ਬੈਕਾਂ ਵਿੱਚ ਖੱਜਲਖੁਆਰ ਹੋ ਰਹੇ ਹਨ ਲੋਕ

ss1

ਬੈਕਾਂ ਵਿੱਚ ਖੱਜਲਖੁਆਰ ਹੋ ਰਹੇ ਹਨ ਲੋਕ

img-20161128-wa0011ਰਾਮਪੁਰਾ ਫੂਲ 28 ਨਵੰਬਰ (ਕੁਲਜੀਤ ਸਿੰਘ ਢੀਂਗਰਾ) : ਨੋਟ ਬੰਦੀ ਤੌ ਬਾਅਦ ਆਮ ਜਨਤਾ ਦੀਆਂ ਪਰੇਸ਼ਾਨੀਆਂ ਦਿਨਬਦਿਨ ਵਧਦੀਆਂ ਹੀ ਜਾ ਰਹੀਆਂ ਹਨ ਅਤੇ ਬੈਕਾਂ ਦੀਆਂ ਲਾਈਨਾਂ ਵੱਡੀਆਂ ਹੁੰਦੀਆ ਜਾ ਰਹੀਆਂ ਹਨ। ਬੈਕਾਂ ਵਿੱਚ ਲਗੀਆਂ ਲਾਈਨਾਂ ਵਿੱਚ ਖੜੇ ਆਮ ਲੋਕ ਬੈਕਾਂ ਵਿੱਚੋਂ ਆਪਣੇ ਹੀ ਪੈਸੇ ਕਢਵਾਉਣ ਲਈ ਖਜੱਲਖੁਆਰ ਹੋਰਹੇ ਹਨ। ਬੇਸ਼ੱਕ ਸਰਕਾਰ ਨੇ ਇੱਕ ਦਿਨ ਵਿੱਚ ਆਪਣੇ ਖਾਤੇ ਵਿੱਚੋਂ 24 ਹਜ਼ਾਰ ਕਢਾਉਣ ਦੇ ਉਦੇਸ਼ ਦੇ ਦਿੱਤੇ ਹਨ, ਪਰ ਬੈਂਕ ਕਰਮਚਾਰੀ ਬੈਂਕ ਵਿੱਚ ਕੈਸ਼ ਦੀ ਕਮੀ ਦਾ ਬਹਾਨਾ ਲਗਾ ਕੇ ਲੋਕਾਂ ਨੂੰ ਨਾਮਾਤਰ ਪੈਸੇ ਕੱਢ ਕੇ ਦੇ ਰਹੇ ਹਨ ਅਤੇ ਕਈਆਂ ਨੂੰ ਲਾਈਨ ਵਿੱਚ ਕਈ ਘੰਟੇ ਖੜਨ ਤੋਂ ਬਾਅਦ ਵੀ ਮੌੜ ਦਿੱਤਾ ਜਾਂਦਾ ਹੈ। ਸ਼ਹਿਰ ਵਿੱਚ ਇੱਕ ਦਰਜਨ ਦੇ ਕਰੀਬ ਐ.ਟੀ.ਐਮ ਮਸ਼ੀਨਾਂ ਲਗੀਆਂ ਹੋਈਆਂ ਹਨ ਪਰ ਉਨ੍ਹਾਂ ਵਿੱਚ ਕੈਸ਼ ਨਾ ਹੋਣ ਕਾਰਨ ਬੰਦ ਪਈਆਂ ਹਨ। ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Share Button

Leave a Reply

Your email address will not be published. Required fields are marked *