ਬੱਦੋਵਾਲ ਨੇੜੇ ਸਕੂਲੀ ਬੱਸ ਪਿਛੇ ਕਾਰ ਵਜਣ ਨਾਲ ਪਿਉ-ਧੀ ਸਮੇਤ ਚਾਰ ਹਲਾਕ

ss1

ਬੱਦੋਵਾਲ ਨੇੜੇ ਸਕੂਲੀ ਬੱਸ ਪਿਛੇ ਕਾਰ ਵਜਣ ਨਾਲ ਪਿਉ-ਧੀ ਸਮੇਤ ਚਾਰ ਹਲਾਕ
ਅਲਟੋ ਕਾਰ ਵਿੱਚ ਮਾਮੇ ਅਤੇ ਉਸਦੀ ਲੜਕੀ ਨਾਲ ਸਵਾਰ ਸੀ ਡਾਕਟਰ ਮੋਨਿਕਾ

123ਮੁੱਲਾਂਪੁਰ ਦਾਖਾ, 21 ਨਵੰਬਰ(ਮਲਕੀਤ ਸਿੰਘ) ਲੁਧਿਆਣਾ- ਫਿਰੋਜਪੁਰ ਮੁੱਖ ਮਾਰਗ ‘ਤੇ ਪੈਂਦੇ ਪਿੰਡ ਬੱਦੋਵਾਲ ਨੇੜੇ ਸਕੂਲ ਬੱਸ ਦੇ ਪਿੱਛੇ ਤੇਜ ਰਫਤਾਰ ਅਲਟੋ ਕਾਰ ਵੱਜਣ ਨਾਲ ਕਾਰ ਵਿੱਚ ਸਵਾਰ ਚਾਲਕ ਸਣੇ 4 ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ । ਜਿਸ ਵਿੱਚ ਕਾਰ ਚਾਲਕ ਤੋਂ ਇਲਾਵਾ ਇਕ ਮਹਿਲਾ ਡਾਕਟਰ ਅਤੇ ਪਿਉ – ਧੀ ਸ਼ਾਮਲ ਹਨ । ਥਾਣਾ ਦਾਖਾ ਦੀ ਪੁਲਿਸ ਨੇ ਘਟਨਾ ਸਥਾਨ ਦਾ ਜਾਇਜਾ ਲੈਣ ਉਪਰੰਤ ਹਾਦਸਾਗ੍ਰਸਤ ਵਾਹਨਾਂ ਨੂੰ ਆਪਣੇ ਕਬਜੇ ਵਿੱਚ ਲੈਕੇ ਬੱਸ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਲਾਸ਼ਾ ਦਾ ਪੋਸਟ ਮਾਰਟਮ ਕਰਵਾਕੇ ਵਾਰਸਾਂ ਹਵਾਲੇ ਕਰ ਦਿੱਤੀਆਂ । ਮ੍ਰਿਤਕਾਂ ਦੀ ਪਛਾਣ ਡਾਕਟਰ ਮੋਨਿਕਾ ਪੁੱਤਰੀ ਸੁਭਾਸ਼ ਚੰਦਰ ਵਾਸੀ ਨੇੜੇ ਕ੍ਰਿਸ਼ਨਾ ਮੰਦਿਰ ਜਲਾਲਾਬਾਦ (ਫਿਰੋਜਪੁਰ), ਮਾਸਟਰ ਪ੍ਰਦੀਪ ਕੁਮਾਰ ਪੁੱਤਰ ਸੂਰਜ ਪ੍ਰਕਾਸ਼ ਅਤੇ ਇਸਦੀ ਪੁੱਤਰੀ ਰੰਜਨਾ ਵਾਸੀ ਫਾਜਿਲਕਾ ਅਤੇ ਕਾਰ ਚਾਲਕ ਨਿਰਮਲ ਸਿੰਘ ਵਾਸੀ ਚੱਕ ਸੱਦੋਕੇ ਗਲੀ ਨੰਬਰ 3 ਨੇੜੇ ਜੇ.ਪੀ ਪੈਲਸ ਬਾਜ ਕਾਲੋਨੀ ਜਲਾਲਾਬਾਦ ਵਜੋਂ ਹੋਈ ਹੈ । ਹਾਦਸੇ ਦੌਰਾਨ ਬੱਸ ਵਿੱਚ ਸਵਾਰ ਬੱਚੇ ਸਹੀ ਸਲਾਮਤ ਸਨ ਅਤੇ ਬੱਸ ਦਾ ਚਾਲਕ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ ।

          ਕੇਸ ਦੀ ਪੜਤਾਲ ਕਰ ਰਹੇ ਏ.ਐਸ.ਆਈ ਬਲਬੀਰ ਚੰਦ ਅਨੁਸਾਰ ਡਾਕਟਰ ਮੋਨਿਕਾ ਆਪਣੇ ਮਾਮੇ ਮਾਸਟਰ ਪ੍ਰਦੀਪ ਕੁਮਾਰ ਅਤੇ ਉਸਦੀ ਡੀ.ਟੀ.ਓ ਦਫਤਰ ਵਿੱਚ ਤੈਨਾਤ ਬੇਟੀ ਕਲਰਕ ਰੰਜਨਾ ਨਾਲ ਆਪਣੀ ਰਜਿਸਟਰੇਸ਼ਨ ਕਰਵਾਉਣ ਅਤੇ ਰੰਜਨਾ ਨੂੰ ਨਹਿਰੀ ਮਹਿਕਮੇ ਵਿੱਚ ਮਿਲੀ ਨੌਕਰੀ ਦਾ ਨਿਯੁੱਕਤੀ ਪੱਤਰ ਲੈਣ ਅਲਟੋ ਕਾਰ ਵਿੱਚ ਸਵਾਰ ਹੋਕੇ ਜਿਸਨੂੰ ਚਾਲਕ ਨਿਰਮਲ ਸਿੰਘ ਚਲਾ ਰਿਹਾ ਸੀ ਚੰਡੀਗੜ ਜਾ ਰਹੇ ਸਨ। ਜਦੋਂ ਉਹ ਪਿੰਡ ਬੱਦੋਵਾਲ ਨੇੜੇ ਪੁੱਜੇ ਤਾਂ ਉਹਨਾਂ ਟਕੱਰ ਅੱਗੇ ਜਾ ਰਹੀ ਬਾਬਾ ਈਸ਼ਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਦੀ ਸਕੂਲ ਵੈਨ ਨਾਲ ਹੋ ਗਈ ।। ਸਿੱਟੋਂ ਵਜੋਂ ਕਾਰ ਵਿੱਚ ਸਵਾਰਾ ਚਾਰਾਂ ਦੀ ਮੌਕੇ ਤੇ ਮੌਤ ਹੋ ਗਈ।

Share Button

Leave a Reply

Your email address will not be published. Required fields are marked *