ਭਾਈਦੇਸੇ ਚ ਆਈਡੀਬੀਆਈ ਬੈਂਕ ਨੇ ਕਿਸਾਨ ਦਿਵਸ ਮਨਾਇਆ

ਭਾਈਦੇਸੇ ਚ ਆਈਡੀਬੀਆਈ ਬੈਂਕ ਨੇ ਕਿਸਾਨ ਦਿਵਸ ਮਨਾਇਆ
ਕਿਸਾਨਾਂ ਨੂੰ ਫਸਲਾਂ ਅਤੇ ਬੈਂਕ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ

ਮਾਨਸਾ 23 ਦਸੰਬਰ(ਗੁਰਜੀਤ ਸ਼ੀਂਹ) ਭਾਰਤ ਸਰਕਾਰ ਦੇ ਹੁਕਮਾਂ ਸਦਕਾ ਪਿੰਡ ਭਾਈਦੇਸਾ ਵਿਖੇ ਆਈ ਡੀ ਬੀ ਆਈ ਬੈਂਕ ਦੀ ਬ੍ਰਾਂਚ ਵੱਲੋ ਭਾਰਤ ਦੇ ਮਹਰੂਮ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਜੀ ਦੀ ਯਾਦ ਚ ਕਿਸਾਨ ਦਿਵਸ ਮਨਾਇਆ ਗਿਆ।ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਖੋਖਰ ਖੁਰਦ ਦੇ ਡਾ.ਜੀ ਪੀ ਐਸ ਸੋਢੀ ਅਤੇ ਸੀ ਐਮ ਡੀ ਕਿਸ਼ੋਰ ਕਨਾਵਤ ਉਚੇਚੇ ਤੌਰ ਤੇ ਪੁੱਜੇ।ਇਸ ਮੌਕੇ ਉਹਨਾਂ ਕਿਸਾਨਾਂ ਨੂੰ ਕਣਕ ਦੀ ਫਸਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਉਹਨਾਂ ਕਿਸਾਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਭਾਰਤ ਸਰਕਾਰ ਦੀਆਂ ਸਕੀਮਾਂ ਬਾਰੇ ਅਤੇ ਔਰਤਾਂ ਨੂੰ ਸਵੈ ਰੁਜਗਾਰ ਪੈਦਾ ਕਰਨ ਬਾਰੇ ਵੀ ਜਾਣੂੰ ਕਰਵਾਇਆ।ਇਸ ਮੌਕੇ ਬ੍ਰਾਂਚ ਦੇ ਸ਼੍ਰੀ ਅਮਰਦੀਪ ਸਿੰਘ ਅਤੇ ਲੋਨ ਅਫਸਰ ਵਿਜੇ ਕੁਮਾਰ ਨੇ ਆਈ ਡੀ ਬੀ ਆਈ ਬੈਂਕ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਗੁਰਪ੍ਰੀਤ ਸਿੰਘ ਝੰਡੂਕੇ ,ਸੁਖਦੇਵ ਸਿੰਘ ਭੈਣੀਬਾਘਾ ,ਰਾਜਪਾਲ ਨਰਸਰੀ ਵਾਲੇ ,ਮਾਸਟਰ ਗੁਰਦੀਪ ਮਾਨਸਾ ,ਗੁਰਪ੍ਰੀਤ ਮਾਖਾ ,ਜਸਵੀਰ ਮਾਖਾ ,ਵਿਸ਼ਵਦੀਪ ਮਾਨਸਾ ,ਸਾਬਕਾ ਸਰਪੰਚ ਮਨਜੀਤ ਸਿੰਘ ਚੋਟੀਆਂ ਆਦਿ ਵੱਡੀ ਗਿਣਤੀ ਚ ਕਿਸਾਨ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: