Wed. Apr 24th, 2019

ਭਦੌੜ ਰੈਲੀ ਵਿੱਚ ਅਕਾਲੀ-ਭਾਜਪਾ ਅਤੇ ਕਾਂਗਰਸ ‘ਤੇ ਜੰਮ ਕੇ ਬਰਸੇ ਸਾਂਸਦ ਭਗਵੰਤ ਮਾਨ

ਭਦੌੜ ਰੈਲੀ ਵਿੱਚ ਅਕਾਲੀ-ਭਾਜਪਾ ਅਤੇ ਕਾਂਗਰਸ ‘ਤੇ ਜੰਮ ਕੇ ਬਰਸੇ ਸਾਂਸਦ ਭਗਵੰਤ ਮਾਨ
‘ਆਪ’ ਪੰਜਾਬ ਇਨਕਲਾਬ ਰੈਲੀ ਵਿੱਚ ਉਮੜੇ ਜਨ-ਸੈਲਾਬ ਨੇ ਉਡਾਈ ਵਿਰੋਧੀਆਂ ਦੀ ਨੀਂਦ
ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਤੇ ਕੀਤੀ ਵਿਅੰਗਮਈ ਟਕੋਰ

ਭਦੌੜ 21 ਦਸੰਬਰ (ਵਿਕਰਾਂਤ ਬਾਂਸਲ) ਹਲਕੇ ਭਦੌੜ ਵਿਚ ਪੰਜਾਬ ਇਨਕਲਾਬ ਰੈਲੀ ਤਹਿਤ ‘ਆਪ’ ਉਮੀਦਵਾਰ ਪਿਰਮਲ ਸਿੰਘ ਧੌਲਾ ਦੇ ਹੱਕ ਵਿੱਚ ਲੋਕਾਂ ਦੇ ਉਮੜੇ ਭਾਰੀ ਇਕੱਠ ਨੂੰ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੁਆਰਾ ਸੰਬੋਧਨ ਕੀਤਾ ਗਿਆ, ਇਹ ਜਨ ਸਭਾ ਉਸ ਵਕਤ ਰੈਲੀ ਦਾ ਰੂਪ ਧਾਰਨ ਕਰ ਗਈ ਜਦੋਂ ਇਲਾਕੇ ਦੇ ਹਜਾਰਾਂ ਨੌਜਵਾਨ, ਮਰਦ ਅਤੇ ਔਰਤਾਂ ਵੱਡੀ ਗਿਣਤੀ ਵਿੱਚ ਆਪ ਮੁਹਾਰੇ ਸਾਂਸਦ ਭਗਵੰਤ ਮਾਨ ਨੂੰ ਸੁਣਨ ਲਈ ਹੁੰਮ-ਹੁੰਮਾ ਕੇ ਪਹੁੰਚੇ ਰੈਲੀ ਵਿਚ ਮਾਨ ਵਿਰੋਧੀ ਧਿਰਾਂ ਕਾਂਗਰਸ ਅਤੇ ਅਕਾਲੀ ਦਲ ‘ਤੇ ਜੋਰਦਾਰ ਤਰੀਕੇ ਨਾਲ ਵਰਸੇ । ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਸਰਕਾਰ ਪੁਰਾਣੀ ਆਟਾ ਪੀਹਣ ਵਾਲੀ ਚੱਕੀ ਵਾਂਗ ਹਨ ਜਿਸ ਦੇ ਦੋ ਚੱਕੇ ਹੁੰਦੇ ਹਨ ਜਿਹੜਾ ਜਿੱਤ ਜਾਂਦਾ ਹੈ ਉਹ ਚਲਦਾ ਰਹਿੰਦਾ ਹੈ ਅਤੇ ਜਿਹੜਾ ਹਾਰ ਜਾਂਦਾ ਹੈ ਉਹ ਖੜ ਜਾਂਦਾ ਹੈ ਤੇ ਆਮ ਲੋਕਾ ਨੂੰ ਦਾਣਿਆਂ ਦੇ ਵਾਂਗ ਪੀਸਿਆ ਜਾ ਰਿਹਾ ਹੈ ਮਾਨ ਨੇ ਕਿਹਾ ਕਿ ਪੰਜਾਬ ਵਿਚ ਬੇਰੁਜ਼ਗਾਰੀ ਕਾਫੀ ਹੱਦ ਤੱਕ ਵੱਧ ਗਈ ਜਿਸ ਨੂੰ ਮਿਟਾਉਣ ਲਈ ਅਕਾਲੀ-ਭਾਜਪਾ ਸਰਕਾਰ ਨੇ ਬੇਰੁਜ਼ਗਾਰਾ ਦੇ ਵਿਹਲੇ ਬੈਠਣ ਲਈ ਟੇਬਲ ਵੰਡੇ ਜਾ ਰਹੇ ਹਨ ਅਤੇ ਹੁਣ ਕੁਝ ਦਿਨਾਂ ਤੱਕ ਖੇਡਣ ਵਾਲੇ ‘ਬਾਦਲ’ ਤਾਸ਼ ਵੰਡਣ ਦੀ ਤਿਆਰੀ ਹੈ ਤਾਂ ਜੋ ਲੋਕਾਂ ਨੂੰ ਉੱਪਰ ਨਾ ਉੱਠਣ ਦਿੱਤਾ ਜਾ ਸਕੇ। ਬੇਰੁਜ਼ਗਾਰ ਈ.ਟੀ.ਟੀ./ਟੈਟ ਪਾਸ ਅਧਿਆਪਕਾਂ ਦੀ ਗੱਲ ਕਰਦਿਆਂ ਹੋਇਆਂ ਉਹਨਾ ਲੋਕਾ ਨੂੰ ਦੱਸਿਆਂ ਕਿ ਨੌਜਵਾਨ ਟੈਟ ਦਾ ਪੇਪਰ ਪਾਸ ਕਰ ਕੇ ਪਾਣੀ ਦੀਆਂ ਟੈਕੀਆਂ ‘ਤੇ ਬੈਠੇ ਆਪਣੇ ਹੱਕ ਮੰਗ ਰਹੇ ਹਨ, ਸਰਕਾਰ ਨੇ ਉਹਨਾਂ ਨੂੰ ਮਾਰਨ ਲਈ ਬਿਜਲੀ ਤੇ ਪਾਣੀ ਬੰਦ ਕਰ ਦਿੱਤਾ ਇਕ ਵੀ ਈ.ਟੀ.ਟੀ. ਟੀਚਰਾਂ ਦੀ ਭਰਤੀ ਨਹੀਂ ਕੀਤੀ। ਬੇਰੁਜ਼ਗਾਰ ਲਾਈਨਮੈਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਸਰਕਾਰ ਨੇ ਦਸ ਸਾਲਾਂ ਤੋਂ ਡੰਡਿਆਂ ਨਾਲ ਹੀ ਸੇਵਾ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਤੁਹਾਡਾ ਤਾਂ ਐਮ.ਐਲ.ਏ. ਦਾ ਉਮੀਦਵਾਰ ਖੁਦ ਬੇਰੁਜਗਾਰ ਲਾਇਨਮੈਨ ਯੂਨੀਅਨ ਦਾ ਪ੍ਰਧਾਨ ਹੈ, ਉਹਨਾਂ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਹਮੇਸ਼ਾ ਆਪਣੇ ਧੀਆਂ-ਪੁੱਤਰਾਂ ਨੂੰ ਟਿਕਟਾਂ ਨਾਲ ਨਿਵਾਜਿਆ ਹੈ ਪ੍ਰੰਤੂ ਇਕਲੌਤੀ ‘ਆਪ’ ਅਜਿਹੀ ਪਾਰਟੀ ਹੈ ਜੋ ਗਰੀਬ ਘਰਾਂ ਦੇ ਬੇਰੁਜ਼ਗਾਰ ਧੀਆਂ-ਪੁੱਤਾਂ ਨੂੰ ਟਿਕਟਾਂ ਦੇ ਰਹੀ ਹੈ, ਜਿਸਦੀ ਸਭ ਤੋਂ ਵੱਡੀ ਉਦਹਾਰਨ ਹੈ ਭਦੌੜ ਤੋਂ ਆਪ ਉਮੀਦਵਾਰ ਪਿਰਮਲ ਸਿੰਘ ਧੌਲਾ ਮਾਨ ਨੇ ਉਪ ਮੁੱਖ ਮੰਤਰੀ ਤੇ ਵਿਅੰਗਮਈ ਟਕੋਰ ਕਰਦਿਆਂ ਕਿਹਾ ਕਿ ਅਕਾਲੀਆ ਦੁਆਰਾ ਜਲ ਬੱਸਾ ਤੇ ਮੰਗਲ ਗ੍ਰਹਿ ਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਜਿਹਨਾ ਦਾ ਆਮ ਜਨ ਜੀਵਨ ਨਾਲ ਕੋਈ ਸਬੰਧ ਨਹੀਂ ਉਹਨਾਂ ਅੱਗੇ ਕਿਹਾ ਕਿ ਲੋਕਾ ਨੇ ਮੈਨੂੰ ਐਮ.ਪੀ. ਬਣਾ ਕੇ ਪਾਰਲੀਮੈਂਟ ਵਿਚ ਭੇਜਿਆ ਸੀ ਤੇ ਮੈ ਪਾਰਲੀਮੈਟ ਦੀ ਵੀਡੀਓ ਉਹਨਾਂ ਆਮ ਲੋਕਾ ਨਾਲ ਸ਼ੇਅਰ ਕਰਨ ਵਾਸਤੇ ਹੀ ਬਣਾਈ ਸੀ ਜਿਸ ਤੇ ਹੁਣ ਲੀਡਰ ਕਹਿਣ ਲੱਗ ਗਏ ਦੇਸ਼ ਦੀ ਸੁਰੱਖਿਆ ਖਤਰੇ ਵਿਚ ਪੈ ਗਈ ਪਰ ਜਦੋਂ ਪਾਕਿਸਤਾਨੀਆਂ ਤੇ ਚੀਨ ਵਾਲਿਆਂ ਨੂੰ ਜਹਾਜਾਂ ਵਿਚ ਬਿਠਾ ਕੇ ਦੇਸ਼ ਵਿਚ ਘੁਮਾਇਆਂ ਜਾਂਦਾ ਹੈ ਕਿ ਉਦੋਂ ਦੇਸ਼ ਨੂੰ ਖਤਰਾ ਨਹੀਂ ਹੋਇਆਂ ਇਸ ਮੌਕੇ ਆਪ ਦੇ ਵਲੰਟੀਅਰਾਂ ਕੀਰਤ ਸਿੰਗਲਾ, ਗੋਰਾ ਭਦੌੜ, ਡਾ. ਬਲਵੀਰ ਠੰਡੂ, ਮੈਡਮ ਜਸਵੰਤ ਕੌਰ, ਗੱਗਾ ਜੰਗੀਆਣਾ, ਲਾਭ ਸਿੰਘ ਉੱਗੋਕੇ, ਦਵਿੰਦਰ ਬੀਹਲਾ, ਮਿੰਟੂ ਸਿੰਘ, ਰਮਨ ਸਿੰਗਲਾ ਨੇ ਵੀ ਸੰਬੋਧਨ ਕੀਤਾ। ਇਸ ਜਨ ਸਭਾ ਵਿੱਚ ਲੋਕਾ ਦਾ ਜੋਸ਼ ਦੇਖਦਿਆਂ ਹੀ ਬਣਦਾ ਸੀ ਇਹੋ ਜਿਹਾ ਜਾਪ ਰਿਹਾ ਸੀ ਕਿ ਲੋਕਾ ਨੇ ਹੁਣ ਪ੍ਰਣ ਬਣਾ ਲਿਆ ਹੈ ਉਹ ਸਿਰਫ ਤੇ ਸਿਰਫ ਨਵੀਂ ਸਰਕਾਰ ਬਣਦਿਆ ਦੇਖਣਾ ਚਾਹੁੰਦੇ ਹਨ ਇਕੱਠ ਇੰਨਾ ਹੋ ਗਿਆ ਜਿੱਥੇ ਵੀ ਲੋਕਾ ਨੰ ਜਗਾ ਮਿਲੀ ਆਸ ਪਾਸ ਦੇ ਚੁਬਾਰਿਆਂ, ਟਰੱਕਾਂ ਤੇ ਚੜ ਕੇ ਲੋਕਾ ਨੇ ਭਗਵੰਤ ਮਾਨ ਦੇ ਵਿਚਾਰ ਸੁਣੇ। ਇਸ ਮੌਕੇ ਆਪ ਸਰਕਲ ਇੰਚਾਰਜ ਸੁਖਚੈਨ ਸਿੰਘ ਚੈਨਾ ਅਤੇ ਕੀਰਤ ਸਿੰਗਲਾ, ਕੁਲਵਿੰਦਰ ਧਾਲੀਵਾਲ, ਗੁਰਜੀਤ ਬੁੱਟਰ, ਹਰਦੀਪ ਬੁੱਟਰ, ਸੁਖਦੀਪ ਸੋਹੀ, ਰੇਸ਼ਮ ਜੰਗੀਆਣਾ, ਕੁਲਵਿੰਦਰ ਚੱਠਾ, ਮੁਨੀਸ਼ ਗਰਗ ਤਪਾ, ਤਲਵਿੰਦਰ ਸ਼ਹਿਣਾ, ਕਾਕਾ ਭਲੇਰੀਆ, ਅਮਨਦੀਪ ਦੀਪਾ, ਜਸਪ੍ਰੀਤ ਰੰਧਾਵਾ, ਟੀਟਾ ਸਿੱਧੂ, ਕਾਲਾ ਸਿੰਘ, ਹਰਪ੍ਰੀਤ ਸਿੰਘ, ਅਮਰੀਕ ਸਿੱਧੂ, ਜਗਰਾਜ ਰਾਜੂ, ਬੀਬੀ ਮਹਿਮ, ਸੁਰਜੀਤ ਸਿੰਘ, ਹੇਮ ਰਾਜ ਸ਼ਰਮਾਂ, ਪਰਵੀਨ ਪੀਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ, ਮਰਦ ਅਤੇ ਔਰਤਾਂ ਹਾਜ਼ਰ ਰਹੇ।

Share Button

Leave a Reply

Your email address will not be published. Required fields are marked *

%d bloggers like this: