ਭਾਰਤ ਗਰੁੱਪ ਕਾਲਜ ਵਿੱਚ ਪਹੁੰਚੇ ‘ਪੰਜਾਬ2016’ ਦੇ ਸਟਾਰਕਾਸਟ

ss1

ਭਾਰਤ ਗਰੁੱਪ ਕਾਲਜ ਵਿੱਚ ਪਹੁੰਚੇ ‘ਪੰਜਾਬ2016’ ਦੇ ਸਟਾਰਕਾਸਟ
ਨੋਜਵਾਨਾ ਨੂੰ ਨੁੱਕੜ ਨਾਟਕ ਦੁਆਰਾ ਨਸ਼ੇ ਤੋਂ ਦੂਰ ਰਹਿਣ ਦਾ ਸ਼ੰਦੇਸ ਦਿੱਤਾ

123ਸਰਦੂਲਗੜ(ਗੁਰਜੀਤ ਸੀਹ) ਅੱਜ ਦੀ ਨੋਜਵਾਨ ਪੀੜੀ ਆਪਣੀਆਂ ਜਿੰਮੇਵਾਰੀਆਂ ਤੋਂ ਹਟ ਕੇ ਨਸ਼ੇ ਵੱਲ ਜਾ ਰਹੀ ਹੈ ਜਿਹੜੀ ਕਿ ਦੇਸ਼ ਲਈ ਇੱਕ ਚਿੰਤਾ ਦਾ ਵਿਸ਼ਾ ਹੈ। ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੀ ਨੋਜਵਾਨ ਪੀੜੀ ਨੂੰ ਨਸ਼ਾ ਮੁਕਤ ਕਰਨ ਲਈ ਥੇਟਰ ਗਰੁੱਪ ਦੇ ਸਟਾਰਕਾਸਟ ਜੀਤ ਭੰਗੂ, ਮਲਕੀਤ ਸਿੰਘ, ਮਨਪ੍ਰੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਨੇ ਨਸ਼ੇ ਨਾਲ ਸੰਬੰਧਿਤ ਫਿਲਮ ‘ਪੰਜਾਬ2016’ ਦੇ ਇੱਕ ਹਿੱਸੇ ਨੂੰ ਨੁੱਕੜ ਨਾਟਰ ਦੁਆਰਾ ਭਾਰਤ ਗਰੁੱਪ ਆਫ਼ ਕਾਲਜ ਦੇ ਵਿਦਿਆਰਥੀਆਂ ਸਾਹਮਣੇ ਪੇਸ਼ ਕੀਤਾ ਅਤੇ ਉਹਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਕਿਹਾ। ਫਿਲਮ ਦੀ ਪ੍ਰਮੋਸ਼ਨ ਲਈ ਆਏ ਸਟਾਰਕਾਸਟ ਜੀਤ ਭੰਗੂ ਨੇ ਵਿਦਿਆਰਥੀਆਂ ਨੂੰ ਦੱਸਿਆਂ ਕਿ ਕਿਵੇਂ ਯੂਨੀਵਰਸਿਟੀ ਦੇ ਨੋਜਵਾਨ ਨਸ਼ੇ ਦੀ ਚਪੇਟ ਵਿੱਚ ਆ ਕੇ ਆਪਣੇ ਪੂਰੇ ਪਰਿਵਾਰ, ਸਮਾਜ ਅਤੇ ਰਾਸ਼ਟਰ ਨੂੰ ਖੋਖਲਾ ਕਰ ਰਹੇ ਹਨ। ਉਨਾਂ ਨੇ ਇਹ ਵੀ ਦੱਸਿਆ ਕਿ 7 ਪ੍ਰਤੀਸ਼ਤ ਕੁੜੀਆਂ ਵੀ ਨਸ਼ੇ ਕਰਨ ਲੱਗੀਆਂ ਹਨ। ਉਹਨਾਂ ਵਿਦਿਆਰਥੀਆਂ ਨੂੰ ਨਸ਼ੇ ਨਾਲ ਪੀੜਿਤ ਪਰਿਵਾਰਾ ਦੀਆਂ ਸੱਚੀਆਂ ਘਟਨਾਵਾਂ ਨਾਲ ਜਾਣੂ ਕਰਵਾਉਦੇ ਹੋਏ ਕਿਹਾ ਕਿ ਪੰਜਾਬ ਦੀ ਨੋਜਵਾਨ ਪੀੜੀ ਨੂੰ ਅਰਥੀਆਂ ਚੁੱਕਣ ਨਾਲੋ ਚੰਗਾ ਜਿੰਮੇਵਾਰੀਆਂ ਚੁੱਕਣਾ ਸਿੱਖ ਲੈਣਾ ਚਾਹੀਦਾ ਹੈ। ਉਹਨਾਂ ਨੇ ਦੱਸਿਆ ਕਿ ‘ਪੰਜਾਬ2016’ ਇਸ ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਜਿਹੜੀ ਕਿ ਇਕ ਪਰਿਵਾਰਿਕ ਫਿਲਮ ਹੈ। ਕਾਲਜ ਮੈਨੇਜਮੇਟ ਕਮੇਟੀ ਦੇ ਸੀ.ਈ.ਓ. ਰਾਜੇਸ਼ ਗਰਗ ਅਤੇ ਮੈਨੇਜਮੇਂਟ ਮੈਂਬਰ ਭੁਸ਼ਨ ਜੈਨ ਨੇ ਥੇਟਰ ਗਰੁੱਪ ਦੇ ਸਟਾਰਕਾਸਟ ਨੂੰ ਸਨਮਾਨਿਤ ਕਰਦੇ ਹੋਏ ਉਹਨਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ੇ ਦੀ ਚਪੇਟ ਤੋਂ ਬਾਹਰ ਕੱਢਣ ਲਈ ਇਹ ਇਕ ਪ੍ਰਭਾਵੀ ਕਦਰਾ ਹੈ। ਅਖੀਰ ਵਿੱਚ ਥੇਟਰ ਗਰੁੱਪ ਦੇ ਮੈਂਬਰਾਂ ਨੇ ਮੋਜੂਦ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਡਾਇਰੈਕਟਰ ਪ੍ਰਿੰਸੀਪਲ, ਸਟਾਫ਼ ਮੈਬਰ ਅਤੇ ਵਿਦਿਆਰਥੀਆਂ ਦਾ ਉਹਨਾਂ ਦੀ ਇਸ ਸਮਾਜ ਸੁਧਾਰਕ ਕੋਸ਼ਿਸ਼ ਲਈ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *