ਭੋਗ ‘ਤੇ ਵਿਸ਼ੇਸ਼- ਮਾਂ ਦਾ ਲਾਡਲਾ ਪਵਨ ਗਰਗ ਮਾਂ ਕੋਲ ਹੀ ਚਲਾ ਗਿਆ

ss1

ਭੋਗ ‘ਤੇ ਵਿਸ਼ੇਸ਼- ਮਾਂ ਦਾ ਲਾਡਲਾ ਪਵਨ ਗਰਗ ਮਾਂ ਕੋਲ ਹੀ ਚਲਾ ਗਿਆ

untitled-1ਭਗਤਾ ਭਾਈ ਕਾ (ਸਵਰਨ ਸਿੰਘ) ਛੋਟੀ ਉਮਰੇ ਕਰੜਾ ਸੰਘਰਸ਼ ਕਰਨ ਵਾਲੇ ਸ਼ਿਵ ਰਾਜ ਗਰਗ ਰਿਟਾ. ਸੈਨਿਕ ਹਵਾਈ ਸੈਨਾ ਦੇ ਲਾਡਲੇ ਸਪੁੱਤਰ ਪਵਨ ਗਰਗ ਦੇ ਕਰਮਾਂ ਵਿੱਚ ਸ਼ਾਇਦ ਸਫਲਤਾ ਹੰਢਾਉਣਾ ਨਹੀਂ ਸੀ ਲਿਖਿਆ। ਇਸ ਲਈ ਹੀ ਉਹ 20 ਨਵੰਬਰ 2016 ਨੂੰ ਸਫਲਤਾ ਦੀਆਂ ਉਚਾਈਆਂ ਤੋਂ ਵੀ ਉੱਪਰ ਪ੍ਰਭੂ ਚਰਨਾਂ ਵਿਚ ਜਾ ਬਿਰਾਜਿਆ। ਭਗਤਾ ਭਾਈ ਦੇ ਹਰਮਨ ਪਿਆਰੇ ਪਵਨ ਗਰਗ ਦਾ ਜਨਮ ਮਾਤਾ ਕਮਲੇਸ਼ ਗਰਗ ਅਤੇ ਪਿਤਾ ਸ਼ਿਵਰਾਜ ਗਰਗ ਦੇ ਘਰ 25 ਅਗਸਤ 1984 ਨੂੰ ਹੋਇਆ। ਜਿਸਨੇ ਸਕੂਲੀ ਵਿੱਦਿਆ ਸੈਨਿਕ ਸਕੂਲ ਕਪੂਰਥਲਾ ਤੋਂ ਹਾਸਲ ਕੀਤੀ, ਜਦਕਿ ਬਾਕੀ ਸਿੱਖਿਆ ਪ੍ਰਾਈਵੇਟ ਤੌਰ ‘ਤੇ ਹਾਸਲ ਕੀਤੀ। ਫਿਰ ਉਨਾਂ ਲੰਬਾ ਸਮਾਂ ਕਾਨਵੈਂਟ ਸਕੂਲ ਵਿਚ ਸਾਇੰਸ ਅਧਿਾਪਕ ਵਜੋਂ ਸੇਵਾਵਾਂ ਦਿੱਤੀਆਂ। ਪਵਨ ਗਰਗ ਬਹੁਤ ਛੋਟਾ ਸੀ ਜਦੋਂ ਉਨਾਂ ਦੇ ਪਿਤਾ ਸ਼ਿਵਰਾਜ ਗਰਗ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ। ਇਸ ਸਦਮੇ ਨੇ ਉਨਾਂ ‘ਤੇ ਮਨ ‘ਤੇ ਡੂੰਘਾ ਅਸਰ ਛੱਡਿਆ। ਜੋ ਤਾਉਮਰ ਨਜ਼ਰ ਆਉਂਦਾ ਰਿਹਾ। ਭਾਵੇਂ ਉਹ ਮਾਤਾ ਕਮਲੇਸ਼ ਗਰਗ ਤੇ ਭਰਾ ਪ੍ਰਵੀਨ ਗਰਗ ਦਾ ਬਹੁਤ ਲਾਡਲਾ ਸੀ, ਪਰ ਪਿਤਾ ਦੀ ਯਾਦ ਉਸਨੂੰ ਹਮੇਸ਼ਾਂ ਝੰਜੋੜਦੀ ਰਹਿੰਦੀ। ਕੁਝ ਸਾਲ ਪਹਿਲਾਂ ਉਸਨੇ ਅਧਿਆਪਨ ਛੱਡ ਕੇ ਆਪਣਾ ਕਾਰੋਬਾਰ ਵੀ ਕੀਤਾ, ਪਰ ਮਨ ਉਚਾਟ ਰਹਿਣ ਲੱਗਾ। ਫਿਰ ਉਸਨੇ ਇਕ ਪ੍ਰਾਈਵੇਟ ਕੰਪਨੀ ਵਿਚ ਵੀ ਨੌਕਰੀ ਕੀਤੀ, ਜਿਸ ਵਿਚ ਕਾਫੀ ਸਫਲਤਾ ਹਾਸਲ ਕੀਤੀ। ਅੱਜਕੱਲ ਉਹ ਇਸ ਨੌਕਰੀ ਵਿਚ ਵੱਡੀਆਂ ਸਫਲਤਾਵਾਂ ਹਾਸਲ ਕਰ ਰਿਹਾ ਸੀ। ਪ੍ਰੰਤੂ ਇਨਾਂ ਸਫਲਤਾਵਾਂ ਨੂੰ ਹੰਢਾਉਣਾ ਤੇ ਹੋਰ ਸੁਖਾਂ ਦਾ ਆਨੰਦ ਉਸਦੀ ਕਿਸਮਤ ਵਿਚ ਨਹੀਂ ਸੀ। ਜਿਸਦੇ ਚਲਦਿਆਂ ਮਾਤਾ ਕਮਲੇਸ਼ ਗਰਗ 27 ਸਤੰਬਰ 2016 ਨੂੰ ਹਮੇਸ਼ਾਂ ਲਈ ਵਿਛੋੜਾ ਦੇ ਗਏ, ਜਿਸਨੂੰ ਉਹ ਸਹਾਰ ਨਾ ਸਕਿਆ। ਭਰਾ ਪ੍ਰਵੀਨ ਕੁਮਾਰ ਅਕਸਰ ਉਸਨੂੰ ਆਮ ਜ਼ਿੰਦਗੀ ਵਿਚ ਵਿਚਰਣ ਲਈ ਪ੍ਰੇਰਿਤ ਕਰਦਾ ਸੀ, ਪਰ ਉਹ ਮਾਂ ਦੇ ਵਿਯੋਗ ਵਿੱਚੋਂ ਉੱਭਰ ਨਾ ਸਕਿਆ। ਭਾਵੇਂ ਉਹ ਆਪਣੀ ਡਿਊਟੀ ਤਨ ਮਨ ਨਾਲ ਕਰਦਾ ਸੀ, ਪਰੰਤੂ ਮਾਂ ਮਾਂ ਕਰਦਾ ਮਾਂ ਦਾ ਲਾਲ ਪਵਨ ਗਰਗ 20 ਨਵੰਬਰ 2016 ਨੂੰ ਮਾਂ ਕੋਲ ਹੀ ਚਲਾ ਗਿਆ।

         ਪਵਨ ਗਰਗ ਨਮਿੱਤ ਸ੍ਰੀ ਗਰੁੜ ਪ੍ਰਾਣ ਦੇ ਪਾਠ ਦਾ ਭੋਗ ਅੱਜ 1 ਦਸੰਬਰ 2016 ਨੂੰ ਅਗਰਵਾਲ ਧਰਮਸ਼ਾਲਾ ਚੇਅਰਮੈਨ ਕਾਲੌਨੀ ਭਗਤਾ ਭਾਈਕਾ ਵਿਖੇ ਬਾਅਦ ਦੁਪਿਹਰ 1:30 ਵਜੇ ਪਾਇਆ ਜਾ ਰਿਹਾ ਹੈ। ਜਿਥੇ ਕਿ ਉਨਾਂ ਨੂੰ ਇਲਾਕੇ ਦੀਆਂ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸਖਸ਼ੀਅਤਾਂ ਤੋਂ ਇਲਾਵਾ ਉਨਾਂ ਦੇ ਰਿਸ਼ਤੇਦਾਰ ਅਤੇ ਸਮੂਹ ਇਲਾਕਾ ਨਿਵਾਸੀ ਨਮ ਅੱਖਾਂ ਨਾਲ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

Share Button

Leave a Reply

Your email address will not be published. Required fields are marked *