ਭਾਜਪਾ ਵੱਲੋ ਰਾਜਪੁਰਾ ਸੀਟ ਲਈ ਨਵਾਂ ਉਮੀਦਵਾਰ ਆਵੇਗਾ ਮੈਦਾਨ ਵਿਚ-ਨਾਗਪਾਲ

ss1

ਭਾਜਪਾ ਵੱਲੋ ਰਾਜਪੁਰਾ ਸੀਟ ਲਈ ਨਵਾਂ ਉਮੀਦਵਾਰ ਆਵੇਗਾ ਮੈਦਾਨ ਵਿਚ-ਨਾਗਪਾਲ

21banur-1ਬਨੂੜ 21 ਅਕਤੂਬਰ :- ਭਾਜਪਾ ਵੱਲੋਂ ਰਾਜਪੁਰਾ ਸੀਟ ਤੇ ਅਕਾਲੀਦਲ ਨਾਲ ਕੋਈ ਵੀ ਫੇਰ ਬਦਲ ਨਹੀ ਕੀਤਾ ਜਾਵੇਗਾ। ਪਹਿਲਾ ਦੀ ਤਰਾਂ ਇਸ ਸੀਟ ਤੇ ਭਾਜਪਾ ਹੀ ਚੋਣ ਲੜੇ ਗੀ। ਪਰ ਫਰਕ ਸਿਰਫ ਇਨਾਂ ਹੋਵੇਗਾ ਕਿ ਇਸ ਵਾਰ ਇਸ ਸੀਟ ਤੇ ਨਵਾਂ ਉਮੀਦਵਾਰ ਚੋਣ ਮੈਦਾਨ ਵਿਚ ਉਤਰੇਗਾ। ਇਨਾਂ ਵਿਚਾਰਾ ਦਾ ਪ੍ਰਗਟਾਵਾ ਭਾਜਪਾ ਦੇ ਜ਼ਿਲਾ ਪਟਿਆਲਾ ਦੇਹਾਤੀ ਦੇ ਪ੍ਰਧਾਨ ਨਰਿੰਦਰ ਨਾਗਪਾਲ ਨੇ ਮਾਈ ਬੰਨੋਂ ਮੰਦਿਰ ਦੀ ਧਰਮਸਾਲਾ ਵਿਚ ਪਾਰਟੀ ਨੂੰ ਅਲਵਿਦਾ ਕਹਿ ਕੇ ਗਏ ਭਾਜਪਾ ਆਗੂਆਂ ਸਬੰਧੀ ਬੁਲਾਈ ਗਈ ਪ੍ਰੈਸ ਕਾਨਫਰੰਸ ਦੋਰਾਨ ਪ੍ਰਗਾਏ।
ਇਸ ਮੌਕੇ ਸ਼੍ਰੀ ਨਾਗਪਾਲ ਨੇ ਕਿਹਾ ਕਿ ਪਿਛਲੇ ਦਿਨੀ ਭਾਜਪਾ ਛੱਡ ਕੇ ਗਏ ਬਿਕਰਮਜੀਤ ਪਾਸੀ ਤੇ ਐਸਸੀਐਲ ਦੇ ਅਹੁਦੇਦਾਰਾ ਦਾ ਪਾਰਟੀ ਨਾਲ ਕੋਈ ਸਬੰਧ ਨਹੀ ਹੈ। ਜਦੋਂ ਉਨਾਂ ਤੋਂ ਪੁੱਛਿਆ ਗਿਆ ਕਿ 5 ਅਕਤੂਬਰ ਨੂੰ ਰਾਜਪੁਰਾ ਵਿਖੇ ਉਨਾਂ ਵੱਲੋਂ ਦੋ ਨਿਯੂਕਤੀਆਂ ਕੀਤੀਆਂ ਗਈਆ ਸਨ ਜਿਨਾ ਵਿਚ ਪ੍ਰਦੀਪ ਚੋਧਰੀ ਨੂੰ ਜ਼ਿਲਾ ਕਨਵੀਨਰ ਆਈਟੀ ਵਿੰਗ ਤੇ ਬਿਕਰਮਜੀਤ ਪਾਸੀ ਨੂੰ ਤੀਜੀ ਵਾਰ ਮੁੜ ਭਾਜਪਾ ਦੇ ਜ਼ਿਲਾ ਪਟਿਆਲਾ ਲੀਗਲ ਸੈਲ ਦਾ ਕਨਵੀਨਰ ਲਗਾਏ ਜਾਣ ਦੀਆਂ ਖਬਰਾ ਅਖਬਾਰਾ ਵਿਚ ਛਪੀਆਂ ਸਨ ਸਬੰਧੀ ਉਨਾਂ ਨੇ ਆਪਣੀ ਜਿੰਮੇਵਾਰੀ ਤੋਂ ਪੱਲਾ ਛਾੜਦੇ ਹੋਏ ਕਿਹਾ ਕਿ ਇਹ ਖਬਰਾ ਗਲਤ ਛੱਪ ਗਈਆ ਸਨ। ਸ਼ਹਿਰ ਦੀਆਂ ਮੀਟਿੰਗਾ ਵਿਚ ਹਲਕਾ ਇੰਚਾਰਜ ਰਾਜ ਖੁਰਾਨਾ ਥੜੇ ਦੀ ਗੈਰ ਹਾਜਰੀ ਤੇ ਉਨਾਂ ਵਿਚੋਂ ਕੁਝ ਦੀਆਂ ਪਾਰਟੀ ਤੋਂ ਅਸਤੀਫੇ ਦੇਣ ਦੀਆਂ ਚਲ ਰਹੀਆਂ ਚਰਚਾਵਾ ਸਬੰਧੀ ਜ਼ਿਲਾ ਪ੍ਰਧਾਨ ਨਰਿੰਦਰ ਨਾਗਪਾਲ ਤੋਂ ਪੁੱਛੇ ਜਾਣ ਤੇ ਉਨਾਂ ਕਿਹਾ ਕਿ ਭਾਜਪਾ ਦੇਸ਼ ਦੀ ਇੱਕ ਨੰਬਰ ਪਾਰਟੀ ਹੈ ਤੇ ਇਹ ਇੱਕ ਸਮੂੰਦਰ ਹੈ ਇਸ ਵਿਚ ਜਿਹੜਾ ਮਰਜੀ ਆਵੇ ਤੇ ਜਾਵੇ ਕੋਈ ਫਰਕ ਨਹੀ ਪੈਂਦਾ। ਜਿਵੇਂ ਕਿ ਬਿਕਰਮਜੀਤ ਪਾਸੀ ਤੇ ਉਨਾਂ ਦੇ ਸਾਥੀਆਂ ਨਾਲ ਨਹੀ ਪਿਆ।
ਸ਼੍ਰੀ ਨਾਗਪਾਲ ਨੇ ਕਿਹਾ ਕਿ ਹਲਕਾ ਰਾਜਪੁਰਾ ਦੇ ਇੰਚਾਰਜ ਰਾਜ ਖੁਰਾਨਾ ਦੀ ਸਿਹਤ ਠੀਕ ਨਾ ਰਹਿਣ ਕਾਰਨ ਜਲਦ ਨਵੇਂ ਹਲਕਾ ਇੰਚਾਰਜ ਦੀ ਨਿਯੂਕਤੀ ਕੀਤੀ ਜਾ ਰਹੀ ਹੈ ਤਾ ਜੋ ਉਹ ਪਾਰਟੀ ਦੀਆਂ ਗਤੀ ਵੀਧਿਆ ਨੂੰ ਸਚਾਰੂ ਢੰਗ ਨਾਲ ਚਲਾਇਆ ਜਾ ਸਕੇ। ਇਸ ਮੌਕੇ ਉਨਾਂ ਕਾਂਗਰਸ ਪਾਰਟੀ ਬਾਰੇ ਬੋਲਦੇ ਹੋਏ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾ ਦੇ ਕਰਜ ਮਾਫੀ ਦੀ ਚਲਾਈ ਜਾ ਰਹੀ ਮੁਹਿੰਮ ਨਾਲ ਕਿਸਾਨਾ ਤੇ ਆਮ ਜਨਤਾ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਉਨਾਂ ਇਸ ਮੌਕੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਇਸ ਮੁੱਦੇ ਤੇ ਖੁੱਲੀ ਬਹਿਸ ਦੀ ਚਣੋਤੀ ਦਿੱਤੀ। ਇਸ ਮੌਕੇ ਉਨਾਂ ਕਿਹਾ ਕਿ ਬਨੂੜ ਮੰਡਲ ਦੇ ਨਵੇਂ ਅਹੁਦੇਦਾਰਾ ਤੇ ਬੂਥ ਇੰਚਾਰਜਾ ਦੀਆਂ ਅੱਜ ਨਿਯੂਕਤੀਆਂ ਕਰ ਦਿੱਤੀਆ ਗਈਆਂ ਹਨ। ਜਿਨਾਂ ਵਿਚ ਰੇਨੂੰ ਬਾਲਾ ਨੂੰ ਮਹਿਲਾ ਮੰਡਲ ਦੀ ਪ੍ਰਧਾਨ, ਗੁਰਜਿੰਦਰ ਸਿੰਘ ਨੂੰ ਯੂਵਾ ਮੰਡਲ ਦਾ ਪ੍ਰਧਾਨ ਤੇ ਹਰਭਜਨ ਸਿੰਘ ਨੰਡਿਆਲੀ ਨੂੰ ਐਸਸੀ ਸੈਲ ਦਾ ਪ੍ਰਧਾਨ ਨਿਯੂਕਤ ਕੀਤਾ ਗਿਆ। ਇਸ ਮੌਕੇ ਜ਼ਿਲਾ ਦੇਹਾਤੀ ਦੇ ਮੀਤ ਪ੍ਰਧਾਨ ਪ੍ਰੇਮ ਚੰਦ ਥੰਮਨ, ਰਾਜਪੁਰਾ ਇੰਪਰੂਵਮੈਂਟ ਦੇ ਚੇਅਰਮੈਂਨ ਕ੍ਰਿਸ਼ਨ ਮਹਿਤਾ, ਮੰਡਲ ਪ੍ਰਧਾਨ ਪ੍ਰਿਥੀ ਚੰਦ, ਜਥੇਦਾਰ ਗੁਰਚਰਨ ਸਿੰਘ, ਅਜੈਬ ਸਿੰਘ ਭੱਟੀ, ਠੇਕੇਦਾਰ ਬਲਬੀਰ ਸਿੰਘ, ਰਿੰਕੂ ਸਲੇਮਪੁਰੀਆ, ਭੁਸ਼ਨ ਅਗਰਵਾਲ ਮੋਜੂਦ ਸਨ।

Share Button

Leave a Reply

Your email address will not be published. Required fields are marked *