ਬੈਕਾਂ ਵਿੱਚ ਖੱਜਲ ਖੁਆਰ ਹੋ ਰਹੀ ਹੈ ਆਮ ਜਨਤਾ-ਮੱਟੂ

ss1

ਬੈਕਾਂ ਵਿੱਚ ਖੱਜਲ ਖੁਆਰ ਹੋ ਰਹੀ ਹੈ ਆਮ ਜਨਤਾ-ਮੱਟੂ

cpmਗੜ੍ਹਸ਼ੰਕਰ 19 ਨਵੰਬਰ (ਅਸ਼ਵਨੀ ਸ਼ਰਮਾ) ਅੱਜ ਸੀ.ਪੀ.ਐਮ ਵਲੋ ਗੜ੍ਹਸ਼ੰਕਰ ਵਿਖੇ ਬੈਕਾਂ ਅੱਗੇ ਲੰਮੀਆ ਲਾਈਨਾਂ ਲਗਾਈਆਂ ਖੜੇ ਖੱਜਲ ਖੁਆਰ ਹੋ ਰਹੀ ਆਮ ਜਨਤਾਂ ਦਾ ਹਾਲ-ਚਾਲ ਜਾਣਨ ਲਈ ਵੱਖ-ਵੱਖ ਬੈਕਾਂ ਦਾ ਦੌਰਾਂ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸੀ.ਪੀ.ਐਮ ਦੇ ਜਿਲਾ ਸਕੱਤਰ ਕਾਮਰੇਡ ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ, ਹਰਭਜਨ ਸਿੰਘ ਅਟਵਾਲ, ਕੁਲਵਿੰਦਰ ਸੰਘਾ ਨੇ ਕਿਹਾ ਕਿ ਕੇਦਰ ਸਰਕਾਰ ਨੇ ਨੋਟਬੰਦੀ ਕਰਕੇ ਆਮ ਜਨਤਾ ਨੂੰ ਭੰਬਲ ਭੂਸੇ ਪਾ ਦਿਤਾ ਹੈ। ਆਮ ਜਨਤਾ ਜੋ ਕਿ ਜਿਸ ਦਾ ਕੰਮ ਨਿਤ ਕਮਾਕੇ ਆਪਣੇ ਪਰਿਵਾਰ ਦਾ ਢਿੱਠ ਭਰਨਾਂ ਹੈ ਉਹ ਅੱਜ ਕਲ ਬੈਕਾਂ ਅੱਗੇ ਆਪਣੇ 500, 1000 ਦੇ ਨੋਟ ਬਦਲਾਉਣ ਲਈ ਲਾਈਨਾ ਲਗਾਈ ਬੈਠੇ ਰਹਿੰਦੇ ਹਨ। ਉਹਨਾ ਨੇ ਕਿਹਾ ਕਿ ਸਰਕਾਰ ਦੀ ਸੋਚ ਹੈ ਕਿ ਪਬਲਿਕ ਬੀਜੀ, ਸਰਕਾਰ ਇੰਜੀ ਦੇ ਕੱਥਨ ਅਨੁਸਾਰ ਮੋਦੀ ਸਰਕਾਰ ਨੇ ਤੁਗਲਕੀ ਫਰਮਾਨ ਜਾਰੀ ਕੀਤਾ ਹੈ। ਦੇਸ ਅੰਦਰ 86ਫੀਸਦੀ ਵੱਡੀ ਕਰੰਸੀ ਹੈ ਅਤੇ ਕੇਵਲ 14 ਫੀਸਦੀ ਛੋਟੀ ਕਰੰਸੀ ਹੈ। 2-4 ਨੋਟਾ ਵਾਲੇ ਲੋਕ ਬੈਕਾਂ ਅੱਗੇ ਫਸੇ ਪਏ ਹਨ ਪਰ ਵੱਡੇ ਪੈਸੇ ਵਾਲੇ ਆਪਣੇ ਘਰ ਤੋਹੀ ਪੈਸੇ ਬਦਲਵਾਂ ਰਹੇ ਹਨ। ਉਹਨਾ ਨੇ ਸਰਕਾਰ ਨੂੰ ਮੁੜ ਤੋ ਗੌਰ ਕਰਨ ਲਈ ਕਿਹਾ।

Share Button

Leave a Reply

Your email address will not be published. Required fields are marked *