ਭਾਈ ਦਿਆ ਸਿੰਘ ਲਾਹੌਰੀਆ ਨੇ ਆਪਣੀ ਮਾਂ ਦੀ ਚਿਖਾ ਨੂੰ ਦਿੱਤੀ ਅਗਨੀ

ss1

ਭਾਈ ਦਿਆ ਸਿੰਘ ਲਾਹੌਰੀਆ ਨੇ ਆਪਣੀ ਮਾਂ ਦੀ ਚਿਖਾ ਨੂੰ ਦਿੱਤੀ ਅਗਨੀ
ਪੁਲਿਸ ਨੇ ਭਾਂਈ ਲਹੌਰੀਆ ਨੂੰ ਆਪਣੇ ਹੀ ਘਰ ਨਾ ਜਾਣ ਦਿੱ ਤਾ
ਸਮਸ਼ਾਨਘਾਟ ਦੇ ਵਿੱਚ ਹੀ ਦਿੱਤਾ ਅਰਥੀ ਨੂੰ ਮੋਢਾ

14-jassi-03
ਸੰਦੌੜ (ਜੱਸੀ ਚੀਮਾ ): ਸਨ 1983 ਤੋਂ ਪੰਜਾਬ ਸਮੇਤ ਹੋਰਨਾ ਕਈ ਸੂਬਿਆਂ ਵਿੱਚ 26 ਵੱਖ ਵੱਖ ਕੇਸਾਂ ਦੇ ਵਿੱਚ ਨਾਮਜਦ ਅਤੇ ਕਈ ਕੇਸਾਂ ਵਿੱਚ ਸਜਾ ਕੱਟ ਚੁੱਕੇ ਤੇ ਹੁਣ ਦਿੱਲੀ ਦੀ ਤਿਹਾੜ ਜੇਲ ਵਿੱਚ ਨਜ਼ਰਬੰਦ ਭਾਈ ਦਿਆ ਸਿੰਘ ਲਹੌਰੀਆ ਦੀ ਮਾਂ ਦੇ ਸਰਵਗਵਾਸ ਹੋਣ ਕਰਕੇ ਉਹਨਾਂ ਦੀਆਂ ਅੰਤਿਮ ਰਸਮਾਂ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਇੱਕ ਦਿਨਾਂ ਪੈਰੋਲ ਤੇ ਰਿਹਾ ਹੋਏ ਦਿਆ ਸਿੰਘ ਲਹੌਰੀਆਂ ਨੂੰ ਅੱਜ ਸਖਤ ਪੰਜਾਬ ਤੇ ਦਿੱਲੀ ਪੁਲਿਸ ਪ੍ਰਬੰਧਾਂ ਹੇਠ ਉਹਨਾਂ ਦੇ ਜੱਦੀ ਪਿੰਡ ਕਸਬਾ ਭਰਾਲ ਲਿਆਂਦਾ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੀ ਹਾਜ਼ਰੀ ਵਿੱਚ ਭਾਈ ਲਹੌਰੀਆਂ ਨੇ ਆਪਣੀ ਮਾਂ ਈਸ਼ਰ ਕੌਰ ਦੀ ਚਿਖਾ ਨੂੰ ਅਗਨੀ ਭੇਂਟ ਕੀਤੀ ਅਤੇ ਤੁਰੰਤ ਪੁਲਿਸ ਨੇ ਆਪਣੇ ਹੀ ਤਰੀਕੇ ਨਾਲ ਲਹੌਰੀਆਂ ਨੂੰ ਲੈ ਕੇ ਵਾਪਸ ਤੁਰੰਤ ਵਾਪਿਸ ਹੋ ਗਏ। ਕਰੀਬ 21 ਸਾਲਾਂ ਬਾਅਦ ਆਪਣੇ ਪਿੰਡ ਦੀ ਧਰਤੀ ਤੇ ਪਰਤੇ ਭਾਈ ਦਿਆ ਸਿੰਘ ਲਹੌਰੀਆ ਨੂੰ ਪੁਲਿਸ ਨੇ ਉਹਨਾਂ ਦੇ ਘਰ ਦਾਖਿਲ ਨਹੀਂ ਹੋਣ ਦਿੱਤਾ ਸਗੋ ਘਰ ਦੇ ਦਰਸ਼ਨ ਵੀ ਨਹੀਂ ਕਰਨ ਦਿੱਤੇ ਵੱਡੇ ਕਾਫਲੇ ਸਮੇਤ ਆਈ ਪੁਲਿਸ ਵੈਨ ਸਿੱਧਾ ਸਮਸ਼ਾਨਘਾਟ ਵਿੱਚ ਹੀ ਦਾਖਿਲ ਹੋਈ ਅਤੇ ਮੌਕੇ ਤੇ ਸੰਗਤਾਂ ਦੇ ਉਹਨਾਂ ਨੂੰ ਘਰ ਨਾ ਜਾਣ ਦੇਣ ਅਤੇ ਮਾਤਾ ਦੀ ਅਰਥੀ ਨੂੰ ਮੋਢਾ ਨਾ ਦੇਣ ਦੇ ਵਿਰੋਧ ਕਰਨ ਕਰਕੇ ਪੁਲਿਸ ਨੇ ਅਰਥੀ ਨੂੰ ਮੋਢਾ ਦੇਣ ਦੀ ਰਸ਼ਮ ਵੀ ਸਮਸ਼ਾਨ ਘਾਟ ਵਿੱਚ ਹੀ ਪੂਰੀ ਕਰਵਾਈ।ਦੱਸਣਯੋਗ ਹੈ ਕਿ ਲਹੌਰੀਆ ਦੀ ਮਾਤਾ ਈਸ਼ਰ ਕੌਰ 98 ਸਾਲ ਦਾ 12 ਸਤੰਬਰ ਨੂੰ ਦਿਹਾਂਤ ਹੋ ਗਿਆ ਸੀ ਜਿਸ ਲਈ ਹੀ ਉਹਨਾਂ ਨੂੰ ਪੰਜਾਬ ਲਿਆਦਾਂ ਗਿਆ ਸੀ ਅਤੇ ਮੌਕੇ ਸਾਰਾ ਇਲਾਕਾ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਗਿਆ ਸੀ।ਇਸ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਭਾਈ ਦਿਆ ਸਿੰਘ ਲਹੌਰੀਆ ਜਿੰਦਾਬਾਦ ਦੇ ਨਾਅਰੇ ਵੀ ਲਗਾਏ।
ਇਸ ਮੌਕੇ ਭਾਈ ਲਹੌਰੀਆ ਦੇ ਜੀਵਨ ਬਾਰੇ ਉਹਨਾਂ ਦੇ ਵੱਡੇ ਭਰਾ ਸ.ਗੁਰਨਾਮ ਸਿੰਘ ਨੇ ਦੱਸਿਆ ਕਿ ਦਿਆ ਸਿੰਘ ਬਹੁਤ ਹੀ ਠੰਡੇ ਤੇ ਚੰਗੇ ਸੁਭਾ ਦੇ ਵਿਅਕਤੀ ਸੀ ਉਸਨੇ ਆਪਣੀ ਬੀ.ਏ ਦੀ ਪੜਾਈ ਲਈ ਮਲੇਰਕੋਟਲਾ ਕਾਲਜ ਦੇ ਵਿੱਚ 1983 ਵਿੱਚ ਦਾਖਲਾ ਲਿਆ ਸੀ ਜਿੱਥੇ ਉਸਨੇ ਸਿੱਖ ਸਟੂਡੈਂਟ ਫੈਡਰੇਸ਼ਨ ਵਿੱਚ ਕੰਮ ਕੀਤਾ ਅਤੇ ਫੈਡਰੇਸ਼ਨ ਦਾ ਜਿਲ੍ਹਾ ਪ੍ਰਧਾਨ ਚੁਣਿਆ ਗਿਆ ਇੱਥੋ ਹੀ ਉਸਦੀ ਜਿੰਗਦੀ ਦਾ ਇੱਕ ਹੋਰਸ ਫਰ ਸੁਰੂ ਹੋਇਆ ਪੁਲਿਸ ਨੇ ਉਸਨੂੰ ਫੈਡਰੇਸ਼ਨ ਦਾ ਆਗੂ ਹੋਣ ਕਾਰਕੇ ਹੀ ਤੰਗ ਪ੍ਰੇਸ਼ਾਨ ਕਰਨਾ ਸੁਰੂ ਕਰ ਦਿੱਤਾ ਉਸਨੂੰ ਅਤੇ ਬਿਨ੍ਹਾਂ ਵਝਾ ਕੇਸਾਂ ਵਿੱਚ ਉਲਝਾਇਆ ਅਤੇ ਅੱਤਵਾਦ ਨਾਲ ਸਬੰਧੀ ਹੋਣ ਦੇ ਕੇਸ ਪਾ ਦਿੱਤੇ ਗਏ ਇਸ ਦਿਨ ਤੋਂ ਬਾਅਦ ਦਿਆ ਸਿੰਘ ਮੁੜ ਘਰ ਨਹੀਂ ਪਰਤਿਆ ਅਤੇ ਉਸਨੂੰ ਆਪੀ ਇਹਨਾਂ ਨੇ ਅੱਤਵਾਦੀ ਬਣਾ ਦਿੱਤਾ ਗਿਆ।ਉਹਨਾਂ ਕਿਹਾ ਕਿ ਦਿਆ ਸਿੰਘ ਅੱਤਵਾਦੀ ਨਹੀਂ ਸੀ ਉਸਨੂੰ ਅੱਤਵਾਦੀ ਬਣਾਉਣ ਵਾਲੀ ਪੁਲਿਸ ਹੀ ਹੈ ਅਸੀਂ ਤਾਂ ਉਸਦੇ ਹੱਥ ਵਿੱਚ ਕਦੇ ਕੋਈ ਕਿੱਲ ਵੀ ਨਹੀਂ ਵੇਖਿਆ ਸੀ ਫਿਰ ਹਥਿਆਰ ਤਾਂ ਦੂਰ ਦੀ ਗੱਲ ਹੈ।ਉਹਨਾਂ ਕਿਹਾ ਕਿ ਸਾਡੇ ਸਾਰੇ ਪਰਿਵਾਰ ਨੇ ਬਹੁਤ ਹੀ ਦੁੱਖ ਝੱਲੇ ਹਨ ਮੈਂਨੂੰ ਖੁਦ ਪੁਲਿਸ ਦੀ ਪ੍ਰੇਸ਼ਾਨੀ ਕਾਰਨ ਪੰਜਾਬ ਤੋਂ ਬਾਹਰ ਯੂ.ਪੀ. ਵਿੱਚ ਜਾ ਕੇ ਖੇਤੀ ਬਾੜੀ ਕਰਨੀ ਪਈ ਹੈ।ਉਹਨਾਂ ਦੱਸਿਆ ਕਿ ਭਾਈ ਦਿਆ ਸਿੰਘ ਨੂੰ ਜੁਲਾਈ 1995 ਵਿੱਚ ਅਮਰੀਕਾ ਤੋਂ ਭਾਰਤੀ ਪੁਲਿਸ ਭਾਰਤ ਲਿਆਈ ਸੀ ਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਕੇਸ ਪਾ ਕੇ ਤਿਹਾੜ ਜੇਲ੍ਹੁ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਉਹਨਾਂ ਦੀ ਪਤਨੀ ਬੀਬੀ ਕਮਲਜੀਤ ਕੌਰ ਨੂੰ ਵੀ 8 ਸਾਲ ਦੀ ਸਜਾ ਸੁਣਾ ਕੇ ਜੇਲ੍ਹ ਭੇਜ ਦਿੱਤਾ ਜੋ 2010 ਵਿੱਚ ਰਾਜਸਥਾਨ ਜੇਲ੍ਹ ਤੋਂ ਰਿਹਾਅ ਹੋਏ।ਇਸ ਮੌਕੇ ਭਾਈ ਲਹੌਰੀਆ ਦੀ ਧਰਮਪਤਨੀ ਬੀਬੀ ਕਮਲਜੀਤ ਕੌਰ ਨੇ ਦੱਸਿਆ ਕਿ ਭਾਈ ਦਿਆ ਲਹੌਰੀਆ ਨੇ ਆਪਣੇ ਵੱਲੋਂ ਕੋਈ ਵੀ ਜੁਰਮ ਨਹੀਂ ਕੀਤਾ ਜੇ ਪੁਲਿਸ ਤੇ ਕਾਨੂੰਨ ਦੀ ਗੱਲ ਮੰਨ ਵੀ ਲਈਏ ਤਾਂ ਫਿਰ ਵੀ ਉਹ ਆਪਣੀ ਸਾਰੀ ਸਜਾ ਪੂਰੀ ਕਰ ਚੁੱਕੇ ਹਨ ਅਤੇ ਉਹਨਾਂ ਨੂੰ ਹੁਣ ਭਾਰਤ ਸਰਕਾਰ ਜਾਣ ਬੁੱਝ ਕੇ ਰਿਹਾਅ ਨਹੀਂ ਕਰ ਰਹੀ ਉਹਨਾਂ ਕਿਹਾ ਕਿ ਜਦ ਦੂਸਰੇ ਕੇਸਾਂ ਦੇ ਵਿੱਚ ਸਜਾ ਪੂਰੀ ਕਰਨ ਤੇ ਰਿਹਾਅ ਕੀਤਾ ਜਾਂਦਾ ਹੈ ਫਿਰ ਭਾਈ ਲਹੌਰੀਆ ਤਾਂ 21 ਸਾਲ ਤੋਂ ਬੰਦ ਹਨ ਬਾਕੀਆਂ ਨੂੰ 14 ਸਾਲਾਂ ਬਾਅਦ ਰਿਹਾਅ ਕੀਤਾ ਜਾਂਦਾ ਹੈ ਫਿਰ ਭਾਈ ਲਹੌਰੀਆ ਨਾਲ ਇਹ ਵਿਤਕਰਾ ਕਿਉਂ ?ਉੇਹਨਾਂ ਕਿਹਾ ਕਿ ਭਾਈ ਲਹੌਰੀਆਂ ਤੇ ਪਾਏ ਬਿਨ੍ਹਾਂ ਵਜਾਂ ਕੇਸਾਂ ਤੇ ਉਹਨਾਂ ਦੀ ਸਾਰੀ ਜਮੀਨ ਜਾਇਦਾਦ ਲੱਗ ਚੁੱਕੀ ਹੈ ਤੇ ਉਹਨਾਂ ਦੀ ਬਿਰਧ ਮਾਤਾ ਵੀ ਆਪਣੇ ਪੁੱਤ ਨੂੰ ਉਡੀਕਦੀ ਉਡੀਕਦੀ ਅਕਾਲ ਪੁਰਖ ਦੇ ਚਰਨਾ ਵਿੱਚ ਜਾ ਵਿਰਾਜੀ ਅਤੇ ਉਹਨਾਂ ਨੂੰ ਰਿਹਾਅ ਕਰਨਾ ਤਾਂ ਦੂਰ ਦੀ ਗੱਲ ਬਾਰ ਬਾਰ ਅਪੀਲਾਂ ਕਰਨ ਤੇ ਵੀ ਉਹਨਾਂ ਨੂੰ ਪੰਜਾਬ ਸਿਫਟ ਨਹੀਂ ਕੀਤਾ ਜਾ ਰਿਹਾ।ਉਹਨਾਂ ਕਿਹਾ ਕਿ ਸਮੂਹ ਸਿੱਖ ਸੰਗਤਾਂ ਇਹੀ ਚਾਹੁੰਦੀਆਂ ਹਨ ਕਿ ਭਾਈ ਲਹੌਰੀਆਂ ਨੂੰ ਰਿਹਾਅ ਕੀਤਾ ਜਾਵੇ।ਇਸ ਮੌਕੇ ਸਿਰਮਰਨਜੀਤ ਸਿੰਘ ਮਾਨ ਸ੍ਰੌਮਣੀ ਅਕਾਲੀ ਦਲ ਅਮ੍ਰਿਤਸਰ,ਭਾਈ ਜਸਵੀਰ ਸਿੰਘ ਰੋਡੇ,ਭਾਈ ਕਰਨੈਲ ਸਿੰਘ ਪੰਜੋਲੀ,ਸੁਰਜੀਤ ਸਿੰਘ ਕਾਲਾਬੂਲਾ,ਹਰਦੇਵ ਸਿੰਘ ਪੱਪੂ ਕਲਿਆਣ,ਭਾਈ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ,ਸ੍ਰੋਮਣੀ ਕਮੇਟੀ ਮੈਂਬਰ ਜੈਪਾਲ ਸਿੰਘ ਮੰਡੀਆਂ,ਗੁਰਮੁਖ ਸਿੰਘ ਖਾਲਸਾ,ਬਲਵੀਰ ਸਿੰਘ ਮਹੋਲੀ,ਅਮਰੀਕ ਸਿੰਘ ਈਸੜੂ,ਤਰਲੋਕ ਸਿੰਘ ਡੱਲਾ,ਜੱਸਾ ਮਾਣਕੀ,ਭਾਈ ਸਤਨਾਮ ਸਿੰਘ ਖੰਡੇਵਾਦ,ਭਾਈ ਮੇਜਰ ਸਿੰਘ,ਭਾਈ ਯੋਗਾ ਸਿੰਘ,ਫੌਜਾ ਸਿੰਘ ਢੰਡਾਰੀ ਕਲਾਂ,ਭਾਈ ਮਨਪ੍ਰੀਤ ਸਿੰਘ ਖਾਲਸਾ ਦਿੱਲੀ,ਗੁਰਜੀਵਨ ਸਿੰਘ ਸਰੌਦ,ਜਸਵੰਤ ਸਿੰਘ ਸਾਹੀ,ਪਰਮਿੰਦਰ ਸਿੰਘ ਫੌਜੇਵਾਲ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰ ਸਨ।

Share Button

Leave a Reply

Your email address will not be published. Required fields are marked *