵਾਈਆਂ ਗਈਆਂ ਗਤੀਵਿਧੀਆਂ ਬਾਰੇ ਮੁੱਖ ਮਹਿਮਾਨ ਨੂੰ ਜਾਣੂ ਕਰਵਾਇਆ।ਮੁੱਖ ਮਹਿਮਾਨ ਅਤੇ ਸੰਸਥਾ ਦੇ ਸਟਾਫ ਵੱਲੋਂ ਭਾਰਤ ਦੇ ਮਹਾਨ ਇੰਜੀਨਿਅਰ ਸਰ ਐਮ. ਵਿਸਵੇਸਵਰਾਇਆ ਜੀ ਨੂੰ ਬੜੀ ਸ਼ਰਧਾ ਨਾਲ ਯਾਦ ਕੀਤਾ ਗਿਆ।ਉਕਤ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਸਮੇਂ ਮੁੱਖ ਮਹਿਮਾਨ ਸ਼੍ਰੀ ਸੁਖਵੰਤ ਸਿੰਘ ਧੀਮਾਨ ਵੱਲੋਂ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰਯੋਗੀ ਗਿਆਨ ਪ੍ਰਾਪਤ ਕਰਨ ਦੀ ਗੱਲ ਤੇ ਜੋਰ ਦਿੱਤਾ ਗਿਆ।ਉਹਨਾਂ ਸੰਸਥਾ ਦੇ ਉਕਤ ਦਿਵਸ ਮਨਾਉਣ ਦੇ ਉਦਮ ਦੀ ਸ਼ਲਾਘਾਂ ਕਰਦਿਆਂ ਕਿਹਾ ਕਿ ਸਾਨੁੂੰ ਅਜਿਹੇ ਦਿਹਾੜੇ ਮਨਾਉਣੇ ਚਾਹੀਦੇ ਹਨ। ਉਹਨਾਂ ਵਿਦਿਆਰਥੀਆਂ ਨੂੰ ਇੰਜਨੀਅਰਜ-ਦਿਵਸ ਦੇ ਮੌਕੇ ਤੇ ਇੱਕ ਆਦਰਸ਼ ਇੰਜੀਨਿਅਰ ਅਤੇ ਆਦਰਸ਼ ਇਨਸਾਨ ਬਣਨ ਦਾ ਸੱਦਾ ਦਿੱਤਾ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਅੱਜ ਦੇ ਇੰਜੀਨਿਅਰ ਨੌਕਰੀ ਪ੍ਰਾਪਤ ਕਰਨ ਦੀ ਬਜਾਏ ਹੋਰਾਂ ਨੂੰ ਨੌਕਰੀਆਂ ਦੇਣ ਲਈ ਉੱਦਮੀਅਤਾ ਦੇ ਖੇਤਰ ਵਿੱਚ ਵੱਧ ਤੋਂ ਵੱਧ ਕੰਮ ਕਰਨ।ਉਹਨਾਂ ਵਿਦਿਆਰਥੀਆਂ ਨੂੰ ਆਪਣੀ ਆਪਣੀ ਯੋਗਤਾ ਦੇਸ਼ ਦੀ ਸੇਵਾ ਲਈ ਵਰਤਣ ਦਾ ਸੱਦਾ ਦਿੱਤਾ।ਸੰਸਥਾ ਦੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਅਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਭਵਿੱਖ ਵਿੱਚ ਵੀ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਵਿਦਿਆਰਥੀ ਦਾ ਵਿਕਾਸ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਨਾਲ ਹੁੰਦਾ ਹੈ।ਇਸ ਉਪਰੰਤ ਸੰਸਥਾ ਦੇ ਆਈ.ਐਸ.ਟੀ.ਈ. ਵਿਦਿਆਰਥੀ ਚੈਪਟਰ ਵੱਲੋਂ ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਸਾਹਿਬ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਤੇ ਸ਼੍ਰੀ ਐਚ.ਐਸ ਧਾਲੀਵਾਲ ਵੱਲੋਂ ਬਾਹਰੋਂ ਆਏ ਮਹਿਮਾਨਾਂ ਦਾ ਸੰਸਥਾ ਵਿਖੇ ਪਹੁੰਚਣ ਤੇ ਧੰਨਵਾਦ ਕੀਤਾ ਗਿਆ।ਵੱਖ ਵੱਖ ਗਤੀਵਿਧੀਆਂ ਦੇ ਮੁਕਾਬਲੇ ਕਰਵਾਉਣ ਲਈ ਅਤੇ ਜੱਜਮੈਂਟ ਦੀ ਜਿੰਮੇਂਵਾਰੀ ਸ਼੍ਰੀ ਐਚ.ਐਸ. ਧਾਲੀਵਾਲ, ਮੈਡਮ ਕਿਰਨ ਅਰੋੜਾ, ਸ਼੍ਰੀ ਅਨਿਲ ਅਗਰਵਾਲ, ਮੈਡਮ ਸ਼ੈਲਜਾ ਕਮਲ, ਸ਼੍ਰੀ ਨਵਨੀਤ ਸੇਠ, ਸ਼੍ਰੀ ਰਾਕੇਸ਼ ਕੁਮਾਰ, ਸ਼੍ਰੀ ਅ੍ਰਮਿਤਪਾਲ ਸਿੰਘ, ਸ਼੍ਰੀ ਜਗਦੀਸ਼ ਬਸੀ, ਸ਼੍ਰੀ ਨਵਦੀਪ ਚੌਧਰੀ, ਸ਼੍ਰੀ ਨਿਸ਼ਾਂਤ ਨਾਕੜਾ, ਸ਼੍ਰੀ ਰਾਜ ਕੁਮਾਰ ਅਤੇ ਸ਼੍ਰੀ ਰੋਹਿਤ ਸ਼ਰਮਾ ਵੱਲੋਂ ਤਨਦੇਹੀ ਨਾਲ ਨਿਭਾਈ ਗਈ। ਮੰਚ ਸੰਚਾਲਣ ਦੀ ਜਿੰਮਂੇਵਾਰੀ ਪੀ.ਟੀ.ਆਈ ਰਾਜ ਕੁਮਾਰ ਵੱਲੋਂ ਬਾਖੂਬੀ ਨਿਭਾਈ ਗਈ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਨਵਜੋਤ ਸ਼ਰਮਾਂ, ਪ੍ਰੋ. ਰਾਕੇਸ਼ ਕੁਮਾਰ, ਲੈਕਚਰਾਰ ਜਸਪ੍ਰੀਤ ਕੌਰ, ਪ੍ਰੋ.ਗੁਰਪ੍ਰੀਤ ਕੌਰ, ਪ੍ਰੋ.ਦੀਪਿਕਾ ਜਿੰਦਲ, ਲੈਕਚਰਾਰ ਨੇਹਾ, ਸ਼੍ਰੀ ਰਘਬੀਰ ਸਿੰਘ ਜੇ.ਈ, ਸ਼੍ਰੀ ਚਤੁਰਪਾਲ ਸਿੰਘ, ਸ਼੍ਰੀ ਜਗਦੀਪ ਸਿੰਘ ਅਤੇ ਆਈ.ਐਸ.ਟੀ.ਈ ਵਿਦਿਆਰਥੀ-ਚੈਪਟਰ ਦੇ ਵਿਦਿਆਰਥੀ ਮੈਂਬਰ ਹਾਜਰ ਸਨ।

Share Button

Leave a Reply

Your email address will not be published. Required fields are marked *