ਬੰਨੋ ਮਾਈ ਚੌਂਕ ਉੱਤੇ ਬਣੇਗਾ 200 ਫੁੱਟ ਲੰਮਾ ਓਵਰ ਬ੍ਰਿਜ: ਗੁਰਤੇਜ ਢਿੱਲੋਂ

ss1

ਬੰਨੋ ਮਾਈ ਚੌਂਕ ਉੱਤੇ ਬਣੇਗਾ 200 ਫੁੱਟ ਲੰਮਾ ਓਵਰ ਬ੍ਰਿਜ: ਗੁਰਤੇਜ ਢਿੱਲੋਂ
ਰਾਜਪੁਰਾ ਹਲਕੇ ਲਈ ਜਲਦ ਦੋ ਹੋਰ ਪ੍ਰੋਜੈਕਟ ਮਨਜੂਰ

26banur-3ਬਨੂੜ, 26 ਅਕਤੂਬਰ,(ਰਣਜੀਤ ਸਿੰਘ ਰਾਣਾ):- ਬਨੂੜ ਸ਼ਹਿਰ ਅੰਦਰ ਲੰਘਦੀ ਮੁੱਖ ਮਾਰਗ ਉੱਤੇ ਬਣ ਰਹੇ ਠੋਸ ਓਵਰ ਬ੍ਰਿਜ ਵਿਚਕਾਰ ਬੰਨੋ ਮਾਈ ਚੌਂਕ ਉੱਤੇ ਦਸ ਕਰੋੜ ਦੀ ਲਾਗਤ ਨਾਲ 200 ਫੁੱਟ ਲੰਮਾ ਇੱਕ ਹੋਰ ਲਾਘਾਂ ਬਣੇਗਾ। ਜਿਸ ਨਾਲ ਮਾਈ ਬੰਨੋ ਮੰਦਿਰ ਤੇ ਸ਼ਹਿਰ ਦੇ ਦੁਕਾਨਦਾਰਾ ਨੂੰ ਕੋਈ ਨੁਕਸ਼ਾਨ ਨਹੀ ਪੁੱਜੇਗਾ। ਭਾਰਤ ਸਰਕਾਰ ਵੱਲੋਂ ਇਸ ਪ੍ਰੋਜੈਕਟ ਨੂੰ ਮਨਜੂਰੀ ਦੇ ਦਿੱਤੀ ਗਈ ਹੈ ਅਤੇ ਜਲਦ ਹੀ ਕੰਮ ਸੁਰੂ ਹੋ ਜਾਵੇਗਾ। ਇਨਾਂ ਵਿਚਾਰਾ ਦਾ ਪ੍ਰਗਟਾਵਾ ਨਾਭਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਵੱਲੋਂ ਬਾਅਦ ਦੁਪਿਹਰ ਬਨੂੜ ਵਿਖੇ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਕੀਤਾ। ਇਸ ਮੋਕੇ ਉਨਾਂ ਨਾਲ ਭਾਜਪਾ ਦੇ ਮੰਡਲ ਪ੍ਰਧਾਨ ਪ੍ਰਿਥੀ ਚੰਦ ਨੱਗਲ, ਮੀਤ ਪ੍ਰਧਾਨ ਪ੍ਰੇਮ ਥੰਮਨ, ਅਜੈਬ ਸਿੰਘ, ਗੁਰਚਰਨ ਸਿੰਘ, ਜਥੇਦਾਰ ਹਰਜੀਤ ਸਿੰਘ ਢਿੱਲੋ ਤੇ ਹੈਪੀ ਕਟਾਰੀਆ ਸਮੇਤ ਭਾਜਪਾ ਵਰਕਰ ਹਾਜਰ ਸਨ।
ਸ੍ਰੀ ਢਿੱਲੋਂ ਨੇ ਨਵੇ ਓਵਰ ਬ੍ਰਿਜ ਦੇ ਨਕਸ਼ੇ ਦੀ ਕਾਪੀਆ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਲਾਘੇ ਨਾਲ ਸ਼ਹਿਰ ਦੋਵੇਂ ਪਾਸਿਓ ਵੰਡਣ ਤੋਂ ਬਚ ਜਾਵੇਗਾ ਤੇ ਦੁਕਾਨਦਾਰ ਦੇ ਵਪਾਰ ਨੂੰ ਵੀ ਕੋਈ ਫਰਕ ਨਹੀ ਪਵੇਗਾ ਅਤੇ ਇਤਹਾਸਿਕ ਬੰਨੋ ਮਾਈ ਮੰਦਿਰ ਨੂੰ ਵੀ ਕੋਈ ਆਂਚ ਨਹੀ ਆਵੇਗੀ। ਉਨਾਂ ਕੁਝ ਲੋਕਾ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਖੰਡਨ ਕਰਦਿਆ ਕਿਹਾ ਕਿ ਉਨਾਂ ਜੋ ਸ਼ਹਿਰ ਵਾਸੀਆ ਨਾਲ ਵਾਅਦਾ ਕੀਤਾ ਸੀ, ਅੱਜ ਪੂਰਾ ਕਰ ਵਿਖਾਇਆ ਹੈ। ਇਸ ਲਾਘੇਂ ਨਾਲ ਸ਼ਹਿਰ ਵਾਸੀਆ ਨੂੰ ਵੱਡੀ ਰਾਹਤ ਮਿਲੇਗੀ।
ਜਿਕਰਯੋਗ ਹੈ, ਕਿ ਨੈਸਨਲ ਹਾਈਵੇ-64 ਨੂੰ ਚੌਂਹ ਮਾਰਗੀ ਬਨਾਉਣ ਦਾ ਕੰਮ ਜੋਰਾਂ ਉੱਤੇ ਚਲ ਰਿਹਾ ਹੈ। ਜਿਸ ਤਹਿਤ ਸ਼ਹਿਰ ਅੰਦਰ ਲੰਘਦੀ ਉਕਤ ਮਾਰਗ ਉੱਤੇ ਠੋਸ ਓਵਰ ਬ੍ਰਿਜ ਬਨਾਇਆ ਜਾਰਿਹਾ ਹੈ। ਜਿਸ ਵਿੱਚ ਬੈਰੀਅਰ ਚੌਂਕ ਤੇ ਹੁਲਕਾ ਮਾਰਗ ਉੱਤੇ ਦੋ ਕੱਟ ਦਿੱਤੇ ਗਏ ਹਨ। ਜਿਸ ਕਾਰਨ ਸ਼ਹਿਰ ਵਾਸੀਆ ਵਿੱਚ ਭਾਰੀ ਰੋਸ ਹੈ। ਸ਼ਹਿਰ ਵਾਸੀਆ ਦਾ ਕਹਿਣਾ ਹੈ, ਕਿ ਠੋਸ ਬ੍ਰਿਜ ਨਾਲ ਸ਼ਹਿਰ ਦੋ ਹਿੱਸਿਆ ਵਿੱਚ ਵੰਡਿਆ ਜਾਵੇਗਾ। ਜਿਸ ਨਾਲ ਲੋਕਾ ਦੇ ਕਾਰੋਬਾਰ ਤਬਾਹ ਹੋ ਜਾਣਗੇ ਤੇ ਟਰੈਫਿਕ ਸਮੱਸਿਆ ਵੀ ਸ਼ਹਿਰ ਵਾਸੀਆ ਉੱਤੇ ਭਾਰੀ ਪਵੇਗੀ। ਠੋਸ ਪੁੱਲ ਨਾਲ ਬੰਨੋ ਮਾਈ ਮੰਦਿਰ ਨੂੰ ਵੀ ਨੁਕਸ਼ਾਨ ਪੁੱਜੇਗਾ। ਸ਼ਹਿਰ ਵਾਸੀ ਪਿੱਲਰਾਂ ਵਾਲਾ ਓਵਰ ਬ੍ਰਿਜ ਬਨਾਉਣ ਦੀ ਮੰਗ ਕਰ ਰਹੇ ਹਨ।
ਸ੍ਰੀ ਢਿੱਲੋਂ ਨੇ ਦਾਅਵੇ ਨਾਲ ਕਿਹਾ ਕਿ ਉਹ ਬਹੁਤ ਜਲਦ ਰਾਜਪੁਰਾ ਹਲਕੇ ਲਈ ਦੋ ਹੋਰ ਵੱਡੇ ਪ੍ਰੋਜੈਕਟ ਮਨਜੂਰ ਕਰਾਏ ਜਾ ਰਹੇ ਹਨ। ਜਿਨਾਂ ਲਈ ਭਾਰਤ ਸਰਕਾਰ ਨਾਲ ਗੱਲਬਾਤ ਆਖਰੀ ਪੜਾਅ ਉੱਤੇ ਹੈ। ਇਨਾਂ ਵਿੱਚੋ ਇੱਕ ਪ੍ਰੋਜੈਕਟ ਬਨੂੜ ਵਿੱਚ ਸਥਾਪਿਤ ਹੋਵੇਗਾ। ਜਿਸ ਨਾਲ ਵੱਡਾ ਰੁਜਗਾਰ ਮਿਲੇਗਾ। ਅੰਤ ਉਨਾਂ ਲੋਕਾ ਨੂੰ ਕੇਂਦਰ ਦੀ ਮੋਦੀ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਵਿਕਾਸ ਦੇ ਅਧਾਰ ਪੰਜਾਬ ਵਿੱਚ ਮੁੜ ਅਕਾਲੀ-ਭਾਜਪਾ ਸਰਕਾਰ ਬਨਾਉਣ ਲਈ ਸਹਿਯੋਗ ਕਰਨ ਸੱਦਾ ਦਿੱਤਾ। ਇਸ ਮੌਕੇ ਜਿਲਾ ਪ੍ਰਧਾਨ ਨਰਿੰਦਰ ਨਾਗਪਾਲ, ਐਸਸੀ ਵਿੰਗ ਦੇ ਮੰਡਲ ਪ੍ਰਧਾਨ ਹਰਭਜਨ ਸਿੰਘ ਨਡਿਆਲੀ, ਸਾਧੂ ਸਿੰਘ ਬਨੂੜ, ਗੁਰਜਿੰਦਰ ਗੈਰੀ ਯੂਥ ਆਗੂ, ਰਿੰਕੂ ਸਲੇਮਪੁਰ, ਭੂਸ਼ਨ ਅਗਰਵਾਲ, ਯੋਗ ਰਾਜ ਸ਼ਰਮਾਂ, ਸੋਨੂੰ, ਗੋਬਿਦ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *