Fri. Apr 26th, 2019

ਭਾਰਤ ਵੱਲੋਂ ਕੀਤੇ ਸਰਜੀਕਲ ਆਪਰੇਸ਼ਨ ਦੀ ਕਈ ਦੇਸ਼ਾਂ ਵੱਲੋਂ ਕੀਤੀ ਗਈ ਸ਼ਲਾਘਾ: ਵਿਜੇ ਸਾਂਪਲਾ

ਭਾਰਤ ਵੱਲੋਂ ਕੀਤੇ ਸਰਜੀਕਲ ਆਪਰੇਸ਼ਨ ਦੀ ਕਈ ਦੇਸ਼ਾਂ ਵੱਲੋਂ ਕੀਤੀ ਗਈ ਸ਼ਲਾਘਾ: ਵਿਜੇ ਸਾਂਪਲਾ
ਸਰਜੀਕਲ ਆਪਰੇਸ਼ਨ ਸਬੰਧੀ ਬੇਤੁਕੀ ਬਿਆਨਬਾਜ਼ੀ ਕਰ ਰਹੀਆਂ ਨੇ ਕੱਲ੍ਹ ਬਣੀਆਂ ਪਾਰਟੀਆਂ : ਸਾਂਪਲਾ
ਲੋੜਵੰਦ ਲੋਕਾਂ ਨੂੰ ਸਮਰਪਿਤ ਮਾਈ ਭਾਗੋ ਸੁਖਮਨੀ ਸੇਵਾ ਸੁਸਾਇਟੀ ਦੀ ਕੀਤੀ ਕੇਂਦਰੀ ਮੰਤਰੀ ਨੇ ਭਰਪੂਰ ਸ਼ਲਾਘਾ

mansaਮਾਨਸਾ, 04 ਅਕਤੂਬਰ (ਅਮਰਜੀਤ ਮਾਖਾ,ਗੁਰਸੇਵਕ ਅਕਲੀਆ) : ਸਰਜੀਕਲ ਆਪਰੇਸ਼ਨ ਨੂੰ ਭਾਰਤ ਦੇ ਹਰ ਨਾਗਰਿਕ, ਹਰ ਸਿਆਸੀ ਪਾਰਟੀ ਦੇ ਲੀਡਰ ਅਤੇ ਦੇਸ਼-ਵਿਦੇਸ਼ ਦੇ ਲੋਕਾਂ ਤੋਂ ਭਾਰਤ ਦੀ ਸੈਨਾ ਅਤੇ ਮਾਨਯੋਗ ਪ੍ਰਧਾਨਮੰਤਰੀ ਨੂੰ ਵਧਾਈਆਂ ਮਿਲੀਆਂ ਹਨ, ਜਿਸ ਨਾਲ ਸਾਡੀ ਸੈਨਾ ਦਾ ਮਨੋਬਲ ਵਧਿਆ ਹੈ। ਉਨ੍ਹਾ ਕਿਹਾ ਕਿ ਹੁਣ 56 ਇੰਚ ਦੀ ਛਾਤੀ ਦਿਖਾਈ ਦੇਣ ਲੱਗ ਪਈ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੇਂਦਰੀ ਰਾਜ ਮੰਤਰੀ ਸਮਾਜਿਕ ਨਿਆਂ ਅਤੇ ਮਹਿਲਾ ਸਸ਼ਕਤੀਕਰਨ ਮੰਤਰਾਲਾ ਭਾਰਤ ਸਰਕਾਰ ਸ਼੍ਰੀ ਵਿਜੇ ਸਾਂਪਲਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾ ਕਿਹਾ ਕਿ ਅਜਿਹੀ ਕਾਰਵਾਈ ਨਾਲ ਤਨਾਵ ਵੀ ਵਧਦਾ ਹੈ, ਜਿਸ ਕਾਰਨ ਪਾਕਿਸਤਾਨ ਬਾਰਡਰ ਨਾਲ ਲੱਗਦੇ 10 ਕਿਲੋਮੀਟਰ ਦੇ ਘੇਰੇ ਅੰਦਰਲੇ ਪਿੰਡਾਂ ਨੂੰ ਪਿੱਛੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਦਿੱਲੀ ਵਿਚ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਇਸ ਕਾਰਵਾਈ ਨੂੰ ਸਹੀ ਠਹਿਰਾਇਆ, ਉਥੇ ਉਨ੍ਹਾਂ ਦੀ ਪਾਰਟੀ ਦੇ ਹੇਠਲੇ ਨੁਮਾਇੰਦੇ ਇਸ ਨੂੰ ਕਿਸੇ ਹੋਰ ਤਰੀਕੇ ਨਾਲ ਲੈ ਕੇ ਆਪਣੀ ਹੀ ਪਾਰਟੀ ਦੇ ਬਿਆਨਾਂ ‘ਤੇ ਸੰਕਾਂ ਪ੍ਰਗਟ ਕਰ ਰਹੇ ਹਨ।
ਸ਼੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਸਰਜੀਕਲ ਆਪਰੇਸ਼ਨ ਜਿੱਥੇ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ, ਉਥੇ ਹੁਣੇ-ਹੁਣੇ ਨਵੀਂ ਬਣੀ ਪਾਰਟੀ ਬੇਤੁਕੀਆਂ ਗੱਲਾਂ ਕਰਕੇ ਸਰਜੀਕਲ ਆਪਰੇਸ਼ਨ ਦਾ ਸਬੂਤ ਮੰਗ ਰਹੇ ਹਨ, ਜਦਕਿ ਸਾਨੂੰ ਸਭ ਨੂੰ ਪਤਾ ਹੈ ਕਿ ਪਾਕਿਸਤਾਨ ਖੁਦ ਵੀ ਇਹ ਗੱਲ ਸਵੀਕਾਰ ਕਰ ਚੁੱਕਾ ਹੈ ਕਿ ਸਰਜੀਕਲ ਆਪਰੇਸ਼ਨ ਹੋਇਆ ਹੈ ਅਤੇ ਜਿਸ ਦਾ ਪਾਕਿਸਤਾਨ ਵੀ ਕੋਈ ਸਬੂਤ ਨਹੀਂ ਮੰਗ ਰਿਹਾ।
ਇਸ ਤੋਂ ਪਹਿਲਾਂ ਸ਼੍ਰੀ ਵਿਜੇ ਸਾਂਪਲਾ ਮਾਈ ਭਾਗੋ ਸੁਖਮਨੀ ਸੇਵਾ ਸੁਸਾਇਟੀ ਵੱਲੋਂ ਕਰਵਾਏ ਗਏ ਦੂਜੇ ਅੱਖਾਂ ਦੇ ਵਿਸ਼ਾਲ ਚੈਕਅੱਪ ਕੈਂਪ ਅਤੇ ਫਰੀ ਐਨਕਾਂ ਅਤੇ ਦਵਾਈਆਂ ਦੀ ਵੰਡ ਸਮਾਗਮ ਮੌਕੇ ਕੈਂਪ ਦਾ ਉਦਘਾਟਨ ਕਰਨ ਲਈ ਪਹੁੰਚੇ ਹੋਏ ਸਨ। ਇਸ ਮੌਕੇ ਉਨ੍ਹਾਂ ਮੁੱਖ ਸੇਵਾਦਾਰ ਸ਼੍ਰੀ ਪਰਮਜੀਤ ਸਿੰਘ ਖਾਲਸਾ ਦੇ ਇਸ ਸਮਾਜ ਸੇਵੀ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਰੀਬ ਅਤੇ ਲੋੜਵੰਦ ਵਰਗ ਦੀਆਂ ਸਮੱਸਿਆਵਾਂ ਨੂੰ ਨੇੜਿਓ ਜਾਣ ਕੇ ਉਨ੍ਹਾਂ ਦੀਆਂ ਨਿੱਤ ਰੋਜ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਬਹੁਤ ਹੀ ਪੁੰਨ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਮਾਈ ਭਾਗੋ ਸੁਖਮਨੀ ਸੇਵਾ ਸੁਸਾਇਟੀ ਵੱਲੋਂ ਹਰ ਮਹੀਨੇ ਦੀ 13 ਤਰੀਕ ਨੂੰ, ਜੋ ਵਿਧਵਾ, ਅੰਗਹੀਣਾਂ ਅਤੇ ਗਰੀਬ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੰਡਿਆ ਜਾਂਦਾ ਹੈ, ਬਹੁਤ ਹੀ ਨੇਕ ਉਪਰਾਲਾ ਹੈ। ਇਸ ਮੌਕੇ ਉਨ੍ਹਾਂ ਸਥਾਨਕ ਬੱਚਤ ਭਵਨ ਵਿਖੇ ਪਾਰਟੀ ਵਰਕਰਾਂ ਨਾਲ ਵੀ ਮੀਟਿੰਗ ਕੀਤੀ।
ਇਸ ਮੌਕੇ ਹਲਕਾ ਵਿਧਾਇਕ ਮਾਨਸਾ ਸ਼੍ਰੀ ਪ੍ਰੇਮ ਮਿੱਤਲ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਸੈਕਟਰੀ ਬੀਜੇਪੀ ਪੰਜਾਬ ਸ਼੍ਰੀ ਅਮਨਦੀਪ ਸਿੰਘ ਪੁਨੀਆ, ਚੇਅਰਮੈਨ ਖਾਦੀ ਬੋਰਡ ਪੰਜਾਬ ਸ਼੍ਰੀ ਹਰਜੀਤ ਸਿੰਘ ਗਰੇਵਾਲ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਮਾਨਸਾ ਸ਼੍ਰੀ ਪ੍ਰੇਮ ਅਰੋੜਾ, ਡਾਇਰੈਕਟਰ ਪੀ.ਐਸ.ਪੀ.ਸੀ.ਐਲ. ਸ਼੍ਰੀ ਨੀਰਜ ਤਾਇਲ, ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਬਲਜਿੰਦਰ ਪਾਲ ਸਿੰਘ,ਵਿਨੋਦ ਗਰਗ ਜਿਲਾ ਮੀਡਿਆ ਇਂਚਾਰਜ, ਸਿਵਲ ਸਰਜਨ ਡਾ. ਨਰਿੰਦਰ ਕੌਰ, ਜ਼ਿਲ੍ਹਾ ਪ੍ਰਧਾਨ ਬੀਜੇਪੀ ਸ਼੍ਰੀ ਸਤੀਸ਼ ਗੋਇਲ, ਸਟੇਟ ਮੈਂਬਰ ਬੀਜੇਪੀ ਸ਼੍ਰੀ ਸੂਰਜ ਛਾਬੜਾ, ਜ਼ਿਲ੍ਹਾ ਪ੍ਰਧਾਨ ਐਸ.ਸੀ.ਵਿੰਗ ਸ਼੍ਰੀ ਸਵਰਨ ਸਿੰਘ ਹੀਰੇਵਾਲਾ, ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਮੈਡਮ ਸਿਮਰਜੀਤ ਕੌਰ ਸਿੰਮੀ, ਕਾਰਜਕਾਰੀ ਪ੍ਰਧਾਨ ਨਗਰ ਕੌਂਸਲ ਸ਼੍ਰੀ ਗੁਰਮੇਲ ਸਿੰਘ ਠੇਕੇਦਾਰ, ਮੈਡਮ ਚਿਤਵੰਤ ਕੌਰ, ਪ੍ਰਧਾਨ ਲੀਗਲ ਸੈਲ ਬੀਜੇਪੀ ਐਡਵੋਕੇਟ ਮਨੋਜ ਗੋਇਲ, ਵਾਈਸ ਪ੍ਰਧਾਨ ਬੀਜੇਪੀ ਮੰਡਲ ਮਾਨਸਾ ਐਡਵੋਕੇਟ ਅਲਵਿੰਦਰ ਗੋਇਲ ਅਤੇ ਸ਼੍ਰੀ ਵਿਨੋਦ ਕਾਲੀ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਮੌਜੂਦ ਸਨ।
ਫੋਟੋ- ਨਾਲ ਹੈ ਜੀ

Share Button

Leave a Reply

Your email address will not be published. Required fields are marked *

%d bloggers like this: