Thu. Apr 18th, 2019

ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਕਿਸਾਨ ਕੌਂਸਲ ਦੀ ਮੀਟਿੰਗ ਹੋਈ

ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਕਿਸਾਨ ਕੌਂਸਲ ਦੀ ਮੀਟਿੰਗ ਹੋਈ

ਭਾਈਰੂਪਾ 4 ਜੂਨ (ਅਵਤਾਰ ਸਿੰਘ ਧਾਲੀਵਾਲ):ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਕਿਸਾਨ ਕੌਂਸਲ ਦੀ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿਚ ਜਿਲ੍ਹਿਆਂ ਅਤੇ ਬਲਾਕਾਂ ਦੇ ਅਹੁਦੇਦਾਰਾਂ ਅਤੇ ਪਿੰਡਾਂ ਦੇ ਪ੍ਰਧਾਨ ਅਤੇ ਸਕੱਤਰ ਵੀ ਸ਼ਾਮਿਲ ਹੋਏ।ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ 3 ਮਈ 2016 ਨੂੰ 8 ਮੈਂਬਰੀ ਸੂਬਾ ਬਹੁ ਗਿਣਤੀ ਵੱਲੋਂ ਸੂਬਾ ਪ੍ਰਧਾਨ ਨੂੰ ਮੁਅੱਤਲ ਕਰਨ ਦੇ ਫੈਸਲੇ ਨੂੰ ਰੱਦ ਕਰਕੇ ਮੁੜ ਪ੍ਰਧਾਨਗੀ ਦੇ ਅਹੁਦੇ ‘ਤੇ ਬਹਾਲ ਕਰਨ ਦੇ ਨਾਲ-ਨਾਲ ਸੂਬਾ ਬਹੁਗਿਣਤੀ ਕਮੇਟੀ ਵੱਲੋਂ ਕੀਤੇ ਸਾਰੇ ਇੱਕ ਤਰਫਾ ਫੈਸਲੇ ਰੱਦ ਕਰ ਦਿੱਤੇ ਗਏ।ਮੀਟਿੰਗ ਦੌਰਾਨ ਮਤਾ ਪਾਸ ਕੀਤਾ ਗਿਆ ਕਿ 7 ਅਤੇ 8 ਜੂਨ ਨੂੰ ਡੀ.ਸੀ. ਫਿਰੋਜਪੁਰ ਦੇ ਦਫਤਰ ਸਾਹਮਣੇ ਸੂਬਾ ਬਹੁਗਿਣਤੀ ਵੱਲੋਂ ਇੱਕ ਤਰਫਾ ਤੌਰ ‘ਤੇ ਰੱਖੇ ਧਰਨੇ ਦੇ ਪ੍ਰੋਗਰਾਮ ਨੂੰ ਸ਼ਾਂਝੇ ਤੌਰ ‘ਤੇ ਮੁੜ ਤਹਿ ਕਰਨ ਲਈ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਾਂਝੀ ਮੀਟਿੰਗ ਕਰਨ ਲਈ ਸੂਬਾ ਬਹੁਗਿਣਤੀ ਨੂੰ ਅਪੀਲ ਕੀਤੀ ਗਈ।ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਜਥੇਬੰਦੀ ਵਿਚ ਡੈਲੀਗੇਟ ਇਜਲਾਸ ਦੀ ਪ੍ਰਕਿਰਿਆ ਸ਼ੁਰੂ ਹੋਣ ਨਾਲ ਸਭ ਤਰ੍ਹਾਂ ਦੇ ਫੈਸਲਿਆਂ ਲਈ ਸਾਰੀਆਂ ਸ਼ਕਤੀਆਂ ਡੈਲੀਗੇਟਾਂ ਦੇ ਹੱਥਾਂ ਵਿਚ ਚਲੀਆਂ ਜਾਂਦੀਆਂ ਹਨ ਅਤੇ ਇਜਲਾਸ ਦੀ ਵਿਕਾਸ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਸੂਬਾ ਕਮੇਟੀ ਜਥੇਬੰਦੀ ਦਾ ਉੱਚਤਮ ਅਦਾਰਾ ਨਹੀਂ ਹੁੰਦੀ।ਇਸ ਲਈ ਜਦ ਸੂਬਾ ਡੈਲੀਗੇਟ ਇਜਲਾਸ ਸਰਬ ਉੱਚ ਅਦਾਰੇ ਦੇ ਰੂਪ ਵਿਚ ਕੰਮ ਕਰਨ ਲੱਗ ਪੈਂਦਾ ਹੈ ਉਦੋਂ ਸੂਬਾ ਕਮੇਟੀ ਦੀ ਬਹੁਸੰਮਤੀ ਨਾਂ ਤਾਂ ਕਿਸੇ ਸੂਬਾ ਅਹੁਦੇਦਾਰ ਨੂੰ ਪ੍ਰਮੋਟ ਕਰ ਸਕਦੀ ਹੈ ਨਾਂ ਹੀ ਹਟਾ ਸਕਦੀ ਹੈ ਅਤੇ ਨਾਂ ਹੀ ਨਵਾਂ ਨਾਮਜਦ ਕਰ ਸਕਦੀ ਹੈ।ਇਸ ਮੀਟਿੰਗ ਵਿਚ ਗੁਰਚਰਨ ਸਿੰਘ ਕੱਸੋਆਣਾ (ਫਿਰੋਜਪੁਰ), ਸੁਰਮੁਖ ਸਿੰਘ ਸੇਲਬਰਾਹ (ਬਠਿੰਡਾ), ਸੁਰਮੁਖ ਸਿੰਘ ਅਜਿੱਤਗਿੱਲ (ਫਰੀਦਕੋਟ), ਮਲਕੀਤ ਸਿੰਘ ਮਾਹਲਾ, ਗੁਰਮੇਲ ਸਿੰਘ ਜੰਡਾਂਵਾਲਾ, ਬਲਦੇਵ ਸਿੰਘ ਜੀਰਾ, ਸਿਕੰਦਰ ਸਿੰਘ ਦਬੜੀਖਾਨਾ, ਸੁਰਜੀਤ ਸਿੰਘ ਭੁੱਚੋ ਖੁਰਦ, ਪ੍ਰਸ਼ੋਤਮ ਮਹਿਰਾਜ, ਦਰਸ਼ਨ ਸਿੰਘ ਜੰਡਾਂਵਾਲਾ, ਵਿਰਸਾ ਸਿੰਘ ਹਰਰਾਏਪੁਰ, ਜਗਦੀਸ਼ ਗੁੰਮਟੀ, ਗੁਰਪ੍ਰੀਤ ਸਿੰਘ ਭਗਤਾ, ਅਜਮੇਰ ਸਿੰਘ ਸੇਲਬਰਾਹ, ਬਲਦੇਵ ਸਿੰਘ ਭੋਡੀਪੁਰਾ, ਸੋਹਣ ਸਿੰਘ ਢੈਪਈ, ਗਿਆਨ ਸਿੰਘ ਸ਼ਾਹਵਾਲਾ, ਜੁਗਰਾਜ ਸਿੰਘ ਚੋਟੀਆਂ, ਗੁਰਮੀਤ ਚੰਦਭਾਨ ਸਮੇਤ ਵੱਡੀ ਗਿਣਤੀ ਵਿਚ ਅਹੁਦੇਦਾਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: