ਬ੍ਰਹਮ ਗਿਆਨ ਤੋਂ ਬਗੈਰ ਮੁਕਤੀ ਅਸੰਭਵ: ਐਸ.ਪੀ ਦੁੱਗਲ

ਬ੍ਰਹਮ ਗਿਆਨ ਤੋਂ ਬਗੈਰ ਮੁਕਤੀ ਅਸੰਭਵ: ਐਸ.ਪੀ ਦੁੱਗਲ

ਸਾਦਿਕ, 26 ਦਸੰਬਰ (ਗੁਲਜ਼ਾਰ ਮਦੀਨਾ)-ਸਤਿਗੁਰੂ ਮਾਤਾ ਸਵਿੰਦਰ ਹਰਦੇਵ ਮਹਾਰਾਜ ਜੀ ਦੀ ਕ੍ਰਿਪਾ ਸਦਕਾ ਸਾਦਿਕ ਦੇ ਨਿਰੰਕਾਰੀ ਭਵਨ ਵਿੱਚ ਸਤਿਸੰਗ ਕਰਵਾਇਆ ਗਿਆ, ਜਿਸ ਵਿੱਚ ਮਹਾਂਪੁਰਸ਼ ਐਸ.ਪੀ ਦੁੱਗਲ ਜੋਨਲ ਇੰਚਾਰਜ ਬਠਿੰਡਾ ਜੀ ਨੇ ਆਪਣੇ ਸਤਿਸੰਗ ਦੌਰਾਨ ਕਿਹਾ ਕਿ ਇਨਸਾਨ ਨੂੰ ਹਰ ਸਮੇਂ ਗੁਰੂ ਜੀ ਦੇ ਦਿਤੇ ਉਪਦੇਸ਼ਾ ‘ਤੇ ਚੱਲਣ ਲਈ ਪ੍ਰੇਣਾ ਦਿੱਤੀ ਤੇ ਸਤਿਸੰਗ ਸੇਵਾ ਸਿਮਰਨ ਦੀ ਮਹਾਨਤਾ ਬਾਰੇ ਚਾਨਣਾ ਪਾਇਆ। ਉਨਾਂ ਕਿਹਾ ਕਿ ਸਤਿਸੰਗ ਵਿੱਚ ਆਉਣ ਨਾਲ ਮਨ ਨੂੰ ਸਾਂਤੀ ਮਿਲਦੀ ਹੈ ਸੰਸਰਿਕ ਕੰਮਾਂ ਵਿੱਚ ਨਹੀਂ, ਹਰ ਵੇਲੇ ਇਨਸਾਨ ਨੂੰ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਵੈਰ ਵਿਰੋਧ ਦੀਆਂ ਭਾਵਨਾ ਮਨਾਂ ਨੂੰ ਕਮਜੋਰ ਕਰਦੀਆਂ ਹਨ ਅਤੇ ਦਿਲਾਂ ਵਿੱਚ ਕੁੜੱਤਨ ਪੈਦਾ ਕਰਦੀਆਂ ਹਨ। ਸਤਿਸੰਗ ਦੌਰਾਨ ਆਏ ਕਵੀਆਂ ਅਤੇ ਗਾਇਕਾਂ ਵੱਲੋਂ ਧਾਰਮਿਕ ਗੀਤ ਅਤੇ ਸ਼ਬਦ ਪੇਸ਼ ਕਰਕੇ ਇਕ ਵੱਖਰਾ ਹੀ ਰੰਗ ਬੰਨਿਆ। ਇਸ ਮੌਕੇ ਸੁਰਿੰਦਰ ਲਾਲ ਨਰੂਲਾ, ਸੋਬਿਤ ਫ਼ਰੀਦਕੋਟ, ਦੀਪਕ ਕੁਮਾਰ ਸੋਨੂੰ, ਡਾ. ਰਿੰਕੂ, ਮਦਨ ਲਾਲ ਨਰੂਲਾ, ਹੈਪੀ ਸੇਠੀ, ਡਾ. ਬਲਜਿੰਦਰ ਕਾਉਣੀ, ਦੇਵ ਰਾਜ ਕਾਉਣੀ, ਸੁਖਦੇਵ ਮੁਨੀ, ਸੁਰਿੰਦਰ ਛਿੰਦਾ, ਸਤਨਾਮ ਵੀਰੇਵਾਲਾ, ਚਰਨਜੀਤ ਨਰੂਲਾ, ਅਸ਼ੋਕ ਸੇਠੀ, ਰਵੀ ਸੇਠੀ, ਮੋਹਿਤ ਕਟਾਰੀਆ, ਮਹਿੰਦਰ ਲਾਲ, ਰਾਜਾ ਸੰਗਰਾਹੂਰ, ਰਾਜਾ ਸਾਦਿਕ ਤੋਂ ਇਲਾਵਾ ਹੋਰ ਵੀ ਸੰਗਤ ਮੌਜੂਦ ਸੀ।

Share Button

Leave a Reply

Your email address will not be published. Required fields are marked *

%d bloggers like this: