ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਹੋਈ

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਹੋਈ

19malout02ਮਲੋਟ, 19 ਨਵੰਬਰ (ਆਰਤੀ ਕਮਲ) : ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ ਪ੍ਰਧਾਨ ਹਰਦੀਪ ਸਿੰਘ ਦੀ ਅਗਵਾਈ ਹੇਠ ਮਲੋਟ ਦਫਤਰ ਵਿਖੇ ਹੋਈ ਜਿਸ ਵਿਚ ਵੱਡੀ ਗਿਣਤੀ ਕਿਸਾਨ ਆਗੂਆਂ ਨੇ ਭਾਗ ਲਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਵੇਲੇ ਕਿਸਾਨ ਦਾ ਕਣਕ ਦੀ ਬਿਜਾਈ ਦਾ ਮੌਸਮ ਚਲ ਰਿਹਾ ਹੈ ਜਿਸ ਕਰਕੇ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਕੋਆਪਰੇਟਿਵ ਬੈਂਕ ਅਤੇ ਸੁਸਾਇਟੀਆਂ ਨੂੰ ਪੁਰਾਣੇ ਨੋਟ ਲੈਣ ਦੇ ਅਧਿਕਾਰ ਦਿੱਤੇ ਜਾਣ । ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਕਣਕ ਦੇ ਸਮੱਰਥਨ ਮੁਲ ਵਿਚ ਕੀਤੇ 100 ਰੁਪਏ ਦੇ ਵਾਧੇ ਦੀ ਵੀ ਨਿੰਦਾ ਕੀਤੀ ਗਈ ਅਤੇ ਮੰਗ ਕੀਤੀ ਕਿ ਕੀਮਤਾਂ ਸਵਾਮੀਨਾਥਨ ਦੀ ਰਿਪੋਰਟ ਮੁਤਾਬਕ ਤਹਿ ਕੀਤੀਆਂ ਜਾਣ । ਉਹਨਾਂ ਕਿਹਾ ਕਿ ਕਿਸਾਨ ਯੂਨੀਅਨ ਐਸ. ਵਾਈ.ਐਲ ਨਹਿਰ ਦੇ ਨਿਰਮਾਣ ਦਾ ਪੂਰੀ ਤਰਾਂ ਵਿਰੋਧ ਕਰਦੀ ਹੈ ਕਿਉਂਕਿ ਇਸ ਨਾਲ ਟੇਲਾਂ ਤੇ ਪੈਂਦੀਆਂ ਜਮੀਨਾਂ ਪੂਰੀ ਤਰਾਂ ਬੰਜਰ ਹੋ ਜਾਣਗੀਆਂ । ਇਸ ਮੌਕੇ ਮਹਿਲ ਸਿੰਘ ਸ਼ਾਮਖੇੜਾ, ਪੂਰਨ ਸਿੰਘ ਡੱਬਵਾਲੀ ਢਾਬ, ਬਲਦੇਵ ਸਿੰਘ ਅਬੁੱਲ ਖੁਰਾਣਾ, ਕਾਰਜ ਸਿੰਘ, ਦਇਆ ਸਿੰਘ ਗੁਰੂਸਰ, ਦਵਿੰਦਰ ਸਿੰਘ, ਨਿਰਮਲ ਸਿੰਘ, ਹਰਭਜਨ ਸਿੰਘ, ਢਾਣੀ ਕੁੰਦਨ ਸਿੰਘ, ਸਵਰਨ ਸਿੰਘ ਕਬਰਵਾਲਾ, ਹਾਕਮ ਸਿੰਘ ਘੱਗਾ, ਹਰਬੰਸ ਸਿੰਘ ਸੰਧੂ ਅਤੇ ਚਾਨਣ ਸਿੰਘ ਸਰਾਵਾਂ ਬੋਦਲਾਂ ਆਦਿ ਕਿਸਾਨ ਆਗੂ ਹਾਜਰ ਸਨ ।

Share Button

Leave a Reply

Your email address will not be published. Required fields are marked *

%d bloggers like this: