ਭਾਈ ਕੰਗ 9ਵੀਂ ਵਾਰ ਸਰਬਸੰਮਤੀ ਨਾਲ ਕੇਂਦਰੀ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਚੁਣੇ

ss1

ਭਾਈ ਕੰਗ 9ਵੀਂ ਵਾਰ ਸਰਬਸੰਮਤੀ ਨਾਲ ਕੇਂਦਰੀ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਚੁਣੇ
ਮੈਂਬਰ ਪਾਰਲੀਮੈਂਟ ਚੰਦੂਮਾਜਰਾ, ਵਿਧਾਇਕ ਹਰਿੰਦਰਪਾਲ ਸਿੰਘ ਤੇ ਲੋਕਲ ਗੁਰਦੁਆਰਾ ਕਮੇਟੀ ਪ੍ਰਧਾਨਾ ਵੱਲੋਂ ਸਨਮਾਨ

ਰਾਜਪੁਰਾ, 13 ਅਪ੍ਰੈਲ (ਐਚ.ਐਸ.ਸੈਣੀ)-ਇਥੋਂ ਦੇ ਕੇਂਦਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਇਸਤਰੀ ਅਕਾਲੀ ਦਲ ਦੀ ਜ਼ਿਲਾ ਪ੍ਰਧਾਨ ਬੀਬੀ ਬਲਵਿੰਦਰ ਕੌਰ ਚੀਮਾਂ, ਚਰਨਜੀਤ ਸਿੰਘ ਸਲੈਚ, ਵਕੀਲ ਸੁਬੇਗ ਸਿੰਘ ਸੰਧੂ, ਕ੍ਰਿਪਾਲ ਸਿੰਘ ਭੰਗੂ, ਬਲਦੇਵ ਸਿੰਘ ਖੁਰਾਣਾ ਦੀ ਸਾਂਝੀ ਅਗੁਵਾਈ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਕਰਨ ਸਬੰਧੀ ਇਕੱਠ ਰੱਖਿਆ ਗਿਆ। ਜਿਸ ਵਿਚ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ, ਹਲਕਾ ਸਨੌਰ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਨਗਰ ਕੋਂਸਲ ਪ੍ਰਵੀਨ ਛਾਬੜਾ, ਆੜਤੀ ਐਸ਼ੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ, ਹਰਪਾਲ ਸਿੰਘ ਸਰਾਉ, ਤਰਲੋਚਨ ਸਿੰਘ ਚੰਦੂਮਾਜਰਾ ਸਮੇਤ ਹੋਰਨਾ ਸ਼ਖਸ਼ੀਅਤਾਂ ਨੇ ਸਮੂਲੀਅਤ ਕੀਤੀ।
ਇਸ ਇਕੱਠ ਮੌਕੇ ਕੇਂਦਰੀ ਗੁਰਦੁਆਰਾ ਸਿੰਘ ਸਭਾ ਕਮੇਟੀ ਪ੍ਰਧਾਨ ਦੇ ਅਹੁਦੇ ਲਈ ਜਥੇਦਾਰ ਟੋਡਰ ਸਿੰਘ ਵੱਲੋਂ ਭਾਈ ਅਬਰਿੰਦਰ ਸਿੰਘ ਕੰਗ ਦਾ ਨਾਂ ਤਜ਼ਵੀਜ਼ ਕੀਤਾ। ਇਸ ਦੌਰਾਨ ਵਕੀਲ ਸੁਬੇਗ ਸਿੰਘ ਸੰਧੂ ਅਤੇ ਗੁਰਦੁਆਰਾ ਸਾਹਿਬ ਆਹਲੂਵਾਲੀਆ ਪੁਰਾਣਾ ਰਾਜਪੁਰਾ ਦੇ ਪ੍ਰਧਾਨ ਸਰਬਜੀਤ ਸਿੰਘ ਨੇ ਤਾਈਦ ਕੀਤੀ। ਜਿਸ ਤੇ ਕੋਈ ਹੋਰ ਨਾਂ ਦੀ ਤਜ਼ਵੀਜ਼ ਨਾ ਆਉਣ ਤੇ ਭਾਈ ਅਬਰਿੰਦਰ ਸਿੰਘ ਕੰਗ ਨੂੰ ਸਰਬਸੰਮਤੀ ਨਾਲ 9ਵੀਂ ਵਾਰ ਅਗਲੇ ਪੰਜ ਸਾਲਾਂ ਲਈ ਪ੍ਰਧਾਨ ਚੁਣ ਲਿਆ ਗਿਆ। ਇਸ ਦੌਰਾਨ ਪ੍ਰੋ: ਚੰਦੂਮਾਜ਼ਰਾ ਸਮੇਤ ਹੋਰਨਾ ਨੇ ਸੰਗਤਾਂ ਨੂੰ ਵਿਸਾਖ਼ੀ ਦਾ ਸ਼ੁੱਭ ਦਿਹਾੜੇ ਮੋਕੇ ਵਧਾਈਆਂ ਦਿੱਤੀਆਂ। ਉਨਾਂ ਕਿਹਾ ਕਿ ਭਾਈ ਕੰਗ ਲੰਘੇ 19 ਸਾਲਾਂ ਤੋਂ ਗੁਰੂਘਰ ਦੀ ਨਿਸਵਾਰਥ ਸੇਵਾ ਕਰਦੇ ਆ ਰਹੇ ਹਨ। ਇਸ ਮੋਕੇ ਸ਼ਹਿਰ ਅਤੇ ਪਿੰਡਾਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨਾਂ ਵੱਲੋਂ ਭਾਈ ਕੰਗ ਨੂੰ ਸਿਰੋਪਾਉ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਇਸਤਰੀ ਅਕਾਲੀ ਦਲ ਦੀ ਕੌਂਸਲਰ ਕਰਨਵੀਰ ਸਿੰਘ ਕੰਗ, ਹਰਦੇਵ ਸਿੰਘ ਕੰਡੇਵਾਲਾ, ਪ੍ਰਿੰਸੀਪਲ ਕੁਲਵੰਤ ਸਿੰਘ, ਖਜਾਨ ਸਿੰਘ ਲਾਲੀ, ਗੁਰਦੇਵ ਸਿੰਘ ਢਿੱਲੋਂ, ਸੁਖਦੇਵ ਸਿੰਘ ਵਿਰਕ, ਦਤਾਰ ਸਿੰਘ ਭਾਟੀਆ ਸਮੇਤ ਇਲਾਕੇ ਦੀ ਸੰਗਤ ਹਾਜਰ ਸੀ।

Share Button

Leave a Reply

Your email address will not be published. Required fields are marked *