ਭੈਣ ਦੀ ਚੀਖ ਪੁਕਾਰ ਸੁਣ ਭਰਾ ਦਾ ਕਲੇਜਾ ਹੋਇਆ ਤਾਰ ਤਾਰ

ss1

ਭੈਣ ਦੀ ਚੀਖ ਪੁਕਾਰ ਸੁਣ ਭਰਾ ਦਾ ਕਲੇਜਾ ਹੋਇਆ ਤਾਰ ਤਾਰ
ਸਹੁਰਿਆਂ ਦੀ ਸਤਾਈ ਸ਼ਸ਼ੀ ਬਾਲਾ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ

img-20161013-wa0274ਰਾਮਪੁਰਾ ਫੂਲ, 13 ਅਕਤੂਬਰ (ਕੁਲਜੀਤ ਸਿੰਘ ਢੀਂਗਰਾ) : ਭੈਣ ਦੀ ਚੀਖ ਪੁਕਾਰ ਸੁਣ ਭਰਾ ਦਾ ਕਲੇਜਾ ਹੋਇਆ ਤਾਰ ਤਾਰ, ਭੈਣ ਨੂੰ ਬਚਾ ਕੇ ਦੋਸੀਆਂ ਨੂੰ ਊਨ੍ਹਾਂ ਦੇ ਕੀਤੇ ਦੀ ਸਜ਼ਾ ਦਵਾਉਣ ਲਈ ਕੀਤੀ ਪ੍ਰਸ਼ਾਸ਼ਨ ਤੋਂ ਮੰਗ। ਸਥਾਨਕ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਸ਼ਸ਼ੀ ਬਾਲਾ ਪੁੱਤਰੀ ਸੁਰਿੰਦਰ ਪਾਲ ਦੇ ਭਰਾ ਰਿਸ਼ੂ ਗੋਇਲ ਨੇ ਦੱਸਿਆ ਕਿ ਉਸ ਦੀ ਭੈਣ ਸ਼ਸ਼ੀ ਬਾਲਾ ਦਾ ਵਿਆਹ 2003 ਵਿੱਚ ਮੌੜਮੰਡੀ ਨਿਵਾਸੀ ਵਿਕਾਂਤ ਗਰਗ(ਸਿੰyਪੀ) ਪੁੱਤਰ ਅਸ਼ੋਕ ਕੁਮਾਰ ਨਾਲ ਹੋਇਆ ਸੀ। ਵਿਆਹ ਮੌਕੇ ਉਨ੍ਹਾਂ ਆਪਣੀ ਹੈਸੀਅਤ ਮੁਤਾਬਿਕ ਸਮਾਨ ਦਿੱਤਾ ਸੀ। ਰਿਸ਼ੁ ਨੇ ਦੱਸਿਆ ਕਿ ਵਿਆਹ ਤੋ ਕੁਝ ਸਮੇਂ ਬਾਅਦ ਹੀ ਭੈਣ ਦੇ ਸੋਹਰੇ ਪਰਿਵਾਰ ਵੱਲੋਂ ਨਕਦ ਪੈਸਿਆਂ ਦੀ ਮੰਗ ਸੁਰੂ ਕਰ ਦਿੱਤੀ ਗਈ ਤੇ ਉਨ੍ਹਾਂ ਵੱਲੋਂ ਆਪਣੀ ਹੈਸੀਅਤ ਮੁਤਾਬਿਕ ਉਨ੍ਹਾਂ ਦੀ ਮੰਗ ਨੂੰ ਪੂਰਾ ਕੀਤਾ ਗਿਆ। ਰਿਸੂ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਉਸਦੇ ਜੀਜੇ ਸ਼ਿੰਪੀ ਦਾ ਫੋਨ ਆਇਆ ਕਿ ਸੀਜਨ ਆ ਗਿਆ ਹੈ ਤੇ ਸਾਨੂੰ ਆੜਤ ਦੇ ਕੰਮ ਲਈ 10 ਲੱਖ ਰੁਪਏ ਦੀ ਲੋੜ ਹੈ, ਜਲਦੀ ਭੇਜ਼ ਦਿਉ।ਇੰਨੀ ਵੱਡੀ ਰਕਮ ਨੂੰ ਸੁਣ ਕੇ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਨ੍ਹਾਂ ਬਹੁਤ ਕੋਸ਼ਿਸ਼ ਕੀਤੀ ਪਰ ਉਹ ਇੰਨੀ ਵੱਡੀ ਰਕਮ ਇੱਕਠੀ ਨਹੀਂ ਕਰ ਸਕੇ।ਰਿਸੂ ਨੇ ਦੱਸਿਆ ਕਿ 10 ਅਕਤੂਬਰ ਦੁਪਹਿਰ ਦੋ ਵਜੇ ਉਸ ਦੀ ਭੈਣ ਸ਼ਸ਼ੀ ਬਾਲਾ ਦਾ ਫੋਨ ਆਇਆ ਕਿ ਉਸ ਨੂੰ ਆ ਕੇ ਲੈ ਜਾਉ, ਨਹੀਂ ਤਾਂ ਇਹ ਲੋਕ ਮੈਨੂੰ ਮਾਰ ਦੇਣਗੇ। ਇਹ ਗੱਲ ਸੁਣ ਉਹ, ਉਸਦਾ ਪਿਤਾ ਸੁਰਿੰਦਰ ਪਾਲ, ਚਾਚਾ ਅਸ਼ੋਕ ਕੁਮਾਰ ਤੇ ਰਾਜ ਕੁਮਾਰ ਤੇ ਕੁਝ ਪਤਵੰਤੇ ਸੱਜਣਾ ਨੂੰ ਨਾਲ ਲੈ ਕੇ ਮੌੜਮੰਡੀ ਵਿਖੇ ਭੈਣ ਦੇ ਘਰ ਅੱਗੇ ਬਣੀ ਸੁਹਰਿਆਂ ਦੀ ਆੜਤ ਦੀ ਦੁਕਾਨ ਨੰ 109 ਨੋਹਰ ਚੰਦ ਅਸ਼ੋਕ ਕੁਮਾਰ ਤੇ ਗਿਆ ਤਾਂ ਦੁਕਾਨ ਤੇ ਹਾਜ਼ਰ ਉਸਦੇ ਜੀਜੇ ਵਿਕਾਂਤ ਕੁਮਾਰ ਤੇ ਉਸਦੀ ਮਾਂ ਆਸ਼ਾ ਰਾਣੀ ਨੇ ਤੇਜ਼ਧਾਰ ਹਥਿਆਰਾਂ ਨਾਲ ਡਰਾਉਣਾ ਸੁਰੂ ਕਰ ਦਿੱਤਾ ਤੇ ਉਸਦੇ ਸੁਹਰੇ ਅਸ਼ੋਕ ਕੁਮਾਰ ਨੇ ਰਿਵਾਲਵਰ ਦਿਖਾ ਉਨ੍ਹਾਂ ਉੱਥੋਂ ਚਲੇ ਜਾਣ ਦੀ ਧਮਕੀ ਦਿੱਤੀ। ਇਸ ਤੋ ਬਾਅਦ ਉਨ੍ਹਾਂ ਮੌੜ ਪੁਲਿਸ ਕੋਲ ਜਾ ਕੇ ਇਹ ਸਾਰੀ ਕਹਾਣੀ ਦੱਸਦਿਆਂ ਆਪਣੀ ਭੈਣ ਨੂੰ ਉਨ੍ਹਾਂ ਦੇ ਚੁਗਲ ਚੋ ਬਚਾਉਣ ਦੀ ਮੰਗ ਕੀਤੀ। ਇਸ ਤੇ ਕਾਰਵਾਈ ਕਰਦਿਆਂ ਮੌੜ ਪੁਲਿਸ ਨੇ ਤਿੰਨ ਅਧਿਕਾਰੀ ਭੇਜ਼ ਇਸਦੀ ਭੈਣ ਦੇ ਘਰ ਜਾ ਕੇ ਦੇਖਿਆ ਤਾਂ ਉਹ ਇੱਕ ਕਮਰੇ ਵਿੱਚ ਬੰਦ ਕੀਤੀ ਹੋਈ ਸੀ। ਜਦ ਕਮਰੇ ਦਾ ਦਰਵਾਜ਼ਾ ਖੋਲਿਆ ਤਾਂ ਸ਼ਸ਼ੀ ਬਾਲਾ ਬੈੱਡ ਉਪਰ ਬੇਹੋਸ਼ ਪਈ ਸੀ, ਉਸਦੇ ਨੱਕ ਵਿੱਚੋਂ ਖੂਨ ਅਤੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮੌੜਮਡੀ ਵਿੱਖੇ ਪਹੁੰਚਾਇਆ, ਉਸਦੀ ਗੰਭੀਰ ਹਾਲਤ ਨੂੰ ਵੇਖਦਿਆਂ ਸ਼ਸ਼ੀ ਬਾਲਾ ਨੂੰ ਰਾਮਪੁਰਾ ਫੂਲ ਵਿੱਖੇ ਰੈਫਰ ਕਰ ਦਿੱਤਾ।ਸ਼ਸ਼ੀ ਬਾਲਾ ਦੀਆਂ ਰਿਪੋਰਟਾਂ ਅਨੁਸਾਰ ਉਸਦੀ ਨੱਕ ਦੀ ਹੱਡੀ ਟੁੱਟੀ ਹੋਈ ਹੈ ਅਤੇ ਉਸਦੇ ਗੰਭੀਰ ਸੱਟਾਂ ਲੱਗੀਆਂ ਹਨ।ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸ਼ਸ਼ੀ ਬਾਲਾ ਨੇ ਦੱਸਿਆ ਕਿ ਉਸਦਾ ਵਿਕਾਂਤ ਗਰਗ ਨਾਲ ਵਿਆਹ ਹੋਇਆ ਸੀ ਅਤੇ ਉਸਦੇ 10 ਅਤੇ12 ਸਾਲ ਦੇ ਦੋ ਬੇਟੇ ਹਨ। ਉਸਦੇ ਸਹੁਰੇ ਪਰਿਵਾਰ ਵੱਲੋਂ ਸਮੇਂਸਮੇਂ ਸਿਰ ਪੇਕਿਆਂ ਤੋਂ ਪੈਸੇ ਲਿਆਉਣ ਦੀ ਮੰਗ ਕੀਤੀ ਜਾਂਦੀ ਸੀ।ਪਿਛਲੇ ਦਿਨੀ ਮੰਗੇ 10 ਲੱਖ ਰੁਪਏ ਦੀ ਮੰਗ ਨੂੰ ਪੂਰਾ ਨਾ ਕਰਨ ਕਰਕੇ ਉਸਦੇ ਪਤੀ, ਸੱਸ ਤੇ ਸੁਹਰੇ ਨੇ ਉਸਨੂੰ ਮਾਰਨ ਦੀ ਨੀਅਤ ਨਾਲ ਬੁਰੀ ਤਰ੍ਹਾ ਕੁੱਟਿਆ ਗਿਆ ਤੇ ਉਸਦਾ ਮੋਬਾਇਲ ਖੋਹ ਉਸਨੂੰ ਕਮਰੇ ਵਿੱਚ ਬੰਦ ਕਰ ਦਿੱਤਾ।10 ਅਕਤੂਬਰ ਨੂੰ ਉਸਦੇ ਬੱਚੇ ਗੇਮ ਖੇਡਦੇਖੇਡਦੇ ਮੋਬਾਇਲ ਅੰਦਰ ਲੈ ਆਏ, ਜਿਸ ਤੋ ਉਸਨੇ ਆਪਣੇ ਭਰਾ ਨੂੰ ਫੋਨ ਕਰਕੇ ਇੱਥੋ ਬਚਾ ਕੇ ਲੈ ਜਾਣ ਦੀ ਫਰਿਆਦ ਕੀਤੀ। ਇਸ ਸੰਬੰਧੀ ਜਦ ਸ਼ਸ਼ੀ ਬਾਲਾ ਦੇ ਘਰਵਾਲੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਊਸਨੇ ਬਾਅਦ ਵਿੱਚ ਗੱਲ ਕਰਦਾ ਹਾਂ, ਕਹਿ ਕਿ ਫੋਨ ਕੱਟ ਦਿੱਤਾ। ਜਦ ਇਸ ਸੰਬੰਧੀ ਮਾਮਲੇ ਦੀ ਜਾਂਚ ਕਰ ਰਹੇ ਮੌੜਮੰਡੀ ਦੇ ਏ yਐਸ yਆਈ ਸੁਖਜਿੰਦਰ ਸਿੰਘ ਨਾਲ ਫੋਨ ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚਕਿਆ।

Share Button

Leave a Reply

Your email address will not be published. Required fields are marked *