Wed. Apr 24th, 2019

ਭਗਵੰਤ ਮਾਨ ਅੱਜ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਚੋਹਾਨ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ

ਭਗਵੰਤ ਮਾਨ ਅੱਜ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਚੋਹਾਨ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ

download-1ਜੰਡਿਆਲਾ ਗੁਰੂ 18 ਅਕਤੂਬਰ (ਵਰਿੰਦਰ ਸਿੰਘ) :- ਹਲਕਾ ਜੰਡਿਆਲਾ ਗੁਰੂ ਦੇ ਪਿੰਡ ਚੋਹਾਨ ਵਿਖੇ ਅੱਜ 19 ਅਕਤੂਬਰ ਨੂੰ ਆਮ ਆਦਮੀ ਪਾਰਟੀ ਦੀ ਹੋਣ ਵਾਲੀ ਰੈਲੀ ਜਿਸ ਨੂੰ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਸੰਬੋਧਨ ਕਰਨਗੇ ਇੱਕ ਮੀਲ ਪੱਥਰ ਸਾਬਤ ਹੋਵੇਗੀ।ਇਹ ਵਿਚਾਰ ਹਲਕਾ ਜੰਡਿਆਲਾ ਗੁਰੂ ਦੇ ਸਰਕਲ ਇੰਚਾਰਜ ਸਰਬਜੀਤ ਸਿੰਘ ਡਿੰਪੀ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ।ਡਿੰਪੀ ਨੇ ਕਿਹਾ ਕਿ ਹਲਕਾ ਜੰਡਿਆਲਾ ਗੁਰੂ ਤੋ ਆਮ ਆਦਮੀ ਪਾਰਟੀ ਅਕਾਲੀ ਭਾਜਪਾ ਤੇ ਕਾਂਗਰਸ ਦੇ ਉਮੀਦਵਾਰ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਦੇ ਝੰਡੇ ਗੱਡੇਗੀ।ਆਪ ਆਗੂ ਨਰੇਸ਼ ਪਾਠਕ ਨੇ ਕਿਹਾ ਕਿ ਕਿ ਉਹ ਕੱਲ ਦੀ ਹੋਣ ਵਾਲੀ ਰੈਲੀ ਲਈ ਆਪਣੇ ਵਰਕਰਾਂ ਨੂੰ ਘਰ ਘਰ ਜਾ ਕੇ ਲਾਮਬੰਦ ਕਰ ਰਹੇ ਹਨ ।ਉਹਨਾ ਕਿਹਾ ਕਿ ਪਾਰਟੀ ਵਰਕਰਾਂ ਵਿੱਚ ਕੱਲ ਹੋਣ ਵਾਲੀ ਰੈਲੀ ਨੁੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਪੰਜਾਬ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਨੂੰ ਜਲਦੀ ਚੱਲਦਾ ਕਰਕੇ ਉਹ ਪੰਜਾਬ ਵਿੱਚ “ਆਪ” ਦੀ ਸਰਕਾਰ ਲਿਆਉਣਾ ਚਹੁੰਦੇ ਹਨ।ਹਲਕਾ ਜੰਡਿਆਲਾ ਗੁਰੂ ਤੋ ਮਹਿਲਾ ਵਿੰਗ ਦੀ ਇੰਚਾਰਜ ਬੀਬੀ ਵੀਰ ਕੌਰ ਨੇ ਕਿਹਾ ਕਿ ਹਲਕੇ ਦੀਆਂ ਔਰਤਾਂ ਵਿੱਚ ਵੀ ਰੈਲੀ ਪ੍ਰਤੀ ਭਾਰੀ ਉਤਸ਼ਾਹ ਵੇਖਣ ਨੁੰ ਮਿਲ ਰਿਹਾ ਹੈ ਉਹ ਚਹੁੰਦੀਆਂ ਹਨ ਕਿ ਪੰਜਾਬ ਵਿੱਚ ਨਸ਼ੇ ਦੇ ਕਾਰੋਬਾਰ ਵਿੱਚ ਲਿਪਤ ਅਕਾਲੀ ਭਾਜਪਾ ਦੀ ਸਰਕਾਰ ਜਿੰਨੀ ਜਲਦੀ ਹਟੇਗੀ ਉਹਨਾ ਹੀ ਪੰਜਾਬ ਵਾਸੀਆਂ ਲਈ ਚੰਗਾ ਹੋਵੇਗਾ ਤੇ “ਆਪ”ਦੀ ਸਰਕਾਰ ਆਉਣ ਨਾਲ ਪੰਜਾਬ ਵਿੱਚੋ ਨਸ਼ਿਆ ਅਤੇ ਭ੍ਰਿਸ਼ਟਾਚਾਰ ਨੂੰ ਠੱਲ ਪਵੇਗੀ।ਉਹਨਾ ਕਿਹਾ ਕਿ ਨੌਂਜਵਾਨਾਂ ਦੀਆਂ ਮਾਂਵਾਂ,ਭੈਣਾ ਦੀ ਇਹੋ ਪੁਕਾਰ ਹੈ ਕਿ ਪੰਜਾਬ ਵਿੱਚੋ ਛੇਤੀ ਨਸ਼ੇ ਖਤਮ ਹੋਣ।ਇਸ ਮੌਕੇ ਸਵਰਨ ਸਿੰਘ ਜੋਨ ਮੈਂਬਰ ਕਿਸਾਨ ਵਿੰਗ ਗਹਿਰੀ ਮੰਡੀ,ਸ਼ਨੇਖ ਸਿੰਘ ਸਰਕਲ ਇੰਚਾਰਜ ਗਹਿਰੀ ਮੰਡੀ,ਬੁੱਧ ਸਿੰਘ ਰਾਣਾਕਾਲਾ ਸਰਕਲ ਇੰਚਾਰਜ ਧਾਰੜ,ਮਾਸਟਰ ਰਘਬੀਰ ਸਿੰਘ ਜੋਨ ਮੈਂਬਰ ਐਸ ਸੀ ਵਿੰਗ,ਅਜੈਬ ਸਿੰਘ ਧੀਰੇਕੋਟ,ਕਸ਼ਮੀਰ ਸਿੰਘ ਠੇਕੇਦਾਰ,ਬਲਵਿੰਦਰ ਸਿੰਘ ਕੰਗ,ਹਰਮਿੰਦਰ ਸਿੰਘ ਜੌਹਲ ਅਤੇ ਹੋਰ ਬਹੁਤ ਸਾਰੇ ਪਾਰਟੀ ਵਲੰਟੀਅਰ ਸ਼ਾਮਲ ਸਨ।

Share Button

Leave a Reply

Your email address will not be published. Required fields are marked *

%d bloggers like this: