ਬੈਕਾਂ ਤੋਂ ਪੈਸੇ ਨਾ ਮਿਲਣ ਕਾਰਨ ਲੋਕਾਂ ਨੇ ਲਾਇਆ ਸੜਕ ਤੇ ਧਰਨਾ

ss1

ਬੈਕਾਂ ਤੋਂ ਪੈਸੇ ਨਾ ਮਿਲਣ ਕਾਰਨ ਲੋਕਾਂ ਨੇ ਲਾਇਆ ਸੜਕ ਤੇ ਧਰਨਾ
ਮੋਦੀ ਸਰਕਾਰ ਦਾ ਕੀਤਾ ਪਿੱਟ ਸਿਆਪਾ-ਪੁਲੀਸ ਨੇ ਬੜ੍ਹੀ ਮਿਹਨਤ ਨਾਲ ਖੁਲ੍ਹਵਾਇਆ ਜਾਮ

ਚੌਕ ਮਹਿਤਾ- 12 ਦਸਬੰਰ(ਬਲਜਿੰਦਰ ਰੰਧਾਵਾ) ਮੋਦੀ ਸਰਕਾਰ ਵੱਲੋਂ ਨੋਟ ਬੰਦੀ ਦੇ ਲਏ ਗਏ ਫੈਸਲੇ ਉਪਰੰਤ ਨੋਟ ਬਦਲਾਉਣ ਜਮਾਂ ਕਰਵਾਉਣ ਸਬੰਧੀ ਜਿੱਥੇ ਅੱਜ ਵੀ ਲੋਕ ਲੰਬੀਆ ਕਤਾਰਾਂ ਲਗਾ ਕੇ ਖੜੇ ਹਨ, ਲੋਕਾਂ ਚ ਪੂਰੀ ਤਰਾਂ ਹਾਹਾਕਾਰ ਮੱਚੀ ਹੋਈ ਹੈ। ਜਿਸਦੇ ਚਲਦਿਆ ਲੋਕਾਂ ਅੱਜ ਮਹਿਤਾ ਚੌਕ ਵਿਖੇ ਪੰਜਾਬ ਨੈਸ਼ਨਲ ਬੈਕ ਦੀ ਬ੍ਰਾਂਚ ਉਦੋਨੰਗਲ ਬਟਾਲਾ ਤੋਂ ਜਲੰਧਰ ਮੁੱਖ ਮਾਰਗ ਜਾਮ ਕਰਕੇ ਧਰਨਾਂ ਲਗਾ ਦਿੱਤਾ ਗਿਆ ਅਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ।ਮੌੋਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵੱਡੀ ਗਿਣਤੀ ਧਰਨੇ ਤੇ ਬੈਠੇ ਔਰਤਾਂ, ਮਰਦ ਤੇ ਬਜੁਰਗ ਜਿੰਨਾਂ ਨੇ ਪ੍ਰੈੱਸ ਨੂੰ ਦੱਸਿਆ ਕਿ ਰੋਜ਼ ਦੀ ਖੱਜ੍ਹਲ ਖੁਆਰੀ ਤੋਂ ਬਾਅਦ ਵੀ ਸਾਨੂੰ ਨਕਦੀ ਨਹੀਂ ਮਿਲ ਰਹੀ ਅਸੀਂ ਸਵੇਰੇ ਮਨ੍ਹੇਰ ਸਾਰ ਤਿੰਨ ਵਜੇ ਤੋਂ ਹੀ ਬੈਂਕ ਸਾਹਮਣੇ ਲੰਬੀਆਂ ਕਤਾਰਾਂ ਵਿੱਚ ਆ ਕੇ ਬੈਠ ਜਾਂਦੇ ਹਾਂ।ਵਿਆਹਾਂ ਦੇ ਦਿਨ ਹੋਣ ਕਾਰਨ ਜਿੱਥੇ ਭਾਰੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਉੇਥੇ ਘਰਾਂ ਚ, ਬਿਮਾਰੀਆ ਹੋਣ ਕਾਰਨ ਵੀ ਹਾਲ- ਬੇਹਾਲ ਹੋ ਰਹੇ ਹਨ।ਕਈ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਏਟੀਐਮ ਵੀ ਬੰਦ ਹੋ ਗਏ ਹਨ ਤੇ ਬੈਕਾਂ ਵਿੱਚੋ ਪੈਸੇ ਨਾ ਮਿਲਣ ਕਾਰਨ ਬੇਰੰਗ ਵਾਪਸ ਪਰਤਣਾ ਪੈ ਰਿਹਾ ਹੈ।

        ਇਸ ਸਬੰਧੀ ਬੈਕ ਬਰਾਂਚ ਮੈਨਜਰ ਨਾਲ ਗੱਲ ਕੀਤੀ ਤਾਂ ਉਹਨਾਂ ਆਖਿਆ ਕਿ ਸਾਡੇ ਬੈਂਕ ਵਿੱਚ ਦੂਸਰੇ ਬੈਂਕਾਂ ਦੇ ਮੁਕਾਬਲੇ ਜਿਆਦਾ ਗ੍ਰਾਹਕਾਂ ਦੇ ਖਾਤੇ ਹਨ ਤੇ ਕੈਸ਼ ਦੀ ਥੁੜ੍ਹ ਕਾਰਨ ਭੁਗਤਾਨ ਪੂਰਾਂ ਨਹੀ ਹੋ ਪਾ ਰਿਹਾ ਜੋ ਸਾਡੀ ਵੀ ਮਜਬੂਰੀ ਦਾ ਕਾਰਨ ਹੈਅਸੀਂ ਫਿਰ ਵੀ ਵੱਧ ਤੋਂ ਵੱਧ ਗ੍ਰਾਹਕਾਂ ਦਾ ਖਿਆਲ ਕਰਕੇ ਹਰੇਕ ਗ੍ਰਾਹਕ ਨੂੰ ਬਣਦੇ ਢੁੱਕਵੇਂ ਪੈਸੇ ਦੇਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ।ਇੱਥੇ ਥਾਣਾ ਮਹਿਤਾ ਦੀ ਪੁਲੀਸ ਨੇ ਲੱਗੇ ਲੰਬੇ ਜਾਮ ਨੂੰ ਖੁਲਵਾਉਣ ਲਈ ਧਰਨੇ ਤੇ ਬੈਠੇ ਅੋਰਤਾ ਤੇ ਮਰਦਾਂ ਨੂੰ ਭਰੋਸਾ ਦਿਵਾਉਣ ਉਪਰੰਤ ਆਵਾਜਾਈ ਬਹਾਲ ਕਰਵਾਈ।

Share Button

Leave a Reply

Your email address will not be published. Required fields are marked *