ਭੋਤਨਾ ਸਕੂਲ ‘ਚ ਕਲੱਬ ਨੇ ਬੱਚਿਆਂ ਨੂੰ ਵੰਡੇ ਵਰਦੀਆਂ ਦੇ ਸੈਟ

ss1

ਭੋਤਨਾ ਸਕੂਲ ‘ਚ ਕਲੱਬ ਨੇ ਬੱਚਿਆਂ ਨੂੰ ਵੰਡੇ ਵਰਦੀਆਂ ਦੇ ਸੈਟ

ਭਦੌੜ 07 ਦਸੰਬਰ (ਵਿਕਰਾਂਤ ਬਾਂਸਲ) ਸਰਕਾਰੀ ਪ੍ਰਾਇਮਰੀ ਸਕੂਲ ਭੋਤਨਾ ਵਿਖੇ ਸ੍ਰੀ ਹਰਿਗੋਬਿੰਦ ਸਾਹਿਬ ਮੀਰੀ ਪੀਰੀ ਸਪੋਰਟਸ ਕਲੱਬ ਵੱਲੋਂ ਸਕੂਲ ਦੇ ਦਸ ਬੱਚਿਆਂ ਨੂੰ ਵਰਦੀਆਂ ਦੇ ਸੈਟ ਵੰਡੇ ਗਏ ਇਸ ਸਬੰਧੀ ਗੁਰਪ੍ਰੀਤ ਸਿੰਘ ਭੋਤਨਾ ਨੇ ਦੱਸਿਆ ਕਿ ਭਾਂਵੇ ਪੰਜਾਬ ਸਰਕਾਰ ਵੱਲੋਂ ਲੜਕੀਆਂ ਅਤੇ ਐਸਸੀ ਬੱਚਿਆਂ ਨੂੰ ਮੁਫਤ ਵਰਦੀਆਂ ਦੇ ਸੈਟ ਦਿੱਤੇ ਜਾਂਦੇ ਹਨ, ਪਰ ਜਨਰਲ ਤੇ ਬੀਸੀ ਕੈਟਾਗਿਰੀ ਦੇ ਬੱਚਿਆਂ ਨੂੰ ਵਰਦੀਆਂ ਦੇ ਸੈਟ ਨਹੀਂ ਦਿੱਤੇ ਜਾਂਦੇ ਉਨਾਂ ਦੱਸਿਆ ਕਿ ਸਕੂਲ ਦੇ ਜਨਰਲ ਤੇ ਬੀਸੀ ਕੈਟਾਗਿਰੀ ਨਾਲ ਸਬੰਧਤ ਦਸ ਬੱਚਿਆਂ ਨੂੰ ਕਲੱਬ ਵੱਲੋਂ ਵਰਦੀਆਂ ਵੰਡ ਕੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਹੈ ਇਸ ਸਮੇਂ ਕਲੱਬ ਦੇ ਅਹੁਦੇਦਾਰਾਂ ਹਰਪ੍ਰੀਤ ਸਿੰਘ ਗੋਰਾ, ਕੁਲਦੀਪ ਸਿੰਘ ਕੀਪਾ, ਗੁਰਦੀਪ ਸਿੰਘ ਦੀਪਾ, ਮਨਪ੍ਰੀਤ ਸਿੰਘ, ਸੰਦੀਪ ਸਿੰਘ, ਰਾਜਵਿੰਦਰ ਸਿੰਘ, ਚਰਨਪਾਲ ਸਿੰਘ, ਸੁਖਦੀਪ ਸਿੰਘ ਆਦਿ ਨੇ ਕਿਹਾ ਕਿ ਇਸ ਸਕੂਲ ਦੇ ਉਨਾਂ ਬੱਚਿਆਂ ਨੂੰ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਜੋ ਪੜਾਈ ਅਤੇ ਖੇਡਾਂ ਵਿਚੋਂ ਅਹਿਮ ਸਥਾਨ ਹਾਸਿਲ ਕਰਨਗੇ ਅਖੀਰ ਦੇ ਵਿਚ ਸਕੂਲ ਦੀ ਮੁੱਖ ਅਧਿਆਪਕ ਮੈਡਮ ਰਜਨੀ ਬਾਲਾ ਨੇ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਅਧਿਆਪਕ ਮਨਜੀਤ ਸਿੰਘ ਬਖਤਗੜ, ਗੁਰਪ੍ਰੀਤ ਸਿੰਘ ਭੋਤਨਾ, ਸਤਨਾਮ ਸਿੰਘ, ਮੈਡਮ ਕਰਮਜੀਤ ਕੌਰ, ਜਸਵੀਰ ਕੌਰ, ਰਣਜੀਤ ਕੌਰ, ਮਲਕੀਤ ਕੌਰ ਆਦਿਬ ਹਾਜ਼ਰ ਸਨ

Share Button

Leave a Reply

Your email address will not be published. Required fields are marked *