ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਸੇਵਕ ਮਦਨ ਲਾਲ ਖੇਪੜ ਨਮਿਤ ਸ਼ਰਧਾਂਜਲੀ ਸਮਾਗਮ ਸ਼੍ਰੀ ਲਾਲਪੁਰੀ ਧਾਮ ਭਵਾਨੀਪੁਰ ਵਿਖੇ ਅੱਜ

ss1

ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਸੇਵਕ ਮਦਨ ਲਾਲ ਖੇਪੜ ਨਮਿਤ ਸ਼ਰਧਾਂਜਲੀ ਸਮਾਗਮ ਸ਼੍ਰੀ ਲਾਲਪੁਰੀ ਧਾਮ ਭਵਾਨੀਪੁਰ ਵਿਖੇ ਅੱਜ
ਅਚਾਰੀਆ ਚੇਤਨਾ ਨੰਦ ਜੀ ਮਹਾਰਜ ਭੂਰੀਵਾਲੇ ਕਰਨਗੇ ਸਤਿਸੰਗ

ਗੜਸ਼ੰਕਰ, 14 ਦਸੰਬਰ (ਅਸ਼ਵਨੀ ਸ਼ਰਮਾ)- ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਪਰਮ ਸੇਵਕ ਮਦਨ ਲਾਲ ਖੇਪੜ ਭਵਾਨੀਪੁਰ (ਬੀਤ) ਜੋ ਬੀਤੇ ਦਿਨੀ ਇਸ ਫਾਨੀ ਸੰਸਾਰ ਤੋਂ ਵਿਛੋੜਾ ਦੇ ਗਏ ਸਨ। ਉਸ ਵਿਛੜੀ ਆਤਮਾ ਨਮਿਤ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੀ ਸਰਬ ਸੰਗਤ ਵੱਲੋਂ ਗੁਰਗੱਦੀ ਦੇ ਵਰਤਮਾਨ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਸ਼੍ਰੀ ਲਾਲਪੁਰੀ ਧਾਮ ਭਵਾਨੀਪੁਰ ਬੀਤ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੇਵਕ ਮਦਨ ਲਾਲ ਜੋਸ਼ੀ ਨੇ ਦੱਸਿਆ ਕਿ ਮਦਨ ਲਾਲ ਖੇਪੜ ਜੀ ਨੇ ਬਹੁਤ ਸਮਾ ਅਚਾਰੀਆ ਜੀ ਮਹਾਰਾਜ ਦੀ ਸ਼ਰਣ ਵਿੱਚ ਰਹਿ ਕੇ ਸੇਵਾ ਕੀਤੀ। ਉਸ ਮਹਾਨ ਆਤਮਾ ਨਮਿੱਤ ਅਚਾਰੀਆ ਚੇਤਨਾ ਨੰਦ ਜੀ ਮਹਾਰਾਜ ਵਲੋਂ ਅੱਜ ਸ਼੍ਰੀ ਲਾਲਪੁਰੀ ਧਾਮ ਭਵਾਨੀਪੁਰ ਬੀਤ ਵਿਖੇ ‘ ਜਗਤਗੁਰੂ ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ’ ਦੇ ਭੋਗ ਪਾਉਣ ਉਪਰੰਤ ਵਿਛੜੀ ਆਤਮਾ ਨਮਿਤ ਸਤਿਸੰਗ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *