Fri. Apr 26th, 2019

ਭਗਵਾਨ ਵਾਲਮੀਕ ਦੇ ਪ੍ਰਕਾਸ ਉਤਸਵ ਨੂੰ ਸਮਰਪਿਤ ਵਿਸਾਲ ਸੋਭਾ ਯਾਤਰਾ ਕੱਢੀ

ਭਗਵਾਨ ਵਾਲਮੀਕ ਦੇ ਪ੍ਰਕਾਸ ਉਤਸਵ ਨੂੰ ਸਮਰਪਿਤ ਵਿਸਾਲ ਸੋਭਾ ਯਾਤਰਾ ਕੱਢੀ
ਸੋਭਾ ਯਾਤਰਾ ਵਿੱਚ ਸਜਾਈਆਂ ਸੁੰਦਰ ਝਾਕੀਆਂ ਨੇ ਲੋਕਾਂ ਦਾ ਮਨ ਮੋਹਿਆ

29mk01-sobha-ytara-copyਮਹਿਲ ਕਲਾਂ 29 ਅਕਤੂਬਰ (ਗੁਰਭਿੰਦਰ ਗੁਰੀ) -ਡਾ ਬੀ ਆਰ ਅੰਬੇਦਕਰ ਯੂਥ ਫੈਡਰੇਸ਼ਨ ਪੰਜਾਬ ਵੱਲੋਂ ਭਗਵਾਨ ਵਾਲਮੀਕ ਜੀ ਦੇ ਪ੍ਰਕਾਸ ਉਤਸਵ ਨੂੰ ਸਮਰਪਿਤ ਵਿਸਾਲ ਸੋਭਾ ਯਾਤਰਾ ਵਾਲਮੀਕ ਮੰਦਰ ਛੀਨੀਵਾਲ ਰੋਡ ਮਹਿਲ ਕਲਾਂ ਤੋਂ ਸ਼ੁਰੂ ਹੋੋ ਕੇ ਪਿੰਡ ਮਹਿਲ ਖੁਰਦ,ਗੰਗੋਹਰ,ਨਿਹਾਲੂਵਾਲ,ਪੰਡੋਰੀ ਅਤੇ ਕੁਤਬਾ-ਬਾਹਮਣੀਆਂ ਵਿਖੇ ਜਾ ਕੇ ਸਮਾਪਤ ਹੋਈ। ਸੋਭਾ ਯਾਤਰਾ ਦੀ ਸਮਾਪਤੀ ਤੋਂ ਪਿੰਡ ਬਾਹਮਣੀਆਂ ਵਿਖੇ ਪੰਜਾਬੀ ਨਾਮਵਰ ਫੋਕ ਸਿੰਗਰ ਬਲਵਿੰਦਰ ਰਸੀਲਾ ਵੱਲੋਂ ਭਗਵਾਨ ਵਾਲਮੀਕ ਜੀ ਨਾਲ ਸਬੰਧਿਤ ਭਜਨ ਗਾ ਕੇ ਸਾਰੀ ਰਾਤ ਸੰਗਤਾਂ ਨੂੰ ਕੀਲੀ ਰੱਖਿਆ। ਇਸ ਸੋਭਾ ਯਾਤਰਾ ਦੇ ਸ਼ੁਰੂ ਹੋਣ ਸਮੇਂ ਮਹਿਲ ਕਲਾਂ ਵਿਖੇ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਿੰਕਾ ਕੁਤਬਾ ਅਤੇ ਸੂਬਾ ਮੀਤ ਪ੍ਰਧਾਨ ਸੁੰਦਰਪਾਲ ਨੂੰ ਦੁਸਹਿਰਾ ਕਮੇਟੀ ਦੇ ਆਗੂ ਗੁਰਸੇਵਕ ਸਿੰਘ ਸਹੋਤਾ ਦੀ ਅਗਵਾਈ ਵਿੱਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਰਮਾਇਣ ਨੂੰ ਸੁੰਦਰ ਪਾਲਕੀ ਵਿੱਚ ਸਜਾਂ ਕੇ ਭਗਵਾਨ ਵਾਲਮੀਕ, ਸਿਵ ਪਾਰਵਤੀ, ਸ੍ਰੀ ਰਾਧਾ ਕ੍ਰਿਸਨ ਦੀਆ ਸੁੰਦਰ ਝਾਕੀਆਂ ਸਜਾਈਆਂ ਗਈਆ। ਇਸ ਮੌਕੇ ਫੈਡਰੇਸ਼ਨ ਦੇ ਪ੍ਰਧਾਨ ਰਿੰਕਾ ਕੁਤਬਾ,ਮੀਤ ਪ੍ਰਧਾਨ ਸੁੰਦਰਪਾਲ,ਦੁਸਹਿਰਾ ਕਮੇਟੀ ਦੇ ਆਗੂ ਗੁਰਸੇਵਕ ਸਿੰਘ ਸਹੋਤਾ ,ਮਨਪ੍ਰੀਤ ਸਿੰਘ ਮਨੀ ਸਹੋਤਾ,ਗਗਨਦੀਪ ਸਿੰਘ ਗੱਗੂ ,ਬੇਅੰਤ ਸਹੋਤਾ ਵੱਲੋਂ ਇਸ ਸੋਭਾ ਯਾਤਰਾ ਵਿੱਚ ਪੁੱਜੀਆਂ ਸੰਗਤਾਂ ਅਤੇ ਸਹਿਯੋਗ ਕਰਨ ਵਾਲੀਆ ਵੱਖ ਵੱਖ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆ ਮਾਂਗਟ ਫਾਈਨਾਸ਼ ਕੰਪਨੀ ਮਹਿਲ ਕਲਾਂ ਦੇ ਐਮ ਡੀ ਸੁਰਬਹਾਰ ਸਿੰਘ ਸੋਨੀ ਅਥੇ ਜਸਵਿੰਦਰ ਸਿੰਘ ਮਾਂਗਟ ਹਮੀਦੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹਰਪਾਲ ਸਿੰਘ ਪਾਲੀ ਵਜੀਦਕੇ, ਚਮਕੌਰ ਸਿੰਘ ਗੱਗੀ, ਕਾਲਾ ਸਹੋਤਾ, ਰਛਪਾਲ ਸਿੰਘ ਨਾਹਰ,ਜਸਵੀਰ ਸਿੰਘ ਵਜੀਦਕੇ,ਸੇਰ ਸਿੰਘ ਰਵੀ , ਰਜੇਸ ਕੁਮਾਰ,ਸੁਰੇਸ ਕੁਮਾਰ ਅਤੇ ਪਵਨ ਕੁਮਾਰ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: