ਭੋਗ ‘ਤੇ ਵਿਸ਼ੇਸ਼: ਗਿਆਨੀ ਇੰਦਰ ਸਿੰਘ ਜੀ ਸਮਾਜ ਸੇਵਾ ਦੇ ਨਾਲ-ਨਾਲ ਉੱਘੇ ਰਾਗੀ ਅਤੇ ਪ੍ਰਸਿੱਧ ਕਵੀਸ਼ਰ ਵੀ ਸਨ

ਭੋਗ ‘ਤੇ ਵਿਸ਼ੇਸ਼: ਗਿਆਨੀ ਇੰਦਰ ਸਿੰਘ ਜੀ ਸਮਾਜ ਸੇਵਾ ਦੇ ਨਾਲ-ਨਾਲ ਉੱਘੇ ਰਾਗੀ ਅਤੇ ਪ੍ਰਸਿੱਧ ਕਵੀਸ਼ਰ ਵੀ ਸਨ

baba-jiਗਿਆਨੀ ਇੰਦਰ ਸਿੰਘ ਜੀ ਦਾ ਜਨਮ ਪਿਤਾ ਗਿਆਨੀ ਗੱਜਣ ਸਿੰਘ ਦੇ ਗ੍ਰਹਿ ਵਿਖੇ ਮਾਤਾ ਧੰਨ ਕੌਰ ਦੀ ਕੁਖੋਂ ਹੋਇਆ। ਆਪ ਜੀ ਨੇ ਆਪਣੀ ਮੁਢਲੀ ਵਿਦਿਆ ਆਪ ਜੀ ਦੇ ਮਾਮਾ ਜੀ ਸੰਤ ਅਰਜਨ ਸਿੰਘ ਭਾਈ ਜੀ ਪਾਸੋਂ ਪ੍ਰਾਪਤ ਕੀਤੀ। ਘਰ ਵਿੱਚ ਸ਼ੁਰੂ ਤੋਂ ਹੀ ਗੁਰਮਤਿ ਦਾ ਮਹੌਲ ਹੋਣ ਕਰਕੇ ਆਪ ਬਚਪਨ ਤੋਂ ਅੰਮ੍ਰਿਤਪਾਨ ਕਰਕੇ ਬਾਣੀ ਅਤੇ ਬਾਣੇ ਦੇ ਧਾਰਣੀ ਬਣੇ। ਜਿਕਰਯੋਗ ਹੈ ਕਿ ਆਪ ਜੀ ਨੇ ਨਿਸ਼ਕਾਮ ਹੋ ਕੇ ਇਤਿਹਾਸਕ ਗੁਰਦਵਾਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਿੰਡ ਮਾਈਸਰ ਖਾਨਾ ਵਿਖੇ ਤਕਰੀਬਨ 50 ਸਾਲ ਮੁੱਖ ਸੇਵਾਦਾਰ ਵਜੋਂ ਆਪਣੀਆ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਸਮੇਂ ਦੋਰਾਨ ਗੁਰੂ ਸਾਹਿਬ ਜੀ ਦੀ ਪ੍ਰੇਰਣਾ ਸਦਕਾ ਆਪ ਜੀ ਪਾਸੋਂ ਅਨੇਕਾਂ ਹੀ ਵਿਦਿਆਰਥੀਆਂ ਨੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕੀਤੀ ਅਤੇ ਆਪ ਜੀ ਦੇ ਵਿਦਿਆਰਥੀ ਅੱਜ ਇਸ ਇਲਾਕੇ ਦੇ ਦੂਰ ਨੇੜੇ ਦੇ ਹਿਸਿਆਂ ਵਿੱਚ ਗ੍ਰੰਥੀ, ਰਾਗੀ, ਢਾਡੀ, ਕਵੀਸਰੀਆਂ ਵਜੋਂ ਸੇਵਾਵਾਂ ਨਿਭਾ ਰਹੇ ਹਨ। ਜਿਸ ਦਾ ਸਦਕਾ ਗਿਆਨੀ ਇੰਦਰ ਸਿੰਘ ਜੀ ਦਾ ਮਾਣ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਭਰਭੂਰ ਵਧਿਆ। ਆਪ ਜੀ ਦੇ ਗ੍ਰਹਿ ਵਿਖੇ ਚਾਰ ਪੁੱਤਰ ਜੋ ਕਿ ਆਪ ਜੀ ਅਤੇ ਸਵ: ਮਾਤਾ ਚੰਦ ਕੌਰ ਜੀ ਦੀ ਪ੍ਰੇਰਨਾ ਸਦਕਾ ਗੁਰਮਤਿ ਦੇ ਫਲਸਫੇ ਅਨੁਸਾਰ ਆਪਨੇ ਜੀਵਨ ਬਤੀਤ ਕਰ ਰਹੇ ਹਨ। ਪਿਛਲੇ ਦਿਨੀ ਗਿਆਨੀ ਇੰਦਰ ਸਿੰਘ ਜੀ ਅਕਾਲ ਪੁਰਖ ਵੱਲੋਂ ਬਖਸ਼ੀ ਸਵਾਸ਼ਾਂ ਦੀ ਪੂੰਜੀ ਨੂੰ ਪੂਰੀ ਕਰਕੇ ਗੁਰੂ ਚਰਨਾ ਵਿੱਚ ਜਾ ਬਿਰਾਜੇ। ਉਹਨਾਂ ਦੀ ਆਤਮਿਕ ਸ਼ਾਤੀ ਲਈ ਸਾਰੇ ਹੀ ਪਰਿਵਾਰ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ੍ਰੀ ਸਹਿਜ-ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 25-11-2016 ਦਿਨ ਸ਼ੁੱਕਰਵਾਰ ਨੂੰ ਗੁਰਦਵਾਰਾ ਸ੍ਰੀ ਗੁਰੁੂ ਤੇਗ ਬਹਾਦਰ ਸਾਹਿਬ ਪਿੰਡ ਮਾਈਸਰਖਾਨਾ ਵਿਖੇ ਸਵੇਰ 11 ਵਜੇ ਤੋਂ ਦੁਪਿਹਰ 1 ਵਜੇ ਤੱਕ ਹੋਵੇਗੀ ਜੀ।

ਗੁਰਜੰਟ ਸਿੰਘ ਨਥੇਹਾ
ਪੱਤਰਕਾਰ, ਅਦਾਰਾ ਨਿਰਪੱਖ ਆਵਾਜ਼
ਤਲਵੰਡੀ ਸਾਬੋ।
8968727272

Share Button

Leave a Reply

Your email address will not be published. Required fields are marked *

%d bloggers like this: