ਭਾਰਤ ਵੱਲੋ ਸਰਜੀਕਲ ਕਾਰਵਾਈ ਕਰ ਕੇ ਮੋਦੀ ਨੇ ਦਿੱਖਾਇਆ 56 ਇੰਚ ਦਾ ਸੀਨਾ: ਸੰਜੀਵ ਕੁਮਾਰ

ਭਾਰਤ ਵੱਲੋ ਸਰਜੀਕਲ ਕਾਰਵਾਈ ਕਰ ਕੇ ਮੋਦੀ ਨੇ ਦਿੱਖਾਇਆ 56 ਇੰਚ ਦਾ ਸੀਨਾ: ਸੰਜੀਵ ਕੁਮਾਰ

img_1667ਰਾਮਪੁਰਾ ਫੂਲ, 29 ਸਤੰਬਰ (ਕੁਲਜੀਤ ਸਿੰਘ ਢੀਂਗਰਾ): ਕਰਕਰਾ ਵਿੱਦਿਆ ਮੰਦਰ ਦੇ ਮਨੇਜਿੰਗ ਡਾਇਰੈਕਟਰ ਸੰਜੀਵ ਕੁਮਾਰ ਨੇ ਸੰਤੋਸ਼ ਜਤਾਉਂਦੇ ਕਿਹਾ ਕਿ ਬੀ ਐਸ ਐਫ ਦੁਆਰਾ ਬੜੇ ਹੀ ਯੋਜਨਾ ਬੱਧ ਢੰਗ ਨਾਲ ਕਾਮਯਾਬੀ ਨਾਲ ਪਾਕਿਸਤਾਨ ਵਿਚ ਘੁਸ ਕੇ ਆਤਕਵਾਦੀਆ ਨੂੰ ਨਸਟ ਕਰ ਕੇ ਭਾਰਤ ਨੇ ਅਨੇਕਾ ਸ਼ਹੀਦਾ ਦੀ ਸ਼ਹਾਦਤ ਦਾ ਬਦਲਾ ਲਿਆ ਹੈ।ਇਸ ਕਾਰਵਾਈ ਨੂੰ ਅੰਜਾਮ ਦੇ ਕੇ ਮੋਦੀ ਨੇ ਪਾਕਿਸਤਾਨ ਨੂੰ ਤਾਂ ਜਬਾਵ ਦਿੱਤਾ ਹੀ ਹੈ ਅਤੇ ਨਾਲ ਨਾਲ ਪੁਲਿਟੀਕਲ ਵਿਰੋਧੀਆ ਜੋ ਕਿ ਮੋਦੀ ਨੂੰ ਵਾਰ ਵਾਰ 56 ਇੰਚ ਦਾ ਸੀਨਾ ਦਿਖਾਉਣ ਲਈ ਉਕਸਾਉਂਦੇ ਸਨ ਦਾ ਮੂੰਹ ਬੰਦ ਕਰ ਦਿੱਤਾ ਹੈ। ਇਸ ਕਾਰਵਾਈ ਰਾਹੀਂ ਪ੍ਰਧਾਨ ਮੰਤਰੀ ਮੋਦੀ ਦੁਆਰਾ ਕਿੱਤੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਜਿਸ ਵਿਚ ਉਹਨਾ ਨੇ ਕਿਹਾ ਸੀ ਕਿ ਅਸੀ ਊੜੀ ਸ਼ਹੀਦਾ ਦੀ ਸ਼ਹਾਦਤ ਦਾ ਬਦਲਾ ਜਰੂਰ ਲਵਾਂਗੇ। ਇਸ ਕਦਮ ਤੋਂ ਬਾਅਦ ਸਾਰਾ ਭਾਰਤ ਉਹਨਾਂ ਦੀ ਤਾਰੀਫ ਕਰਦਾ ਨਹੀਂ ਥੱਕ ਰਿਹਾ ਅਤੇ ਹਰ ਤਰ੍ਹਾਂ ਨਾਲ ਉਹਨਾਂ ਦੇ ਨਾਲ ਖੜਾ ਦਿੱਖਾਈ ਦੇ ਰਿਹਾ ਹੈ।

Share Button

Leave a Reply

Your email address will not be published. Required fields are marked *

%d bloggers like this: