ਬੋਹਾ ਦੇ ਸਾਰੇ ਬੈਂਕਾ ਦੇ ਏ.ਟੀ.ਐਮ ਬੰਦ,ਲੋਕਾਂ ਚ ਹਾਹਾਕਾਰ

ss1

ਬੋਹਾ ਦੇ ਸਾਰੇ ਬੈਂਕਾ ਦੇ ਏ.ਟੀ.ਐਮ ਬੰਦ,ਲੋਕਾਂ ਚ ਹਾਹਾਕਾਰ

ਬੋਹਾ 13 ਦਸੰਬਰ (ਦਰਸ਼ਨ ਹਾਕਮਵਾਲਾ)-ਕੇਂਦਰ ਸਰਕਾਰ ਦੇ ਨੋਟਬੰਦੀ ਦੇ ਕਾਰਨ ਲੋਕਾਂ ਨੂੰ ਆ ਰਹੀ ਸਮੱਸਿਆ ਹੱਲ ਹੋਣ ਦੀ ਬਜਾਇ ਦਿਨ ਪ੍ਰਤੀ ਦਿਨ ਗੰਭੀਰ ਹੋ ਰਹੀ ਹੈ।ਠੰਡ ਅਤੇ ਧੁੰਦ ਦੇ ਮੌਸਮ ਵਿੱਚ ਲੋਕ ਸਵੇਰ ਤੋਂ ਸ਼ਾਮ ਤੱਕ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਖੜਨ ਲਈ ਮਜਬੂਰ ਹਨ।ਨੋਟ ਬੰਦੀ ਕਾਰਨ ਆ ਰਹੀ ਸਮੱਸਿਆ ਤੋਂ ਲੋਕਾਂ ਨੂੰ ਨਿਯਾਤ ਦਿਵਾਉਣ ਲਈ ਬੇਸ਼ੱਕ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਮਾਨਸਾ ਜਿਲੇ ਦੇ ਕਸਬਾ ਬੋਹਾ ਵਿੱਚ ਲੋਕਾਂ ਨੂੰ ਨਵੇਂ ਨੋਟ ਪਾ੍ਰਪਤ ਕਰਨ ਲਈ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ।ਜਿੱਥੇ ਇਥੋਂ ਦੇ ਬੈਂਕ ਪੰਜ ਚਾਰ ਹਜਾਰ ਪ੍ਰਤੀ ਵਿਅਕਤੀ ਨਗਦੀ ਦੇਕੇ ਬੁੱਤਾ ਸਾਰ ਰਹੇ ਹਨ ਉੱਥੇ ਅੱਜ ਪੱਤਰਕਾਰਾਂ ਦੀ ਟੀਮ ਦੇ ਦੇਖਿਆ ਕਿ ਬੋਹਾ ਦੇ ਸਾਰੇ ਬੈਂਕਾ ਦੇ ਏ.ਟੀ.ਐਮ. ਬੰਦ ਪਏ ਸਨ।ਪੈਸੇ ਕਢਵਾਉਣ ਲਈ ਇੱਥੇ ਪਹੁੰਚੇ ਜਗਪਾਲ ਸਿੰਘ,ਰਕੇਸ਼ ਕੁਮਾਰ,ਬਿੰਦਰ ਸਿੰਘ ਨੇ ਦੱਸਿਆ ਕਿ ਉਹ ਹੁਣੇ ਐਚ.ਡੀ.ਐਫ.ਸੀ.ਬੈਂਕ ਵਿੱਚ ਪਹੁੰਚੇ ਹਨ ਪਰ ਇੱਥੇ ਆਕੇ ਪਤਾ ਲੱਗਿਆ ਕਿ ਬੈਂਕ ਵਿੱਚ ਕੈਸ਼ ਖਤਮ ਹੋ ਗਿਆ ਹੈ। ਉਪਰੋਂ ਏ.ਟੀ.ਐਮ ਵੀ ਨਹੀ ਚੱਲ ਰਹੇ ।ਸਮੂਹ ਲੋਕਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੋਹਾ ਦੇ ਸਾਰੇ ਬੈਂਕਾ ਨੂੰ ਏ.ਟੀ.ਐਮ. ਚਾਲੂ ਕਰਨ ਦੇ ਹੁਕਮ ਤਰੁੰਤ ਜਾਰੀ ਕੀਤੇ ਜਾਣ।

Share Button

Leave a Reply

Your email address will not be published. Required fields are marked *