ਭਾਰਤ ਤੇ ਪਾਕਿ ਦੋਵੇਂ ਦੇਸ਼ ਇੱਕ ਦੂਸਰੇ ਦੇ ਸਾਰੇ ਬੇਦੋਸ਼ੇ ਤੇ ਜੰਗੀ ਕੈਦੀਆਂ ਨੂੰ ਰਿਹਾਅ ਕਰਨ-ਪ੍ਰਿੰਸੀਪਲ ਤਰਸਿੱਕਾ

ss1

ਭਾਰਤ ਤੇ ਪਾਕਿ ਦੋਵੇਂ ਦੇਸ਼ ਇੱਕ ਦੂਸਰੇ ਦੇ ਸਾਰੇ ਬੇਦੋਸ਼ੇ ਤੇ ਜੰਗੀ ਕੈਦੀਆਂ ਨੂੰ ਰਿਹਾਅ ਕਰਨ-ਪ੍ਰਿੰਸੀਪਲ ਤਰਸਿੱਕਾ

ਭਾਰਤ ਦੇ ਬਹੁਤ ਸਾਰੇ ਲੋਕ ਸੰਸਾਰ ਦੇ ਵੱਖ ਵੱਖ ਦੇਸ਼ਾਂ ਦੀਆਂ ਜੇਲਾਂ ਵਿੱਚ ਰੁਲ ਰਹੇ  

ਚੌਂਕ ਮਹਿਤਾ,22 ਦਸੰਬਰ (ਬਲਜਿੰਦਰ ਸਿੰਘ ਰੰਧਾਵਾ) ਦੇਸ਼ ਦੀ ਵੰਡ ਤੋਂ ਪਹਿਲਾਂ ਸਾਰੇ ਸਿੱਖ, ਹਿੰਦੂ, ਮੁਸਲਮਾਨ ਤੇ ਹੋਰ ਧਰਮਾਂ ਦੇ ਲੋਕਾਂ ਵਿੱਚ ਅਥਾਹ ਪਿਆਰ ਤੇ ਭਾਈਚਾਰਾ ਸੀ ਸਾਰੇ ਭੈਣ ਭਰਾਵਾਂ ਵਾਂਗ ਰਲ ਮਿਲਕੇ ਰਹਿੰਦੇ ਸਨ ਪਰ ਫਰੰਗੀ ਸਰਕਾਰ ਨੇ 1947 ਸਮੇਂ ਭਾਰਤ ਦੀ ਧਰਤੀ ਨੂੰ ਦੋ ਹਿੱਸਿਆਂ ਵਿੱਚ ਵੰਡਕੇ ਧਰਮ ਦੀ ਅਜਿਹੀ ਸਿਆਸਤ ਖੇਡੀ ਜਿਸ ਦਾ ਸੇਕ ਅੱਜ ਵੀ ਦੋਵੇਂ ਦੇਸ਼ ਦੇ ਅਮਨ ਪਸੰਦ ਲੋਕ ਆਪਣੇ ਸਰੀਰ ਦੇ ਚੱਲ ਰਹੇ ਨੇ  ਕਿਉਂਕਿ ਦੇਸ਼ ਦੀ ਵੰਡ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਸਿਆਸੀ ਲੋਕਾਂ ਨੇ ਨਫ਼ਰਤ ਦੇ ਬੀਜ ਬੀਜੇ ਜਿਸ ਕਾਰਣ ਦੋਵਾਂ ਦੇਸ਼ਾਂ ਤੇ ਹੋਰਾਂ ਨਾਲ ਜੰਗਾਂ ਹੋਈਆਂ ਜਿਸ ਵਿੱਚ ਬਹੁਤ ਸਾਰੇ ਬੇਦੋਸ਼ੇ ਲੋਕ ਮਾਰੇ ਗਏ ਤੇ ਅਨੇਕਾਂ ਫੜੇ ਗਏ ਤੇ ਫਿਰ ਸਰਹੱਦਾਂ ਕਾਰਣ ਜੇ ਕੋਈ ਭੁੱਲ ਕੇ ਵੀ ਇੱਕ ਦੂਸਰੇ ਦੇਸ਼ ਦੀ ਸਰਹੱਦ ਪਾਰ ਕਰ ਗਿਆ ਤੇ ਉਸ ਬੇਦੋਸ਼ੇ ਨੂੰ ਫੜਕੇ ਜੇਲਾਂ ਅੰਦਰ ਕੈਦ ਕਰ ਲਿਆ,ਇਹ ਸਭ ਦੁੱਖਾਂ ਦੀ ਹਨੇਰੀ ਆਮ ਲੋਕਾਂ ਨੂੰ ਚੱਲਣੀ ਪਈ ਤੇ ਜੋ  ਲਗਾਤਾਰ ਅੱਜ ਤੱਕ ਜਾਰੀ ਹੈ ਜਿਸ, ਬੇਦੋਸ਼ੇ ਕੈਦੀਆਂ ਦੇ ਪਰਿਵਾਰ ਹਰ ਵੇਲੇ ਤੜਫ ਤੜਫ ਕੇ ਹਰ ਦਿਨ ਬਤੀਤ ਕਰਦੇ ਆਮ ਵੇਖੇ ਜਾਂਦੇ ਹਨ ਇਸ ਲਈ ਭਾਰਤ ਤੇ ਪਾਕਿਸਤਾਨ ਦੋਵਾਂ ਦੇਸ਼ਾਂ ਨੂੰ ਚਾਹੀਦਾ ਹੈ ਕਿ ਉਹ ਸਾਰੇ ਬੇਦੋਸ਼ੇ ਕੈਦੀਆਂ ਨੂੰ ਰਿਹਾਅ ਕਰਨ ਆਪੋ ਆਪਣੀਆਂ ਦੇਸ਼ ਦੀਆਂ ਜੇਲਾਂ ਤੋਂ ਇਹ ਸ਼ਬਦ ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਅੱਜ ਲਹਿਰ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਪ੍ਰਿੰਸੀਪਲ ਤਰਸਿੱਕਾ ਨੇ ਅੱਗੇ ਕਿਹਾ ਕਿ ਭਾਰਤ ਦੇ ਬਹੁਤ ਸਾਰੇ ਲੋਕ ਰੋਜ਼ੀ ਰੋਟੀ ਲਈ ਸੰਸਾਰ ਦੇ ਵੱਖ ਵੱਖ ਦੇਸ਼ਾਂ ਅੰਦਰ ਗਏ ਹੋਏ ਨੇ ਪਰ ਦੂਸਰ/ ਦੇਸ਼ਾਂ ਦੇ ਬਹੁਤੇ ਕਾਨੂੰਨਾਂ ਤੋਂ ਜਾਣੂ ਨਾ ਹੋਣ ਕਾਰਣ ਬਹੁਤ ਸਾਰੇ ਭਾਰਤ ਦੇ ਲੋਕ ਇੱਨਾਂ ਦੇਸ਼ਾਂ ਦੀਆਂ ਜੇਲਾਂ ਵਿੱਚ ਪਲ ਪਲ ਤੜਫ ਰਹੇ ਨੇ ਪਰ ਸਾਡੇ ਦੇਸ਼ ਦੀਆਂ ਸਰਕਾਰਾਂ ਕੋਈ ਵੀ ਧਿਆਨ ਨਹੀਂ ਦੇ ਰਹੀਆਂ ਕਿ ਸਾਡੇ  ਨਾਗਰਿਕ ਰੋਜ਼ੀ ਰੋਟੀ ਲਈ ਹੀ ਬਾਹਰ ਗਏ ਨੇ ਜੇਕਰ ਕੋਈ ਗਲਤੀ ਹੋ ਗਈ ਤਾਂ ਉਸ ਦਾ ਹੱਲ ਵੀ ਸਾਡੀਆਂ ਸਰਕਾਰਾਂ ਨੇ ਕੱਢਣੇ ਨੇ ਜੇਕਰ ਸਾਡੀਆਂ ਸਰਕਾਰਾਂ ਆਪਣਾ ਫਰਜ਼ ਸਮਝਕੇ ਇਧਰ ਧਿਆਨ ਦੇਣ ਤਾਂ ਅਨੇਕਾਂ ਸਾਲਾਂ ਤੋਂ ਵਿਸੜੇ ਲੋਕ ਆਪਣੇ ਆਪਣੇ ਘਰ ਪਰਤ ਸਕਣਗੇ ਤੇ ਆਪਣੇ ਧੀਆਂ-ਪੁੱਤਰਾਂ ਤੇ ਬਾਕੀ ਪਰਿਵਾਰ ਨਾਲ ਜ਼ਿੰਦਗੀ ਦੇ ਬਾਕੀ ਸਾਲ ਖੁਸ਼ੀ ਖੁਸ਼ੀ ਬਸ਼ਰ ਕਰ ਸਕਣਗੇ।

Share Button