ਭਦੌੜ ਵਿੱਚ ਚੋਰਾਂ ਦੇ ਹੌਂਸਲੇ ਬੁਲੰਦ, ਨਹੀਂ ਰੁਕ ਰਹੀਆਂ ਵਾਰਦਾਤਾਂ

ss1

ਭਦੌੜ ਵਿੱਚ ਚੋਰਾਂ ਦੇ ਹੌਂਸਲੇ ਬੁਲੰਦ, ਨਹੀਂ ਰੁਕ ਰਹੀਆਂ ਵਾਰਦਾਤਾਂ

vikrant-bansal-2ਭਦੌੜ 12 ਅਕਤੂਬਰ (ਵਿਕਰਾਂਤ ਬਾਂਸਲ) ਸਥਾਨਕ ਸ਼ਹਿਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਚੋਰਾਂ ਵੱਲੋਂ ਲਗਾਤਰ ਬਿਨਾਂ ਕਿਸੇ ਡਰ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਕਰਕੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਬੀਤੀ ਸ਼ਾਮ ਵੀ ਲੁੱਟ-ਖੋਹਾਂ ਕਰਨ ਵਾਲਿਆਂ ਵੱਲੋਂ ਆਪਣੀਆਂ ਕਾਰਵਾਈਆਂ ਨੂੰ ਅੱਗੇ ਤੋਰਦਿਆਂ ਸਥਾਨਕ ਥਾਣਾ-ਹਸਪਤਾਲ ਰੋਡ ‘ਤੇ ਮੋਟਰਸਾਇਕਲ ਸਵਾਰ ਪਤੀ-ਪਤਨੀ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਕਰੀਬ 7 ਵਜੇ ਸਥਾਨਕ ਥਾਣਾ-ਹਸਪਤਾਲ ਰੋਡ ਉਪਰ ਪੀ.ਐਮ.ਡੀ. ਸਕੂਲ ਨੇੜੇ ਗਗਨਦੀਪ ਸਿੰਗਲਾ ਪੁੱਤਰ ਜਨਕ ਰਾਜ ਨਿਵਾਸੀ ਭਦੌੜ ਮੋਟਰਸਾਇਕਲ ਉਪਰ ਬੱਸ ਸਟੈਂਡ ਭਦੌੜ ਦੀ ਤਰਫੋਂ ਆਪਣੀ ਪਤਨੀ ਰੀਟਾ ਰਾਣੀ ਨਾਲ ਆ ਰਿਹਾ ਸੀ ਤਾਂ ਪੀ.ਐਮ.ਡੀ. ਸਕੂਲ ਕੋਲ ਪਿੱਛਾ ਕਰ ਰਹੇ ਇੱਕ ਅਣਪਛਾਤੇ ਮੋਟਰਸਾਇਕਲ ਸਵਾਰ ਨੇ ਉਸਦੀ ਪਤਨੀ ਕੋਲੋਂ ਉਸਦਾ ਪਰਸ ਖੋਹ ਲਿਆ ਅਤੇ ਮੋਟਰਸਾਇਕਲ ਉਪਰ ਹੀ ਫ਼ਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਗਨਦੀਪ ਸਿੰਗਲਾ ਨੇ ਦੱਸਿਆ ਕਿ ਮੇਰੀ ਪਤਨੀ ਬਰਨਾਲਾ ਤੋਂ ਬੱਸ ‘ਤੇ ਆ ਰਹੀ ਸੀ ਤਾਂ ਮੈਂ ਆਪਣੀ ਪਤਨੀ ਨੂੰ ਮੋਟਰਸਾਇਕਲ ਉਪਰ ਤਿੰਨਕੋਨੀ ਭਦੌੜ ਤੋਂ ਲੈ ਕੇ ਆ ਰਿਹਾ ਸੀ ਤਾਂ ਸਥਾਨਕ ਪੀ.ਐਮ.ਡੀ ਸਕੂਲ ਕੋਲ ਪਿੱਛੇ ਤੋਂ ਮੋਟਰਸਾਇਕਲ ਉਪਰ ਸਾਡਾ ਪਿੱਛਾ ਕਰ ਰਹੇ ਨੌਜਵਾਨ ਨੇ ਮੇਰੀ ਪਤਨੀ ਤੋਂ ਉਸਦਾ ਪਰਸ ਖੋਹ ਲਿਆ, ਜਦੋਂ ਮੇਰੀ ਪਤਨੀ ਨੇ ਰੌਲਾ ਪਾਇਆ ਤਾਂ ਮੈਂ ਉਕਤ ਅਣਪਛਾਤੇ ਨੌਜਵਾਨ ਦਾ ਮੋਟਰਸਾਇਕਲ ਉਪਰ ਪਿੱਛਾ ਕੀਤਾ ਤਾਂ ਉਹ ਪੱਥਰਾਂ ਵਾਲੀ ਰੋਡ ਤੋਂ ਹੁੰਦਾ ਹੋਇਆ ਸਥਾਨਕ ਵਿਧਾਤਾ ਰੋਡ ‘ਤੇ ਜਾ ਕੇ ਗਾਇਬ ਹੋ ਗਿਆ। ਗਗਨਦੀਪ ਸਿੰਗਲਾ ਨੇ ਦੱਸਿਆ ਕਿ ਪਰਸ ਵਿੱਚ ਇੱਕ ਮੋਬਾਇਲ ਅਤੇ ਕਰੀਬ 7000 ਰੁਪਏ ਸਨ। ਉਹਨਾਂ ਅੱਗੇ ਦੱਸਿਆ ਕਿ ਉਹਨਾਂ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਉਕਤ ਘਟਨਾ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਭਦੌੜ ਰਜਬਾਹੇ ਦੇ ਜੰਗੀਆਣੇ ਵਾਲੇ ਪੁਲ ਕੋਲ ਖਾਲੀ ਪਰਸ ਅਤੇ ਮੋਬਾਇਲ ਸੁੱਟ ਗਿਆ ਸੀ। ਇਸ ਘਟਨਾ ਉਪਰੰਤ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *