ਭ੍ਰਿਸ਼ਾਟਾਚਾਰ ਦੇ ਖਿਲਾਫ ਵਕੀਲਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ

ਭ੍ਰਿਸ਼ਾਟਾਚਾਰ ਦੇ ਖਿਲਾਫ ਵਕੀਲਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ

img-20160923-wa0034

ਤਲਵੰਡੀ ਸਾਬੋ, 22 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਤਹਿਸੀਲ ਕੰਪਲੈਕਸ ਅਤੇ ਐੱਸ ਡੀ ਐੱਮ ਦਫਤਰ ਦੇ ਤਿੰਨੇ ਉੱਚ ਅਧਿਕਾਰੀਆਂ ਵੱਲੋਂ ਕੀਤੇ ਜਾਂਦੇ ਕਥਿਤ ਭ੍ਰਿਸ਼ਟਾਚਾਰ ਕਾਰਨ ਐੱਸ ਡੀ ਐੱਮ ਅਤੇ ਦੋਵੇਂ ਤਹਿਸੀਲ ਅਫਸਰਾਂ ਦੀ ਮੁਅੱਤਲੀ ਦੀ ਮੰਗ ਨੂੰ ਲੈ ਕੇ ਬਾਰ ਐਸੋਸੀਏਸ਼ਨ ਵੱਲੋਂ ਅੱਜ ਦੂਜੇ ਦਿਨ ਵੀ ਇੱਕ ਘੰਟੇ ਲਈ ਐੱਸ ਡੀ ਐੱਮ ਦਫਤਰ ਅੱਗੇ ਧਰਨਾ ਲਾ ਕੇ ਸਥਾਨਕ ਪ੍ਰਸ਼ਾਸ਼ਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ ਜਦੋਂ ਕਿ ਇਸ ਸੰਬੰਧੀ ਫੋਨ ‘ਤੇ ਬੋਲਦਿਆਂ ਭ੍ਰਿਸ਼ਟਾਚਾਰ ਦੇ ਸਾਰੇ ਦੋਸ਼ਾਂ ਨੂੰ ਬੇ-ਬੁਨਿਆਦ ਦੱਸਦਿਆ ਐੱਸ ਡੀ ਐੱਮ ਨੇ ਵਕੀਲਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਸਲਾਹ ਦਿੱਤੀ ਹੈ।
ਵਰਣਨਯੋਗ ਹੈ ਕਿ ਬੀਤੀ ਕੱਲ੍ਹ ਤੋਂ ਦੁਪਹਿਰ ਬਾਰਾਂ ਤੋਂ ਇੱਕ ਵਜੇ ਤੱਕ ਰੋਜ਼ਾਨਾ ਇੱਕ ਘੰਟੇ ਦਾ ਧਰਨਾ ਲਾਉਣ ਦਾ ਐਲਾਨ ਕਰਦਿਆ ਬਾਰ ਐਸੋਸੀਏਸ਼ਨ ਪ੍ਰਧਾਨ ਸ. ਸਤਿੰਦਰ ਸਿੱਧੂ ਨੇ ਦਫਤਰ ਤੋਂ ਬਾਹਰ ਵਕੀਲਾਂ ਦੀਆਂ ਸਮੱਸਿਆਵਾਂ ਸੁਣਨ ਲਈ ਆਏ ਐੱਸ ਡੀ ਐੱਮ ਤਲਵੰਡੀ ਸਾਬੋ ਨੂੰ ਇਹ ਕਹਿ ਕੇ ਬੇਰੰਗ ਮੋੜ ਦਿੱਤਾ ਸੀ ਕਿ ਤੁਹਾਡੇ ਖਿਲਾਫ ਤਾਂ ਧਰਨਾ ਲਾਇਆ ਹੈ ਅਸੀਂ ਤਾਂ ਡਿਪਟੀ ਕਮਿਸ਼ਨਰ ਨਾਲ ਗੱਲ ਕਰਾਂਗੇ ਅਤੇ ਜਦੋਂ ਤੱਕ ਡਿਪਟੀ ਕਮਿਸ਼ਨਰ ਸਾਡੀਆਂ ਸਮੱਸਿਆਵਾਂ ਸੁਣਨ ਨਹੀਂ ਆਉਂਦੇ ਇਹ ਇੱਕ ਘੰਟਾ ਰੋਜ਼ਾਨਾ ਦਾ ਰੋਸ ਪ੍ਰਦਰਸ਼ਨ ਜਾਰੀ ਰਹੇਗਾ।
ਅੱਜ ਦੇ ਇਸ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਸਮਾਜ ਸੇਵੀ ਅਵਤਾਰ ਸਿੰਘ ਚੋਪੜਾ, ਸ. ਅਵਤਾਰ ਸਿੰਘ ਸਿੱਧੂ, ਗੁਰਸੇਵਕ ਸਿੰਘ ਸਿੱਧੂ, ਰਮਨਦੀਪ ਸ਼ਰਮਾ, ਹਰਦੇਵ ਸਿੰਘ, ਧੀਰਜ ਕੁਮਾਰ, ਅਸ਼ੋਕ ਲਹਿਰੀ, ਸਚਦੇਵ ਸਿੰਘ, ਜੇ ਐੱਸ ਜੱਜਲ, ਬਹਾਦਰ ਸਿੰਘ ਧਾਲੀਵਾਲ, ਰੇਸ਼ਮ ਸਿੰਘ ਅਤੇ ਬਾਰ ਐਸੋਸੀਏਸ਼ਨ ਦੇ ਸਾਰੇ ਐਡਵੋਕੇਟ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: