ਭਗਵਾਨ ਬਾਲਮਿਕੀ ਜੀ ਦੀ ਸ਼ੋਭਾ ਯਾਤਰਾ ਦਾ ਕੀਤਾ ਭਰਵਾਂ ਸੁਆਗਤ

ss1

ਭਗਵਾਨ ਬਾਲਮਿਕੀ ਜੀ ਦੀ ਸ਼ੋਭਾ ਯਾਤਰਾ ਦਾ ਕੀਤਾ ਭਰਵਾਂ ਸੁਆਗਤ
ਭਗਵਾਨ ਬਾਲਮਿਕੀ ਦੀ ਛੇ ਫੁੱਟ ਉੱਚੀ ਮੂਰਤੀ ਨੂੰ ਦੇਖਣ ਲਈ ਭਗਤਾਂ ਦਾ ਉਮੜਿਆ ਸੈਲਾਬ

img_20161121_132236ਰਾਮਪੁਰਾ ਫੂਲ 21 ਨਵੰਬਰ (ਕੁਲਜਤ ਸਿੰਘ ਢੀਂਗਰਾ) : ਭਗਵਾਨ ਬਾਲਮਿਕੀ ਜੀ ਦੀ ਮੂਰਤੀ ਯਾਤਰਾ ਦਾ ਅੱਜ ਰਾਮਪੁਰਾ ਪਹੁੰਚਣ ਤੇ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਜਿਲਾ ਪ੍ਰੀਸ਼ਦ ਦੇ ਚੇਅਰਮੈਨ ਸ. ਗੁਰਪ੍ਰੀਤ ਸਿੰਘ ਮਲੂਕਾ, ਐਸ. ਡੀ. ਐਮ. ਫੂਲ ਨਰਿੰਦਰ ਸਿੰਘ ਧਾਲੀਵਾਲ, ਤਹਿਸੀਲਦਾਰ ਬਲਕਰਨ ਸਿੰਘ, ਡੀ. ਐਸ. ਪੀ. ਫੂਲ ਗੁਰਜੀਤ ਸਿੰਘ ਰੁਮਾਣਾ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਵੀਨ ਕਾਂਸਲ ਰੌਕੀ, ਨਗਰ ਕੌਸਲ ਪ੍ਰਧਾਨ ਸੁਨੀਲ ਕੁਮਾਰ ਨੇ ਭਗਵਾਨ ਬਾਲਮਿਕੀ ਦੀ ਸੁਨਹਿਰੀ ਮੂਰਤੀ ਅੱਗੇ ਮੱਥਾ ਟੇਕਿਆ ਅਤੇ ਫੂਲਾਂ ਦੀ ਬਰਸਾਤ ਕੀਤੀ।ਇਸ ਮੌਕੇ ਭਗਵਾਨ ਬਾਲਮਿਕੀ ਜੀ ਮੂਰਤੀ ਦਰਸ਼ਨ ਯਾਤਰਾ ਦੇ ਯੁਜਕਾ ਵੱਲੋਂ ਸ. ਮਲੂਕਾ ਨੂੰ ਸਰੋਪੇ ਭੇਂਟ ਕਰ ਸਨਮਾਨਿਤ ਕੀਤਾ ਗਿਆ। ਭਗਵਾਨ ਬਾਲਮਿਕੀ ਜੀ ਦੀ 6 ਫੁੱਟ ਉੱਚੀ ਸੁਨਹਿਰੀ ਮੂਰਤੀ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਦਾ ਸੈਲਾਬ ਉਮੜ ਪਿਆ।ਇਹ ਸ਼ੋਭਾ ਯਾਤਰਾ ਬਠਿੰਡਾ, ਮੋਗਾ, ਫਰੀਦਕੋਟ, ਲੁਧਿਆਣਾ, ਜਲੰਧਰ ਹੁੰਦੀ ਹੋਈ 25 ਨਵੰਬਰ ਨੂੰ ਅੰਮ੍ਰਿਤਸਰ ਪਹੁੰਚੇਗੀ, ਜਿਥੇ ਭਗਵਾਨ ਬਾਲਮਿਕੀ ਤੀਰਥ ਸਥਲ(ਰਾਮਤੀਰਥ) ਅੰਮ੍ਰਿਤਸਰ ਵਿਖੇ ਭਗਵਾਨ ਬਾਲਮਿਕੀ ਜੀ ਦੀ ਛੇ ਫੂੱਟ ਉੱਚੀ ਸੁਨਹਿਰੀ ਮੂਰਤੀ ਦੀ ਸਥਾਪਨਾ ਕੀਤੀ ਜਾਵੇਗੀ। ਇਸ ਮੌਕੇ ਚਾਹਬਰੈਡ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਸਲਰ ਸੁਰਜੀਤ ਸਿੰਘ, ਸੁਰਿੰਦਰ ਬਾਂਸਲ ਨਿੰਨੀ, ਬਿੰਦੂ ਬਾਲਾ, ਜਗਜੀਤ ਸਿੰਘ ਜੱਗੀ, ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਨੀਰਜ ਸਿੰਗਲਾ, ਕਾਕਾ ਚੱਕੀ ਵਾਲਾ, ਸੁਖਮੰਦਰ ਚੱਠਾ ਐਮ. ਡੀ. ਫਤਿਹ ਕਾਲਜ, ਪ੍ਰਦੀਪ ਕੁਮਾਰ ਭਿੰਦਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *