Sun. May 19th, 2019

ਬੋਹਾ ਚ 35.14 ਕਰੋੜ ਦਾ ਸੀਵਰੇਜ ਸਿਸਟਮ ਪਾਉਣ ਵਾਲੀ ਕੰਪਨੀ ‘ਲਾਪਤਾ’

ਬੋਹਾ ਚ 35.14 ਕਰੋੜ ਦਾ ਸੀਵਰੇਜ ਸਿਸਟਮ ਪਾਉਣ ਵਾਲੀ ਕੰਪਨੀ ‘ਲਾਪਤਾ’

bohaਬੋਹਾ, 5 ਅਕਤੂਬਰ(ਸਿਕੰਦਰ ਸਿੰਘ): ਗੰਦੇ ਪਾਣੀ ਦੇ ਨਿਕਾਸੀ ਪ੍ਰਬੰਧਾਂ ਤੋ ਸੱਖਣੇ ਸਹਿਰ ਬੋਹਾ ਦੇ ਲੋਕਾਂ ਨੂੰ ਇਸ ਮਸੱਸਿਆ ਚੋ ਕੱਢਣ ਲਈ ਪੰਜਾਬ ਸਰਕਾਰ ਵੱਲੋ ਇਥੇ ਸੀਵਰੇਜ ਸਿਸਟਮ ਪਾਉਣ ਲਈ 35.14 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੇ ਜਾਣ ਉਪਰੰਤ ਵੀ ਪਰਨਾਲਾ ਉਥੇ ਦਾ ਉਥੇ ਹੀ ਹੈ।ਕਿਉਕਿ ਸੀਵਰੇਜ ਪਾਉਣ ਦਾ ਠੇਕਾ ਲੈਣ ਵਾਲੀ ਕੰਪਨੀ ਪਿਛਲੇ 15 ਦਿਨਾਂ ਤੋ ਸ਼ਹਿਰ ਚੋ ਗਾਇਬ ਹੈ।ਵਿਧਾਨ ਸਭਾ ਚੋਣਾਂ ਐਨ ਸਿਰ ‘ਤੇ ਹੋਣਾਂ ਤੇ ਸ਼ਹਿਰ ਚ ਸੀਵਰੇਜ ਸਿਸਟਮ ਪਾਉਣ ਵਾਲੀ ਕੰਪਨੀ ਦਾ ਅਚਾਨਕ ਗਾਇਬ ਹੋ ‘ਜਾਣਾ’, ਜਿੱਥੇ ਸੱਤਾਧਾਰੀ ਪਾਰਟੀ ਤੇ ਜਿਲ੍ਹਾ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣ ਚੁੱਕਾ ਹੈ ਉਥੇ ਇਸ ਸਭ ਨੂੰ ਲੈਕੇ ਚਰਚਾਵਾਂ ਦਾ ਬਜਾਰ ਗਰਮ ਹੈ।ਇਥੇ ਦੱਸ ਦੇਈਏ ਕਿ ਬੋਹਾ ਨੂੰ ਵਿਕਾਸ ਦੀਆਂ ਲੀਹਾਂ ਤੇ ਪਾਉਣ ਲਈ ਕੇਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੱਖ ਵੱਖ ਕੰਮਾਂ ਲਈ 100 ਕਰੋੜ ਰੁਪਏ ਤੋ ਵੱਧ ਰਾਸ਼ੀ ਨਗਰ ਪੰਚਾਇਤ ਬੋਹਾ ਨੂੰ ਜਾਰੀ ਕੀਤੀ ਹੈ।ਜਿਸ ਵਿੱਚੋ ਸੀਵਰੇਜ ਸਿਸਟਮ ਲਈ ਜਾਰੀ ਕੀਤੀ ਉਕਤ 35.14 ਕਰੋੜ ਰੁਪਏ ਦੀ ਰਾਸ਼ੀ ਜੇ ਸਹੀ ਅਰਥਾਂ ਚ ਖਰਚ ਹੋ ਜਾਂਦੀ ਹੈ ਤਾਂ ਸ਼ਹਿਰ ਵਾਸੀ ਕਈ ਦਹਾਕਿਆਂ ਲਈ ਗੰਦੇ ਪਾਣੀ ਦੇ ਨਿਕਾਸੀ ਪ੍ਰਬੰਧਾਂ ਨਾਲ ਲੈਸ ਹੋ ਜਾਣਗੇ। 21 ਜੂਨ ਦੇ ਦਿਨ ਕੇਦਰੀ ਮੰਤਰੀ ਬੀਬਾ ਬਾਦਲ ਵੱਲੋ ਨੀਹ ਪੱਥਰ ਰੱਖਕੇ ਇਸ ਕੰਮ ਦੇ ਕੀਤੇ ਅਗਾਜ ਤੋ ਬਾਅਦ ਹੁਣ ਕੰਪਨੀ ਦਾ ਸ਼ਹਿਰ ਚੋ ਗਾਇਬ ਹੋ ਜਾਣਾ ਭ੍ਰਰਿਸ਼ਟ ਬਾਬੂ ਤੰਤਰ ਅਤੇ ਸਰਕਾਰ ਉਪਰ ਕਈ ਤਰਾਂ ਦੇ ਸ਼ੰਕੇ ਖੜ੍ਹੇ ਕਰ ਰਿਹਾ ਹੈ।

ਸ਼ਹਿਰ ਵਾਸੀ ਸੁਰਿੰਦਰ ਕੁਮਾਰ ਨੇ ਇਸ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਬੋਹਾ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣਾ ਇਥੋ ਦੇ ਲੋਕਾਂ ਦੀ ਵੱਡੀ ਸਮੱਸਿਆ ਹੈ।ਜਿਸ ਨਾਲ ਜਿੱਥੇ ਸ਼ਹਿਰ ਅੰਦਰ ਗਲੀਆਂ ਚ ਇਹ ਗੰਦਾ ਪਾਣੀ ਆਮ ਖਿੱਲਰਿਆ ਮਿਲਦਾ ਹੈ ਉਥੇ ਵੱਖ-ਵੱਖ ਨੀਵੀਆਂ ਥਾਵਾ ਉਪਰ ਜਮਾਂ ਹੁੰਦਾ ਇਹ ਪਾਣੀ ਲੋਕਾਂ ਨੂੰ ਭਿਆਨਕ ਬਿਮਾਰੀਆਂ ਦੇ ਮੂੰਹ ਚ ਧੱਕਦਾ ਹੈ।ਉਨਾਂ ਕਿਹਾ ਕਿ ਹੁਣ ਤੱਕ ਸਰਕਾਰਾਂ ਵੱਲੋ ਬੋਹਾ ਨੂੰ ਅਣਗੌਲਿਆ ਕੀਤੇ ਜਾਣ ਨਾਲ ਇਥੋ ਦੇ ਲੋਕ ਬੁਨਿਆਦੀ ਸਹੂਲਤਾਂ ਤੋ ਡਾਢੇ ਸੱਖਣੇ ਹਨ।ਉਨਾਂ ਕਿਹਾ ਕਿ ਕੇਦਰੀ ਮੰਤਰੀ ਬੀਬਾ ਬਾਦਲ ਨੇ ਸ਼ਹਿਰ ਨੂੰ ਵਿਕਾਸ ਦੀਆਂ ਲੀਹਾਂ ਉਪਰ ਪਾਉਣ ਲਈ ਕਰੋੜਾਂ ਰੁਪਏ ਦੇ ਫੰਡ ਤਾਂ ਜਾਰੀ ਕੀਤੇ ਗਏ ਪਰ ਇੰਨਾਂ ਦੀ ਸੁਚੱਜੀ ਦੇਖ-ਰੇਖ ਦੀ ਕਮੀ ਇੰਨਾਂ ਵਿਕਾਸ ਕਾਰਜਾਂ ਦੇ ਰਾਹ ਚ ਵੱਡਾ ਅੜਿੱਕਾ ਬਣ ਚੁੱਕੀ ਹੈ।ਉਨਾਂ ਕਿਹਾ ਕਿ ਸੀਵਰੇਜ ਪਾਉਣ ਵਾਲੀ ਕੰਪਨੀ ਨੇ ਸ਼ਹਿਰ ਦੀਆਂ ਵੱਖ ਵੱਖ ਗਲੀਆਂ-ਸੜਕਾਂ ਨੂੰ ਪੁੱਟ ਤਾਂ ਦਿੱਤਾ ਪਰ ਕੰਮ ਨੇਪਰੇ ਨਾ ਚੜ੍ਹਨ ਕਰਨ ਸ਼ਹਿਰ ਚ ਦਾਲਖ ਹੋਣਾਂ ਅਤੇ ਬਾਹਰ ਨਿੱਕਲਣਾ ਮੁਸ਼ਕਲ ਹੋ ਚੁੱਕਾ ਹੈ।ਉਨਾ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਠੇਕਾ ਕੰਪਨੀ ਨੂੰ ਸਖਤ ਆਦੇਸ਼ ਦੇਕੇ ਕੰਮ ਨੂੰ ਤੁਰਤ ਨੇਪਰੇ ਚਾੜ੍ਹਿਆ ਜਾਵੇ।

ਓਧਰ ਇਸ ਸਬੰਧੀ ਜਦ ਡਿਪਟੀ ਕਮਿਸ਼ਨਰ ਮਾਨਸਾ ਵਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿ ਸੀਵਰੇਜ ਦਾ ਠੇਕਾ ਲੈਣ ਵਾਲੀ ਕੰਪਨੀ ਨਾਲ ਉਹ ਲਗਾਤਾਰ ਬਾ-ਰਾਬਤਾ ਹਨ।ਉਨਾਂ ਕਿਹਾ ਕਿ ਕੰਪਨੀ ਕੋਲ ਹੋਰ ਕਈ ਪ੍ਰਜੈਕਟਾਂ ਦਾ ਠੇਕਾ ਹੋਣ ਕਾਰਨ ਉਹ ਇਸ ਵੱਲ ਜਿਆਦਾ ਧਿਆਨ ਨਹੀ ਦੇ ਸਕੇ।ਹੁਣ ਠੇਕਾ ਕੰਪਨੀ ਨੂੰ ਤਾੜਨਾ ਕੀਤੀ ਗਈ ਹੈ।ਉਨਾਂ ਕਿਹਾ ਕਿ ਕੰਪਨੀ ਸਰਕਾਰ ਦੁਆਰਾ ਤਹਿ ਸਮਾਂ-ਸੀਮਾਂ ਚ ਹੀ ਆਪਣਾ ਕੰਮ ਨੇਪਰੇ ਚਾੜ੍ਹੇਗੀ।

Leave a Reply

Your email address will not be published. Required fields are marked *

%d bloggers like this: