ਬੰਗੀ ਕਲੱਬ ਵੱਲੋਂ ਸਾਈਨ ਬੋਰਡ ਲਗਾਏ

ss1

ਬੰਗੀ ਕਲੱਬ ਵੱਲੋਂ ਸਾਈਨ ਬੋਰਡ ਲਗਾਏ
ਪਿੰਡ ਵਾਸੀਆਂ ਕੀਤੀ ਸ਼ਲਾਘਾ

img-20161007-wa0010ਤਲਵੰਡੀ ਸਾਬੋ, 7 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਦੇ ਸਮਾਜ ਸੇਵਾ ‘ਚ ਲਗਤਾਰ ਸਰਗਰਮੀਆਂ ਦਿਖਾ ਰਹੇ ਮਾਲਵਾ ਵੈਲਫੇਅਰ ਕਲੱਬ ਵੱਲੋਂ ਨਹਿਰੂ ਯੁਵਾ ਕੇਂਦਰ ਬਠਿੰਡਾ ਦੀ ਨਿਰਦੇਸ਼ਨਾ ਹੇਠ ਪਿੰਡ ਦੇ ਚੌਰਾਹਿਆਂ ਵਿਚ ਅਲੱਗ-ਅਲੱਗ ਦਿਸ਼ਾਵਾਂ ਦਰਸਾਉਂਦੇ ਹੋਏ ਸਾਈਨ ਬੋਰਡ ਲਗਾਏ ਗਏ।
ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਰਸਤਿਆਂ ‘ਤੇ ਆ ਕੇ ਯਾਤਰੀ ਉਲਝ ਜਾਂਦੇ ਸਨ ਤੇ ਕਈ ਵਾਰੀ ਤਾਂ ਇੱਥੇ ਇੱਕ ਤੰਗ ਅਤੇ ਅੱਗੇ ਜਾ ਕੇ ਬੰਦ ਹੋ ਜਾਣ ਵਾਲੀ ਗਲੀ ਵਿੱਚ ਕੋਈ ਟਰੱਕ ਆਦਿਕ ਚਲਾ ਜਾਂਦਾ ਸੀ ਤਾਂ ਉਸ ਲਈ ਵਾਪਸ ਮੁੜਨਾ ਬਹੁਤ ਔਖਾ ਹੋ ਜਾਂਦਾ ਸੀ। ਜਿਸ ਕਾਰਨ ਲੋਕਾਂ ਦੀ ਮੰਗ ਨੂੰ ਦੇਖਦਿਆਂ ਕਲੱਬ ਵੱਲੋਂ ਇੱਥੇ ਸਾਈਨ ਬੋਰਡ ਲਗਾ ਦਿੱਤੇ ਗਏ ਹਨ ਜਿਸਦੀ ਪਿੰਡ ਵਾਸੀਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।
ਇਸ ਮੌਕੇ ਕਲੱਬ ਦੇ ਹੋਰਨਾਂ ਅਹੁਦੇਦਾਰਾਂ ਤੋਂ ਇਲਾਵਾ ਗਗਨਦੀਪ ਸਿੱਧੂ, ਹਰਮਨ ਸਿੱਧੂ, ਬਲਤੇਜ ਸਿੱਧੂ, ਮੱਖਣ ਸਿੱਧੂ, ਮਨਦੀਪ ਭੁੱਲਰ, ਲੱਖੀ ਭੁੱਲਰ, ਪਰਮਜੀਤ, ਜਗਮੀਤ ਬੁੱਟਰ, ਨਛੱਤਰ ਸਿੰਘ, ਮੋਨਾ ਸੰਧੂ, ਤਰਸੇਮ ਬੁੱਟਰ, ਬਿੱਕਰ ਸਿੰਘ, ਰੇਸ਼ਮ ਰੋਮਾਣਾ, ਸਾਬਕਾ ਸਰਪੰਚ ਹਰਮੇਲ ਸਿੰਘ ਸਿੱਧੂ ਤੇ ਗਗਨਦੀ ਸਿੰਘ ਪੰਚ ਹਾਜ਼ਰ ਸਨ।

Share Button

Leave a Reply

Your email address will not be published. Required fields are marked *