Sun. Apr 21st, 2019

ਭਗਵਾਨ ਵਾਲਮੀਕ ਜੀ ਦੇ ਪ੍ਰਕਾਸ ਉਤਸਵ ਨੂੰ ਸਮਰਪਿਤ ਵਿਸਾਲ ਸੋਭਾ ਯਾਤਰਾ 28 ਨੂੰ- ਰਿੰਕਾ ਕੁਤਬਾ

ਭਗਵਾਨ ਵਾਲਮੀਕ ਜੀ ਦੇ ਪ੍ਰਕਾਸ ਉਤਸਵ ਨੂੰ ਸਮਰਪਿਤ ਵਿਸਾਲ ਸੋਭਾ ਯਾਤਰਾ 28 ਨੂੰ- ਰਿੰਕਾ ਕੁਤਬਾ

18mk01ਮਹਿਲ ਕਲਾਂ 18 ਅਕਤੂਬਰ (ਗੁਰਭਿੰਦਰ ਗੁਰੀ)- ਰਮਾਇਣ ਰਚੇਤਾ ਮਹਾਰਿਸੀ ਭਗਵਾਨ ਵਾਲਮੀਕ ਜੀ ਦੇ ਪ੍ਰਕਾਸ ਉਤਸਵ ਨੂੰ ਸਮਰਪਿਤ ਵਿਸਾਲ ਸੋਭਾ ਯਾਤਰਾ ਡਾ ਬੀ ਆਰ ਅੰਬੇਦਕਰ ਫੈਡਰੇਸ਼ਨ ਵੱਲੋਂ ਸੂਬਾ ਪ੍ਰਧਾਨ ਰਿੰਕਾ ਕੁਤਬਾ ਬਾਹਮਣੀਆਂ ਦੀ ਅਗਵਾਈ ਹੇਠ ਮਿਤੀ 28 ਤਰੀਕ (ਸ਼ੁੱਕਰਵਾਰ) ਨੂੰ ਕੱਢੀ ਜਾ ਰਹੀ ਹੈ। ਇਸ ਸਮੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਰਿੰਕਾ ਕੁਤਬਾ ਨੇ ਦੱਸਿਆ ਕਿ ਇਹ ਸੋਭਾ ਯਾਤਰਾ ਸਵੇਰੇ 9 ਵਜੇ ਮਹਿਲ ਕਲਾਂ ਤੋਂ ਸੁਰੂ ਹੋੋ ਕੇ ਵਾਇਆ ਮਹਿਲ ਖੁਰਦ,ਗੰਗੋਹਰ,ਨਿਹਾਲੂਵਾਲ,ਪੰਡੋਰੀ ਤੇ ਕੁਤਬਾ ਬਾਹਮਣੀਆਂ ਵਿਖੇ ਸਮਾਪਤ ਹੋਵੇਗੀ। ਉਨਾਂ ਲੋਕਾਂ ਨੂੰ ਉਕਤ ਸੋਭਾ ਯਾਤਰਾ ਵਿੱਚ ਵਧ ਚੜ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਰਬਜੀਤ ਸਿੰਘ ਪਪੜੌਦੀ,ਡਾ ਗੁਰਪ੍ਰੀਤ ਸਿੰਘ ਨਾਹਰ,ਮਨਦੀਪ ਸਿੰਘ ਕ੍ਰਿਪਾਲੇਵਾਲ, ਜਰਨੈਲ ਸਿੰਘ ਕੁਰੜ,ਹਰਦੇਵ ਸਿੰਘ ਕੁਰੜ,ਦਵਿੰਦਰ ਗਿੱਲ ਤੇ ਜੱਸੀ ਗਿੱਲ,ਬੰਤ ਸਿੰਘ ਛਾਪਾ,ਹਰਜਿੰਦਰ ਸਿੰਘ,ਪੰਚ ਗੁਰਮੀਤ ਸਿੰਘ ਨਿਹਾਲੂਵਾਲ ਆਦਿ ਹੋਰ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: