ਭਗਵਾਨ ਬਾਲਮੀਕ ਜੀ ਦਾ ਜਨਮ ਦਿਹਾੜਾ ਧੂੰਮ ਧਾਮ ਨਾਲ ਮਨਾਇਆ

ss1

ਭਗਵਾਨ ਬਾਲਮੀਕ ਜੀ ਦਾ ਜਨਮ ਦਿਹਾੜਾ ਧੂੰਮ ਧਾਮ ਨਾਲ ਮਨਾਇਆ

img-20161016-wa0012ਤਲਵੰਡੀ ਸਾਬੋ, 17 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਨੰਗਲਾ ਦੇ ਭਾਈ ਜੈਤਾ ਜੀ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਭਗਵਾਨ ਬਾਲਮੀਕ ਜੀ ਦਾ ਜਨਮ ਦਿਹਾੜਾ ਬੜੀ ਧੂੰਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ ਜਿਸ ਮੌਕੇ ਦੂਰੋਂ-ਨੇੜਿਓਂ ਸੰਗਤਾਂ ਨੇ ਹਾਜ਼ਰੀ ਭਰੀ।
ਇਸ ਮੌਕੇ ਪਿੰਡ ਦੀ ਸਾਂਝੀ ਧਰਮਸ਼ਾਲਾ ਵਿੱਚ ਪ੍ਰਕਾਸ਼ ਕਰਵਾਏ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਕਾਲਾ ਸਿੰਘ ਨੇ ਜਿੱਥੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਅਤੇ ਗੁਰ ਇਤਿਹਾਸ ਦੀਆਂ ਵਿਚਾਰਾਂ ਕੀਤੀਆਂ ਉੱਥੇ ਭਗਵਾਨ ਬਾਲਮੀਕ ਜੀ ਦਾ ਸੰਖੇਪ ਇਤਿਹਾਸ ਵੀ ਪਹੁੰਚੀਆਂ ਹੋਈਆਂ ਸੰਗਤਾਂ ਨੂੰ ਸਰਵਣ ਕਰਵਾਇਆ। ਕਥਾ ਦੌਰਾਨ ਬੋਲਦਿਆਂ ਭਾਈ ਸਾਹਿਬ ਨੇ ਸਮੁੱਚੀਆਂ ਸੰਗਤਾਂ ਨੂੰ ਭਗਵਾਨਬਾਲਮੀਕ ਜੀ ਦੁਆਰਾ ਦਿੱਤੇ ਗਏ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਮਨੁੱਖਾ ਜਨਮ ਸਫਲ ਕਰਨ ਦੀ ਅਪੀਲ ਕੀਤੀ। ਪਹੁੰਚੀਆਂ ਹੋਈਆਂ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਭਾਈ ਜੈਤਾ ਜੀ ਕਲੱਬ ਦੇ ਸਮੁੱਚੇ ਅਹੁਦੇਦਾਰਾਂ ਨੇ ਹਾਜ਼ਰੀ ਭਰਦੇ ਹੋਏ ਤਿੰਨੇ ਦਿਨ ਸੇਵਾ ਕੀਤੀ।

Share Button

Leave a Reply

Your email address will not be published. Required fields are marked *