Thu. Jun 20th, 2019

ਭਾਰੀ ਮਾਤਰਾ ‘ਚ ਅਲਕੋਹਲ ਬਰਾਮਦ, ਗੱਡੀ ਸਵਾਰ ਫਰਾਰ

ਭਾਰੀ ਮਾਤਰਾ ‘ਚ ਅਲਕੋਹਲ ਬਰਾਮਦ, ਗੱਡੀ ਸਵਾਰ ਫਰਾਰ

ਬਟਾਲਾ, 24 ਮਈ (ਕਾਜਲ ਅਗਰਵਾਲ): ਥਾਣਾ ਕਿਲਾ ਲਾਲ ਸਿੰਘ ਪੁਲਿਸ ਨੂੰ ਵੱਡੀ ਮਾਤਰਾ ਵਿੱਚ ਅਲਕੋਹਲ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦਿਆਂ ਡੀ.ਐਸ.ਪੀ ਫਤਿਹਗੜ ਚੂੜੀਆਂ ਸ੍ਰੀ ਰਵਿੰਦਰ ਸ਼ਰਮਾ ਅਤੇ ਥਾਣਾ ਕਿਲਾ ਲਾਲ ਸਿੰਘ ਸ੍ਰੀ ਪ੍ਰਭਾਰੀ ਰਛਪਾਲ ਸਿੰਘ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਥਾਣੇ ਵਿੱਚ ਤੈਨਾਤ ਏ.ਐਸ.ਆਈ ਸ. ਬਲਜਿੰਦਰ ਸਿੰਘ ਪਿੰਡ ਦਮੋਦਰ ਵੱਲੋਂ ਗਸਤ ‘ਤੇ ਸੀ , ਉਨਾਂ ਨੇ ਇਕ ਮਹਿੰਦਰਾ ਨੰ.ਪੀ.ਬੀ 02 ਸੀ.ਆਰ 9649 ਨੂੰ ਸ਼ੱਕ ਦੇ ਅਧਾਰ ‘ਤੇ ਰੁੱਕਣ ਦਾ ਇਸ਼ਾਰਾ ਕੀਤਾ, ਪਰ ਡਰਾਈਵਰ ਅਤੇ ਗੱਡੀ ਸਵਾਰ ਗੱਡੀ ਨੂੰ ਛੱਡ ਕੇ ਭੱਜ ਨਿਕਲੇ। ਗੱਡੀ ਦੀ ਤਲਾਸ਼ੀ ਲੈਣ ‘ਤੇ ਉਸ ਵਿੱਚ 15 ਕੈਨ ਅਤੇ 5 ਲੱਖ 65 ਹਜਾਰ 200 ਮਿਲੀਲੀਟਰ ਅਲਕੋਹਲ ਬਰਾਮਦ ਕੀਤੀ ਗਈ। ਇਸ ਸਬੰਧੀ ਥਾਣਾ ਕਿਲਾ ਲਾਲ ਸਿੰਘ 61/1/14 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

Leave a Reply

Your email address will not be published. Required fields are marked *

%d bloggers like this: