ਬ੍ਰਹਮਲੀਨ ਸੰਤ ਸ਼੍ਰੀ ਮੁਹੇਸ਼ ਮੁਨੀ ਜੀ ਦੀ ਸਾਲਾਨਾ ਬਰਸੀ 25 ਨੂੰ

ss1

ਬ੍ਰਹਮਲੀਨ ਸੰਤ ਸ਼੍ਰੀ ਮੁਹੇਸ਼ ਮੁਨੀ ਜੀ ਦੀ ਸਾਲਾਨਾ ਬਰਸੀ 25 ਨੂੰ

ਕੋਟਕਪੂਰਾ,23 ਸਤੰਬਰ ( ਰੋਹਿਤ )-ਸ਼੍ਰੀ ਸ਼੍ਰੀ 108 ਸਵਾਮੀ ਹਰੀ ਗਿਰੀ ਜੀ ਮਹਾਰਾਜ ਦੀ ਦੇ ਸ਼ੁਭ ਆਸ਼ੀਰਵਾਦ ਨਾਲ ਬ੍ਰਹਮਲੀਨ ਸੰਤ ਸ਼੍ਰੀ ਮੁਹੇਸ਼ ਮੁਨੀ ਜੀ (ਸੰਤ ਬੋਰੇ ਵਾਲੇ) ਦੀ ਸਾਲਾਨਾ ਬਰਸੀ 25 ਸਤੰਬਰ ਦਿਨ ਐਂਤਵਾਰ ਸਮਾਂ ਸੁਭਹ 9.30 ਤੋਂ 11.30 ਵਜੇ ਤਕ ਸਥਾਨਕ ਸ਼ਹਿਰ ਦੇ ਸਿੱਖਾਂਵਾਲਾ ਰੌਡ ਤੇ ਸਥਿਤ ਗਊਸਾਲਾ ਵਿਖੇ ਸਬੰਧਤ ਗਊ ਸੇਵਾ ਦਲ ਅਤੇ ਗਊਸਾਲਾ ਕਮੇਟੀ ਵੱਲੋਂ ਮਨਾਈ ਜਾ ਰਹੀ ਹੈ। ਜਿਸ ਵਿੱਚ ਸਦਾ ਹਰੀ ਪ੍ਰਭੂ ਦਾ ਗੁਣਗਾਣ ਕਰਨਗੇ। ਇਸ ਸਮੇਂ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਜਾਵੇਗਾ। ਇਸ ਦੌਰਾਣ ਵਿਸ਼ਾਲ ਖੂਨਦਾਨ ਦਾ ਕੈਂਪ ਵੀ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸਥਾਨਕ ਸ਼ਹਿਰ ਦੇ ਕਾਂਗਰਸੀ ਨੇਤਾ ਲਿੰਕਨ ਮਲਹੋਤਰਾ ਵੱਲੋਂ ਪੱਤਰਕਾਰਾਂ ਨਾਲ ਗੱਲ-ਬਾਤ ਦੌਰਾਣ ਦਿੱਤੀ ਗਈ। ਉਨਾਂ ਅੱਗੇ ਦੱਸਿਆ ਕਿ ਸ਼੍ਰੀ ਰਵਿੰਦਰ ਸਿੰਘ ਆਂਵਲਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇਸ ਕਾਰ੍ਰਯਕ੍ਰਮ ਵਿੱਚ ਸ਼ਮਿਲ ਹੋਕੇ ਜਯੋਤੀ ਪ੍ਰਜੱਵਲਿਤ ਕਰਨਗੇ।

Share Button

Leave a Reply

Your email address will not be published. Required fields are marked *