Wed. Apr 24th, 2019

ਭਾਰਤੀ ਸਾਇਕਲਿੰਗ ਟੀਮ ਬਣੀ ਵਿਸ਼ਵ ਨੰਬਰ ਇੱਕ ਟੀਮ

ਭਾਰਤੀ ਸਾਇਕਲਿੰਗ ਟੀਮ ਬਣੀ ਵਿਸ਼ਵ ਨੰਬਰ ਇੱਕ ਟੀਮ

IMG-20160724-WA0007
ਪਟਿਆਲਾ, 24 ਜੁਲਾਈ (ਜਗਦੀਪ ਕਾਹਲੋਂ): ਭਾਰਤੀ ਸਾਇਕਲਿੰਗ ਨੇ ਇੱਕ ਹੋਰ ਨਵਾਂ ਇਤਿਹਾਸ ਰਚ ਦਿੱਤਾ ਹੈ। ਪਿਛਲੇ ਕੁੱਝ ਸਮੇਂ ਤੋਂ ਭਾਰਤੀ ਸਾਇਕਲਿੰਗ ਟੀਮ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਸਾਇਕਲਿੰਗ ਟੀਮ ਨੇ ਵਿਸ਼ਵ ਕੱਪ, ਕਾਮਨਵੈਲਥ ਖੇਡਾਂ, ਏਸ਼ੀਅਨ ਖੇਡਾਂ ਅਤੇ ਹੋਰ ਅੰਤਰਰਾਸ਼ਟਰੀ ਪੱਧਰ ‘ਤੇ ਚੰਗਾ ਪ੍ਰਦਰਸ਼ਨ ਕੀਤਾ। ਪਿਛਲੇ ਹਫ਼ਤੇ ਯੂਨੀਅਨ ਸਾਇਕਲਿੰਗ ਇੰਟਰਨੈਸ਼ਨਲ ਨੇ ਨਵੀਂ ਦਰਜਾਬੰਦੀ ਜਾਰੀ ਕੀਤੀ ਜਿਸ ਤਹਿਤ ਭਾਰਤੀ ਸਾਇਕਲਿੰਗ ਟੀਮ ਨੇ ਪੁਰਸ਼ ਜੂਨੀਅਰ ਟੀਮ ਸਪਰਿੰਟ ਈਵੈਂਟ ਵਿੱਚ 1012.5 ਅੰਕ ਪ੍ਰਾਪਤ ਕਰ ਪਹਿਲਾ ਸਥਾਨ ਹਾਸਿਲ ਕੀਤਾ। ਪੋਲੈਂਡ ਟੀਮ ਨੇ 960 ਅੰਕ ਪ੍ਰਾਪਤ ਕਰ ਦੂਜਾ ਅਤੇ ਕੋਰੀਆ ਟੀਮ ਨੇ 900 ਅੰਕ ਹਾਸਿਲ ਕਰ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਡ ਵਿਭਾਗ ਦੇ ਅੰਤਰਰਾਸ਼ਟਰੀ ਸਾਇਕਲਿੰਗ ਕੋਚ ਹਰਪਿੰਦਰ ਗੱਗੀ ਨੇ ਕਿਹਾ ਕਿ ਜੋ ਭਾਰਤੀ ਸਾਇਕਲਿੰਗ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ ਇਸ ਵਿੱਚ ਸਾਇਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ (ਵਿੱਤ ਮੰਤਰੀ ਪੰਜਾਬ ਸਰਕਾਰ) ਅਤੇ ਉਂਕਾਰ ਸਿੰਘ ਜਨਰਲ ਸਕੱਤਰ ਸੀ ਐਫ ਆਈ) ਅਤੇ ਕੋਚਾਂ ਦੀ ਮਿਹਨਤ ਨਾਲ ਭਾਰਤੀ ਸਾਇਕਲਿੰਗ ਟੀਮ ਪਹਿਲੇ ਸਥਾਨ ‘ਤੇ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਖੇਡ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਪੰਜਾਬ ਦੇ ਖਿਡਾਰੀ ਵੀ ਚੰਗਾ ਪ੍ਰਦਰਸ਼ਨ ਕਰਨਗੇ। ਇਸ ਮੌਕੇ ਗਰਾਊਂਡ ਵਿੱਚ ਲੱਡੂ ਵੰਡ ਕੇ ਸਾਇਕਲਿਸਟਾਂ ਨੇ ਖੁਸ਼ੀ ਮਨਾਈ। ਏਸ ਮੌਕੇ ਜਗਦੀਪ ਸਿੰਘ ਕਾਹਲੋਂ, ਸੁਖਜਿੰਦਰ ਸਿੰਘ, ਗੁਰਸ਼ਨਦੀਪ ਸਿੰਘ (ਤਿੰਨੋਂ ਅੰਤਰਰਾਸ਼ਟਰੀ ਸਾਇਕਲਿਸਟ), ਬੌਬੀ ਵੜੈਚ ਅਤੇ ਹੋਰ ਸਾਇਕਲਿਸਟ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: