ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਬੈਡਮਿੰਟਨ ਵਿੱਚ ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ

ਬੈਡਮਿੰਟਨ ਵਿੱਚ ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ

Rio de Janeiro: India's Pusarla V Sindhu poses with her silver medal after her match with Spain's Carolina Marin in women's Singles final at the 2016 Summer Olympics at Rio de Janeiro in Brazil on Friday. PTI Photo by Atul Yadav    (PTI8_19_2016_000286b)

31ਵੀਂ ਰਿਓ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਬੈਡਮਿੰਟਲ ਸਟਾਰ ਖਿਡਾਰਨ ਪੀ.ਵੀ. ਸਿੰਧੂ ਨੇ ਚਾਂਦੀ ਦੀ ਤਗ਼ਮਾ ਜਿੱਤ ਦੇ ਭਾਰਤ ਹੀ ਨਹੀਂ ਪੂਰੀ ਦੁਨਿਆ ਵਿੱਚ ਇਤਿਹਾਸ ਰਚਿਆ। ਹੈਦਰਾਬਾਦ ਦੀ ਰਹਿਣ ਵਾਲੀ ਪੀ.ਵੀ. ਸਿੰਧੂ ਅਜਿਹਾ ਕੀਰਤੀਮਾਨ ਕਰਨ ਵਾਲੀ ਬੈਡਮਿੰਟਨ ਦੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ। 21 ਸਾਲਾ ਸਿੰਧੂ ਨੇ ਆਪਣੇ ਇਤਿਹਾਸਿਕ ਪੰਨਿਆਂ ਵਿੱਚ ਇਕ ਸਫ਼ਾ ਹੋਰ ਜੋੜਦਿਆਂ ਹੋਇਆਂ ਓਲੰਪਿਕ ਖੇਡਾਂ ਵਿੱਚ ਭਾਰਤ ਵੱਲੋਂ ਸਭ ਤੋਂ ਘੱਟ ਉਮਰ ਵਿੱਚ ਤਗ਼ਮਾ ਜਿੱਤਣ ਵਾਲੀ ਪਹਿਲੀ ਖਿਡਾਰਨ ਬਣੀ। ਇਸ ਸ਼ਾਨਦਾਰ ਮੈੱਚ ਨੂੰ ਦੇਖਣ ਲਈ ਪੂਰੇ ਭਾਰਤ ਦੇ ਲੋਕ ਆਪਣੇ ਟੀ.ਵੀ. ਸੈੱਟ ਨਾਲ ਜੁੜੇ ਰਹੇ ਅਤੇ ਮੈੱਚ ਦੇ ਪਲਪਲ ਦੀ ਹੋ ਰਹੀ ਜਿੱਤ ਹਾਰ ਨੂੰ ਦੇਖਦੇ ਰਹੇ। ਭਾਵੇਂ ਇਹ ਮੈੱਚ ਦੁਨੀਆ ਦੀ ਨੰਬਰ ਇਕ ਬੈਡਮਿੰਟਨ ਖਿਡਾਰਨ ਕੈਰੋਲਾਈਨਾ ਮੈਰੀਨ ਨਾਲ ਸੀ ਪਰ ਪੀ.ਵੀ. ਸਿੰਧੂ ਦੇ ਹੌਂਸਲੇ ਵੀ ਬੁਲੰਦ ਸਨ ਤੇ ਉਹ ਜਿੱਤ ਲਈ ਲਗਾਤਾਰ ਸੰਘਰਸ਼ ਕਰਦੀ ਰਹੀ। ਜਦੋਂ ਮੈੱਚ ਖ਼ਤਮ ਹੋਇਆ ਤਾਂ ਸੋਨ ਤਗ਼ਮਾ ਜੇਤੂ ਕੈਰੋਲਾਈਨਾ ਮੈਰੀਨ ਦੇ ਖੁਸ਼ੀ ਦੇ ਹੰਝੂ ਰੁਕਣ ਦਾ ਨਾ ਨਹੀਂ ਸੀ ਲੈ ਰਹੇ। ਸਿੰਧੂ ਨੇ ਵੀ ਸਪੋਰਟਸ ਮੈਨਸ਼ਿਪ ਦਿਖਾਉyਦਿਆਂ ਮੈਰੀਨ ਕੋਲ ਗਈ ਅਤੇ ਉਸ ਜਿੱਤ ਦੀ ਵਧਾਈ ਦਿੱਤੀ ਅਤੇ ਅੱਗੋਂ ਮੈਰੀਨ ਨੇ ਵੀ ਕਬੂਲ ਕਰਦਿਆਂ ਗਲਵਕੜੀ ਪਾਈ। ਪੀ.ਵੀ. ਸਿੰਧੂ ਨੇ ਪਹਿਲਾਂ ਫਾਈਨਲ ਲਈ ਤਾਈਪਾਈ ਦੀ ਖਿਡਾਰਨ ਨੂੰ 20 ਨਾਲ ਹਰਾਇਆ ਸੀ ਅੱਜ ਦੇ ਮੈੱਚ ਵਿੱਚ ਸਿੰਧੂ ਨੇ ਪਹਿਲੇ ਸੈੱਟ ਵਿੱਚ ਸਪੇਨ ਦੀ ਖਿਡਾਰਨ ਮੈਰੀਨ ਨੂੰ 27 ਮਿੰਟਾਂ ਵਿੱਚ ਚਿੱਤ ਕਰ ਦਿੱਤਾ। ਇਸ ਤੋਂ ਬਾਅਦ ਸਪੇਨ ਦੀ ਖਿਡਾਰਨ ਮੈਰੀਨ ਦੇ ਮਨੋਬਲ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਪਰ ਉਸ ਨੇ ਆਪਣੇ ਤਜ਼ਰਬੇ ਨੂੰ ਬਰਕਾਰ ਰੱਖਦੇ ਹੋਏ ਦੂਜਾ ਸੈੱਟ ਵਿੱਚ ਜ਼ੋਰਦਾਰ ਤਰੀਕੇ ਨਾਲ ਵਾਪਸੀ ਕਰਦਿਆਂ ਸਿੰਧੂ ਨੂੰ 2112 ਹਰਾਇਆ। ਸਪੇਨ ਦੀ ਖਿਡਾਰਨ ਮੈੱਚ ਦੌਰਾਨ ਕਈ ਵਾਰ ਆਪਣੀ ਸ਼ੈਟਲ ਨੂੰ ਬਦਲਣ ਅਪੀਲ ਕਰਦੀ ਰਹੀ ਪਰ ਰੈਫ਼ਰੀ ਉਸ ਦੀ ਅਪੀਲ ਨੂੰ ਨਕਾਰਦੇ ਰਹੇ। ਤੀਜੇ ਸੈੱਟ ਵਿੱਚ ਮੈਰੀਨ ਦੇ ਜ਼ੋਰਦਾਰ ਵਾਪਸੀ ਕੀਤੀ ਪਹਿਲਾਂ 62, 94 ਦੀ ਲੀਡ ਬਣਾਈ ਪਰ ਸਿੰਧੂ ਨੇ ਵੀ ਜ਼ੋਰਦਾਰ ਵਾਪਸੀ ਕਰਦਿਆਂ ਨੂੰ 1010 ਦੀ ਬਰਾਬਰੀ ਦੇ ਖੜ੍ਹਾ ਦਿੱਤਾ। ਇਸ ਤੋਂ ਬਾਅਦ ਭਾਰਤ ਦੀ ਸੋਨ ਤਗ਼ਮੇ ਦੀ ਆਸ ਵੀ ਵਧੀ ਪਰ ਕੁਝ ਮਿੰਟਾਂ ਵਿੱਚ ਮੈਰੀਨ ਨੇ 2115 ਨਾਲ ਸੋਨ ਤਗ਼ਮਾ ਜਿੱਤ ਲਿਆ। ਮੈੱਚ ਖ਼ਤਮ ਹੋਣ ਤੋਂ ਬਾਅਦ ਪੀ.ਵੀ. ਸਿੰਧੂ ਨੇ ਭਾਰਤੀ ਦਰਸ਼ਕਾਂ ਦਾ ਸਟੇਡਿਅਮ ਵਿੱਚ ਧੰਨਵਾਦ ਕੀਤਾ। ਇਸ ਜਿੱਤ ਪਿਛੇ ਪੀ.ਵੀ.ਸਿੰਧੂ ਦੇ ਕੋਚ ਪੁਲੇਲਾ ਗੋਪੀਚੰਦ ਦਾ ਬਹੁਤ ਵੱਡਾ ਰੋਲ ਸੀ, ਕੋਚ ਦੀ 12 ਸਾਲ ਦੀ ਸਖ਼ਤ ਮਿਹਨਤ ਰੰਗ ਲੈ ਆਈ। ਸਾਬਕਾ ਭਾਰਤੀ ਖਿਡਾਰੀ ਪੁਲੇਲਾ ਗੋਪੀਚੰਦ ਆਪ ਅੰਤਰਰਾਸ਼ਟਰੀ ਖਿਡਾਰੀ ਰਿਹਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਬੈਡਮਿੰਟਨ ਅਕੈਡਮੀ ਚਲਾ ਰਿਹਾ ਹੈ। ਸਾਈਨਾ ਨੇਹਾਵਾਲ ਵੀ ਇਸ ਅਕੈਡਮੀ ਦੀ ਖਿਡਾਰਨ ਹੈ। ਜਿਥੇ ਬੈਡਮਿੰਟਨ ਦੇ ਗਰਾਊਂਡ ਤੋਂ ਤਗ਼ਮੇ ਦੀ ਖ਼ਬਰ ਆਈ ਉਥੇ ਕੁਸ਼ਤੀ ਦੇ ਅਖਾੜੇ ਵਿੱਚੋਂ ਭਾਰਤੀ ਪਹਿਲਵਾਨਾਂ ਨੇ ਨਿਰਾਸ਼ ਕੀਤਾ ਤੇ 57 ਕਿਲੋਗ੍ਰਾਮ ਵਿੱਚ ਰੂਸ ਦੇ ਪਹਿਲਵਾਨ ਨੇ ਭਾਰਤ ਦੇ ਪਹਿਲਵਾਨ ਸੰਦੀਪ ਤੋਮਰ ਨੂੰ 31 ਨਾਲ ਹਰਾਇਆ। ਅਥਲੈਟਿਕਸ 20 ਕਿਲੋਮੀਟਰ ਵਾਕ ਵਿੱਚ ਚੀਨ ਦੀ ਅਥੈਲੀਟ ਲਿਯੂ ਹੌਂਗ 1 ਘੰਟਾ 28 ਮਿੰਟ 25 ਸੈਕੰਡ ਦਾ ਸਮਾਂ ਲੈ ਕੇ ਸੋਨ ਤਗ਼ਮਾ ਆਪਣੇ ਨਾਂ ਕੀਤਾ। ਮੈਸੀਕੋ ਦੀ ਖਿਡਾਰਨ ਮਾਰੀਯਾ ਗੋਡਾਲੂਪੇ ਨੇ 1 ਘੰਟਾ 28 ਮਿੰਟ 37 ਸੈਕੰਡ ਦਾ ਸਮਾਂ ਲੈ ਚਾਂਦੀ ਦਾ ਤਗ਼ਮਾ ਜਿੱਤਿਆ। ਚੀਨ ਦੀ ਹੀ ਖਿਡਾਰਨ ਲੂਕਸੀਯੂਜ਼ੀ ਨੇ 1 ਘੰਟ 28 ਮਿੰਟ 42 ਸੈਕੰਡ ਦਾ ਸਮਾਂ ਲੈ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਭਾਰਤ ਦੀ ਅਥੈਲਿਟ ਖੁਸ਼ਬੀਰ ਨੇ ਪੈਰ੍ਹ ਵਿੱਚ ਸੱਟ ਲੱਗਣ ਤੋਂ ਬਾਅਦ ਵਿੱਚ 1 ਘੰਟਾ 40 ਮਿੰਟ 33 ਸੈਕੰਡ ਦਾ ਸਮਾਂ ਲੈ ਕੇ ਰੇਸ ਪੂਰੀ ਕੀਤੀ।
ਹਾਕੀ ਮਹਿਲਾ ਵਰਗ ਵਿੱਚ ਇੰਗਲੈਡ ਤੇ ਨੀਦਰਲੈਂਡ 02 ਨਾਲ ਸ਼ੂਟਆਊਟ ਵਿੱਚ ਹਰਾਇਆ। ਅਥਲੈਟਿਕ ਵਿੱਚ 4&100 ਮੀਟਰ ਪੁਰਸ਼ ਰਿਲੇ ਇਵੈਂਟ ਵਿੱਚ ਜਮਾਇਕਾ ਦੇ ਐਥਲਿਟਾਂ ਨੇ ਸੋਨ ਤਗ਼ਮਾ, ਜਾਪਾਨ ਦੇ ਐਥਲਿਟਾਂ ਨੇ ਚਾਂਦੀ, ਕਨੈਡਾ ਦੇ ਐਥਲਿਟਾਂ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਭਾਵੇਂ ਭਾਰਤ ਦੇ ਖਿਡਾਰੀਆਂ ਨੇ ਦੋ ਤਗ਼ਮਿਆਂ ਨਾਲ ਭਾਰਤੀਆਂ ਦੀ ਖੁਹਾਇਸ਼ ਨੂੰ ਬੂਰ ਪਾਇਆ ਹੋਵੇ ਪਰ ਅਜੇ ਵੀ ਭਾਰਤ ਨੂੰ ਕੁਸ਼ਤੀ ਤੋਂ ਸੋਨ ਤਗ਼ਮੇ ਦੀ ਆਸ ਹੈ।

 

ਤਗ਼ਮਿਆਂ ਦੀ ਸੂਚੀ
ਮੁਲਕ :         ਸੋਨਾ     ਚਾਂਦੀ      ਤਾਂਬਾ     (ਕੁਲ ਤਗ਼ਮੇ)
ਅਮਰੀਕਾ :      38       35        32           (105)
ਇੰਗਲੈਂਡ :      24        22        14           (60)
ਚੀਨ :            22        18         25           (65)
ਜਰਮਨੀ :       14         8         13            (35)
ਰੂਸ :             13         16        19            (48)
ਭਾਰਤ :           0          1           1             (2)

 

 

ਖਿਡਾਰੀ ਖੇਡ ਮੈਦਾਨ ਤੋਂ

ਜਗਦੀਪ ਸਿੰਘ ਕਾਹਲੋਂ

ਅੰਤਰਰਾਸ਼ਟਰੀ ਸਾਇਕਲਿਸਟ

ਮੋਬਾ: 918288847042       

 

Leave a Reply

Your email address will not be published. Required fields are marked *

%d bloggers like this: